ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕਾਲਜ ਵਿੱਚ ਬੂਟੇ ਲਾ ਕੇ ਵਾਤਾਵਰਨ ਦਿਵਸ ਮਨਾਇਆ

08:46 AM Aug 13, 2024 IST
ਆਰੀਆ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੂੰ ਪੌਦੇ ਵੰਡਦੇ ਹੋਏ ਪ੍ਰਬੰਧਕ। -ਫੋਟੋ: ਸਤਨਾਮ ਸਿੰਘ

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 12 ਅਗਸਤ
ਆਰੀਆ ਕੰਨਿਆ ਕਾਲਜ ਦੀ ਪ੍ਰਿੰਸਪਲ ਡਾ. ਆਰਤੀ ਤਰੇਹਨ ਦੀ ਅਗਵਾਈ ਵਿੱਚ ਕਾਲਜ ਦੇ ਮੈਦਾਨ ਵਿੱਚ ਏਕ ਰੁੱਖ ਮਾਂ ਕੇ ਨਾਂ ਲਗਾਉਣ ਦੀ ਮੁਹਿੰਮ ਚਲਾਈ ਗਈ ਹੈ, ਜਿਸ ਦਾ ਉਦੇਸ਼ ਵਾਤਾਵਰਨ ਚੇਤਨਾ ਤੇ ਸਥਿਰਤਾ ਨੂੰ ਪ੍ਰਫੁੱਲਿਤ ਕਰਨਾ ਸੀ। ਇਸ ਤਹਿਤ ਕਾਲਜ ਦੇ ਮੈਦਾਨ ਵਿੱਚ ਪੌਦੇ ਲਾਏ ਗਏ ਤੇ ਵਿਦਿਆਥਣਾ ਨੇ ਉਨ੍ਹਾਂ ਦੀ ਸਾਂਭ ਸੰਭਾਲ ਕਰਨ ਦਾ ਵੀ ਅਹਿਦ ਲਿਆ। ਕਾਲਜ ਦੀ ਪ੍ਰਿੰਸੀਪਲ ਡਾ. ਆਰਤੀ ਤਰੇਹਨ ਨੇ ਦੱਸਿਆ ਕਿ ਇਹ ਪੌਦੇ ਸਿਰਫ ਕਾਲਜ ਮੈਦਾਨ ਤੱਕ ਹੀ ਸੀਮਤ ਨਹੀਂ ਰਹੇ। ਇਹ ਪੌਦੇ ਵਿਦਿਆਰਥਣਾਂ ਤੇ ਅਧਿਆਪਕਾਂ ਵਿੱਚ ਵੀ ਵੰਡੇ ਗਏ। ਪੌਦੇ ਲੈਣ ਵਾਲੇ ਹਰ ਅਧਿਆਪਕ ਤੇ ਵਿਦਿਆਰਥਣ ਨੇ ਇਨ੍ਹਾਂ ਦੇ ਦੇਖ ਭਾਲ ਤੇ ਉਨ੍ਹਾਂ ਦੇ ਵਿਕਾਸ ਦੀ ਜ਼ਿੰਮੇਵਾਰੀ ਲੈਣ ਦੀ ਸਹੁੰ ਵੀ ਚੁੱਕੀ। ਇਸ ਮੌਕੇ ਇੱਕ ਰੁੱਖ ਮਾਂ ਕੇ ਨਾਂ ਮੁਹਿੰਮ ਵੀ ਚਲਾਈ ਗਈ।
ਡਾ. ਪ੍ਰਿਅੰਕਾ ਸਿੰਘ ਨੇ ਕਿਹਾ ਕਿ ਇਹ ਅਭਿਆਨ ਸਿਰਫ ਰੁੱਖ ਲਗਾਉਣ ਤੱਕ ਹੀ ਸੀਮਤ ਨਹੀਂ ਬਲਕਿ ਇਹ ਇਕ ਅਜਿਹਾ ਦ੍ਰਿਸ਼ਟੀਕੋਣ ਵਿਕਸਤ ਕਰਨ ਦੇ ਬਾਰੇ ਹੈ ਜੋ ਕੁਦਰਤ ਦਾ ਸਨਮਾਨ ਤੇ ਉਸ ਦੀ ਰਾਖੀ ਕਰਦਾ ਹੈ। ਡਾ. ਆਰਤੀ ਤਰੇਹਨ ਨੇ ਵਿਦਿਆਰਥਣਾਂ ਤੇ ਅਧਿਆਪਕਾਂ ਦੀ ਇਸ ਅਭਿਆਨ ਵਿੱਚ ਉਸਾਰੂ ਭੂਮਿਕਾ ’ਤੇ ਮਾਣ ਕੀਤਾ। ਉਨ੍ਹਾਂ ਨੇ ਸੰਸਥਾ ਦੀ ਵਾਤਾਵਰਨ ਵਿੱਚ ਸਾਕਾਰਾਤਮਕ ਯੋਗਦਾਨ ਦੇਣ ਦੀ ਪ੍ਰਤੀਬੱਧਤਾ ਨੂੰ ਦੁਹਰਾਇਆ ਤੇ ਸਭ ਨੂੰ ਅਪੀਲ ਕੀਤੀ ਕਿ ਇਨ੍ਹਾਂ ਯਤਨਾਂ ਨੂੰ ਕਾਲਜ ਦੇ ਬਾਹਰ ਵੀ ਆਪਣੇ ਵਿਅਕਤੀਗਤ ਜੀਵਨ ਵਿੱਚ ਜਾਰੀ ਰਖੱਣਗੇ। ਇਸ ਮੌਕੇ ਹਰਤਿਮਾ ਪਰਿਸ਼ਦ ਦੀ ਮੈਂਬਰ ਸੰਜੁਲ, ਡਾ. ਪੂਨਮ ਸਿਵਾਚ, ਡਾ. ਹੇਮਾ ਸੁਖੀਜਾ, ਕੈਪਟਨ ਜਯੋਤੀ ਸ਼ਰਮਾ, ਸ਼ੈਂਕੀ, ਜਯੋਤੀ ,ਰਾਧਿਕਾ ਆਦਿ ਨੇ ਇਸ ਅਭਿਆਨ ਦੀ ਸਫਲਤਾ ਵਿਚ ਆਪਣਾ ਯੋਗਦਾਨ ਦਿੱਤਾ ਤੇ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਆਪਣੀ ਪ੍ਰਤੀਬੱਧਤਾ ਦੁਹਰਾਈ।

Advertisement

ਕਾਲਜ ’ਚ ਬੂਟੇ ਲਾਏ

ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ):

ਮਾਰਕੰਡਾ ਨੈਸ਼ਨਲ ਕਾਲਜ ਦੀ ਐੱਨਸੀਸੀ ਇਕਾਈ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜੰਦੇੜੀ ਦੇ ਵਿਦਿਆਰਥੀਆਂ ਨੇ ਸਾਂਝੇ ਉੱਦਮ ਨਾਲ ਸਕੂਲ ਵਿੱਚ ਪੌਦੇ ਲਾਏ। ਸਕੂਲ ਦੇ ਪ੍ਰਿੰਸੀਪਲ ਰਾਜ ਕੁਮਾਰ ਭਾਟੀਆ , ਸਟਾਫ ਮੈਂਬਰਾ ,ਵਿਦਿਆਰਥੀਆਂ ਤੇ ਕਾਲਜ ਦੇ ਐਨ ਸੀ ਸੀ ਕੈਡੇਟੇਸ ਨੇ ਸਕੂਲ ਦੇ ਮੈਦਾਨ ਵਿਚ ਅਰਜਨ, ਗੁੜਹਲ, ਨਿੰਮ, ਬੋਹੜ, ਪਿਪਲ, ਸਫੇਦੇ ਆਦਿ ਦੇ ਪੌਦੇ ਲਾਏ। ਐਨ ਸੀ ਸੀ ਅਧਿਕਾਰੀ ਲੈਫਟੀਨੈਂਟ ਸੁਰੇਸ਼ ਕੁਮਾਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਰੁੱਖਾਂ ਦਾ ਸਾਡੇ ਜੀਵਨ ਨਾਲ ਬਹੁਤ ਹੀ ਮਹੱਤਵਪੂਰਨ ਸਬੰਧ ਹੈ। ਰੁੱਖਾਂ ਬਿਨਾਂ ਧਰਤੀ ’ਤੇ ਜੀਵਨ ਅਸੰਭਵ ਹੈ। ਉਨ੍ਹਾਂ ਕਿਹਾ ਕਿ ਵਾਤਾਵਰਨ ਨੂੰ ਸ਼ੁਧ ਤੇ ਸਾਫ ਸੁਥਰਾ ਬਣਾਉਣ ਲਈ ਹਰੇਕ ਨਾਗਰਿਕ ਨੂੰ ਇਕ ਰੁੱਖ ਮਾਂ ਦਾ ਨਾਂ ਦੀ ਮੁਹਿੰਮ ਨਾਲ ਜੁੜਨਾ ਪਵੇਗਾ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਘਰ-ਘਰ ਤਕ ਪਹੁੰਚਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਤੇ ਇਹ ਉਪਰਾਲੇ ਤਦ ਹੀ ਸਾਰਥਕ ਹੋਣਗੇ ਜਦੋਂ ਹਰ ਵਿਅਕਤੀ ਇਕ ਬੂਟਾ ਲਾਉਣ ਲਈ ਅੱਗੇ ਆਏਗਾ। ਉਨ੍ਹਾਂ ਕਿਹਾ ਕਿ ਆਪਣੇ ਆਲੇ ਦੁਆਲੇ ਦੇ ਵਾਤਾਵਰਨ ਨੂੰ ਸਾਫ਼ ਸੁਥਰਾ ਰਖੱਣਾ ਜ਼ਰੂਰੀ ਹੈ। ਸ਼ੁੱਧ ਵਾਤਾਵਰਨ ਹੀ ਸਿਹਤਮੰਦ ਸਮਾਜ ਤੇ ਸਿਹਤਮੰਦ ਰਾਸ਼ਟਰ ਦੀ ਸਿਰਜਣਾ ਵੱਲ ਲੈ ਜਾਂਦਾ ਹੈ। ਇਸ ਲਈ ਵਾਤਾਵਰਨ ਨੂੰ ਸਾਫ਼ ਰੱਖਣ ਲਈ ਹਰ ਵਿਅਕਤੀ ਨੂੰ ਰੁੱਖ ਲਾਉਣੇ ਚਾਹੀਦੇ ਹਨ ਤੇ ਉਨ੍ਹਾਂ ਦੀ ਸੰਭਾਲ ਵੀ ਕਰਨੀ ਚਾਹੀਦੀ ਹੈ। ਇਸ ਮੌਕੇ ਪ੍ਰੋ. ਸੁਰਿੰਦਰ ਸਿੰਘ ਕਾਜਲ, ਹਰਜੀਤ ਸਿੰਘ, ਸੁਖਵਿੰਦਰ ਸਿੰਘ, ਮੁਕੇਸ਼ ਸ਼ਰਮਾ, ਪੂਜਾ ਚੌਧਰੀ ਮੌਜੂਦ ਸਨ।

Advertisement

Advertisement
Advertisement