ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵਾਤਾਵਰਨ ਬਾਰੇ ਜਾਗਰੂਕਤਾ ਕੈਂਪ ਲਗਾਇਆ

08:35 AM Jun 06, 2024 IST
ਸਿਹਤ ਕੇਂਦਰ ਵਿੱਚ ਬੂਟੇ ਲਗਾਉਂਦੇ ਹੋਏ ਸਿਹਤ ਕਰਮੀ। -ਫੋਟੋ: ਓਬਰਾਏ

ਖੰਨਾ:

Advertisement

ਪਿੰਡ ਮਾਨੂੰਪੁਰ ਦੇ ਕਮਿਊਨਿਟੀ ਹੈਲਥ ਸੈਂਟਰ ਵਿੱਚ ਐੱਸਐੱਮਓ ਡਾ. ਰਵੀ ਦੱਤ ਦੀ ਅਗਵਾਈ ਹੇਠਾਂ ਵਾਤਾਵਰਨ ਦਿਵਸ ਸਬੰਧੀ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਮੌਕੇ ਡਾ. ਦੱਤ ਨੇ ਕਿਹਾ ਕਿ ਤਪਸ਼ ਵਧਣ ਦਾ ਇਕ ਮੁੱਖ ਕਾਰਨ ਰੁੱਖਾਂ ਦੀ ਕਟਾਈ ਵੀ ਹੈ ਇਸ ਲਈ ਹਰ ਵਿਅਕਤੀ ਨੂੰ ਹਰ ਸਾਲ ਘੱਟੋਂ ਘੱਟ ਇਕ ਰੁੱਖ ਲਾ ਕੇ ਉਸ ਦੀ ਸੇਵਾ ਸੰਭਾਲ ਕਰਨੀ ਚਾਹੀਦੀ ਹੈ।ਇਸ ਤੋਂ ਇਲਾਵਾ ਲੋਕ ਕੁਦਰਤੀ ਸੋਮੇ ਜਿਵੇਂ ਕਿ ਵਾਤਾਵਰਨ, ਪਾਣੀ ਆਦਿ ਦੀ ਲਾਹਪ੍ਰਵਾਹੀ ਨਾਲ ਵਰਤੋਂ ਕਰਕੇ ਇਨ੍ਹਾਂ ਦਾ ਉਜਾੜਾ ਹੀ ਨਹੀਂ ਸਗੋਂ ਇਨ੍ਹਾਂ ਨੂੰ ਪ੍ਰਦੂਸ਼ਿਤ ਕਰਕੇ ਆਪਣੇ ਲਈ ਨਵੀਆਂ ਬਿਮਾਰੀਆਂ ਤੇ ਬੇਵਕਤੀ ਮੌਤਾਂ ਵੀ ਸਹੇੜ ਰਹੇ ਹਨ। ਵੱਡੇ ਪੱਧਰ ਤੇ ਰੁੱਖਾਂ ਦੀ ਕਟਾਈ ਤੇ ਵਾਹਨਾਂ ਦੀ ਬਹੁਤਾਂਤ ਨੇ ਵਾਤਵਰਨ ਨੂੰ ਗੰਧਲਾ ਕਰ ਦਿੱਤਾ ਹੈ। ਇਸ ਲਈ ਜ਼ਰੂਰੀ ਹੈ ਕਿ ਨਾ ਸਿਰਫ਼ ਰੁੱਖਾਂ ਨੂੰ ਬਚਾਇਆ ਜਾਵੇ ਸਗੋਂ ਨਵੇਂ ਰੁੱਖ ਲਾਏ ਜਾਣ। ਇਸ ਦੌਰਾਨ ਗੁਰਦੀਪ ਸਿੰਘ ਨੇ ਪਲਾਸਟਿਕ ਦੀ ਵਰਤੋਂ ਘੱਟ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿਚ ਸਾਰਿਆਂ ਨੇ ਵੱਧ ਤੋਂ ਵੱਧ ਬੂਟੇ ਲਾਉਣ ਦਾ ਅਹਿਦ ਲਿਆ। -ਨਿੱਜੀ ਪੱਤਰ ਪ੍ਰੇਰਕ

Advertisement
Advertisement