For the best experience, open
https://m.punjabitribuneonline.com
on your mobile browser.
Advertisement

ਐਂਟਰੀ ਲੈਵਲ ਜਮਾਤਾਂ: ਮਾਪਿਆਂ ਨੇ ਨਾ ਕੀਤਾ ਸਰਕਾਰੀ ਸਕੂਲਾਂ ਵੱਲ ਰੁਖ਼

06:53 AM Mar 02, 2024 IST
ਐਂਟਰੀ ਲੈਵਲ ਜਮਾਤਾਂ  ਮਾਪਿਆਂ ਨੇ ਨਾ ਕੀਤਾ ਸਰਕਾਰੀ ਸਕੂਲਾਂ ਵੱਲ ਰੁਖ਼
Advertisement

ਸੁਖਵਿੰਦਰ ਪਾਲ ਸੋਢੀ
ਚੰਡੀਗੜ੍ਹ, 1 ਮਾਰਚ
ਯੂਟੀ ਦੇ ਸਰਕਾਰੀ ਸਕੂਲਾਂ ਵਿੱਚ ਸੈਸ਼ਨ 2024-25 ਦੀਆਂ ਐਂਟਰੀ ਲੈਵਲ ਜਮਾਤਾਂ ਵਿੱਚ ਦਾਖ਼ਲਾ ਲੈਣ ਦੀ ਆਖਰੀ ਮਿਤੀ ਪਹਿਲੀ ਮਾਰਚ ਸੀ ਪਰ ਮਾਪਿਆਂ ਨੇ ਆਪਣੇ ਬੱਚਿਆਂ ਦੇ ਦਾਖਲੇ ਲਈ ਇਨ੍ਹਾਂ ਸਕੂਲਾਂ ਦਾ ਰੁਖ਼ ਨਹੀਂ ਕੀਤਾ।
ਇਥੇ ਸੀਟਾਂ ਦੇ ਮੁਕਾਬਲੇ ਕਈ ਗੁਣਾਂ ਫਾਰਮ ਘੱਟ ਪ੍ਰਾਪਤ ਹੋਏ, ਜਿਸ ਤੋਂ ਬਾਅਦ ਅੱਜ ਯੂਟੀ ਦੇ ਸਿੱਖਿਆ ਵਿਭਾਗ ਨੇ ਆਖਰੀ ਮਿਤੀ ਪਹਿਲੀ ਤੋਂ ਵਧਾ ਕੇ 15 ਮਾਰਚ ਕਰ ਦਿੱਤੀ ਹੈ। ਜ਼ਿਲ੍ਹਾ ਸਿੱਖਿਆ ਦਫਤਰ ਤੋਂ ਹਾਸਲ ਕੀਤੀ ਜਾਣਕਾਰੀ ਅਨੁਸਾਰ ਸ਼ਹਿਰ ਦੇ 113 ਸਰਕਾਰੀ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਲਈ 4960 ਸੀਟਾਂ ਹਨ ਤੇ ਹਾਲੇ ਤੱਕ ਇਨ੍ਹਾਂ ਸੀਟਾਂ ਲਈ 2438 ਫਾਰਮ ਆਏ ਹਨ। ਕਈ ਸਕੂਲਾਂ ਵਿੱਚ ਤਾਂ ਇਕ ਵੀ ਫਾਰਮ ਜਮ੍ਹਾਂ ਨਹੀਂ ਹੋਇਆ। ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਵਿਦਿਆਰਥੀਆਂ ਦੇ ਮਾਪਿਆਂ ਦੀ ਟੇਕ ਸਿਰਫ ਪ੍ਰਾਈਵੇਟ ਸਕੂਲਾਂ ’ਤੇ ਹੀ ਹੁੰਦੀ ਹੈ। ਗਰੀਬ ਪਰਿਵਾਰ ਵੀ ਆਪਣਿਆਂ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਦੇ ਆਰਥਿਕ ਪੱਖੋਂ ਕਮਜ਼ੋਰ ਵਰਗ ਦੇ ਕੋਟੇ ਤਹਿਤ ਦਾਖਲ ਕਰਵਾਉਣਾ ਚਾਹੁੰਦੇ ਹਨ । ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਦਾਖਲਾ ਦਿਵਾਉਣ ਵਾਲੇ ਜ਼ਿਆਦਾਤਰ ਪਰਵਾਸੀ ਤੇ ਗਰੀਬ ਹੁੰਦੇ ਹਨ ਤੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦੇ ਸ਼ਡਿਊਲ ਬਾਰੇ ਜਾਣਕਾਰੀ ਹੀ ਨਹੀਂ ਹੁੰਦੀ, ਜਿਸ ਕਰਕੇ ਉਹ ਮਾਰਚ ਅਪਰੈਲ ਤੱਕ ਦਾਖਲੇ ਲਈ ਆਉਂਦੇ ਰਹਿੰਦੇ ਹਨ। ਸੈਕਟਰ-37 ਦੇ ਵਸਨੀਕ ਜਸਬੀਰ ਨੇ ਦੱਸਿਆ ਕਿ ਸਰਕਾਰੀ ਸਕੂਲਾਂ ਵਿੱਚ ਐਂਟਰੀ ਲੈਵਲ ਜਮਾਤਾਂ ਲਈ ਸਹੂਲਤਾਂ ਦੀ ਘਾਟ ਹੈ। ਇਨ੍ਹਾਂ ਸਕੂਲਾਂ ਵਿੱਚ ਨਾ ਤਾਂ ਬਲੈਕ ਬੋਰਡ ਸਾਫ ਹਨ ਤੇ ਕਈ ਸਕੂਲਾਂ ਵਿੱਚ ਝੂਲੇ ਵੀ ਟੁੱਟੇ ਹੋਏ ਹਨ। ਇਸ ਕਰਕੇ ਮਾਪਿਆਂ ਦੀ ਤਰਜੀਹ ਸ਼ਹਿਰ ਦੇ ਪ੍ਰਾਈਵੇਟ ਸਕੂਲ ਹੀ ਹਨ। ਯੂਟੀ ਕੇਡਰ ਐਜੂਕੇਸ਼ਨਲ ਐਂਪਲਾਈਜ਼ ਯੂਨੀਅਨ ਦੇ ਪ੍ਰਧਾਨ ਸਵਰਣ ਸਿੰਘ ਕੰਬੋਜ ਨੇ ਦੱਸਿਆ ਕਿ ਸਿੱਖਿਆ ਵਿਭਾਗ ਨੂੰ ਸਕੂਲਾਂ ਵਿੱਚ ਬਿਹਤਰ ਸਹੂਲਤਾਂ ਦੇਣ ਲਈ ਯਤਨਸ਼ੀਲ ਹੋਣਾ ਚਾਹੀਦਾ ਹੈ ਤਾਂ ਹੀ ਲੋਕ ਸਰਕਾਰੀ ਸਕੂਲਾਂ ਵਿੱਚ ਬੱਚੇ ਦਾਖਲ ਕਰਵਾਉਣਗੇ।

Advertisement

ਸਰਕਾਰੀ ਪਸੰਦੀਦਾ ਸਕੂਲਾਂ ਦੇ ਨਾਂ

ਸ਼ਹਿਰ ਦੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲਾਂ ਸੈਕਟਰ-10, 16, 33, 35 ਵਿੱਚ ਜ਼ਿਆਦਾ ਅਰਜ਼ੀਆਂ ਆਉਂਦੀਆਂ ਰਹੀਆਂ ਹਨ ਪਰ ਪਿਛਲੇ ਸਾਲ ਸਰਕਾਰੀ ਮਾਡਲ ਹਾਈ ਸਕੂਲ ਪੁਲੀਸ ਲਾਈਨ ਸੈਕਟਰ-26, ਸਰਕਾਰੀ ਮਾਡਲ ਹਾਈ ਸਕੂਲ ਸੈਕਟਰ-45,ਸਰਕਾਰੀ ਮਾਡਲ ਹਾਈ ਸਕੂਲ ਧਨਾਸ ਵਿੱਚ ਵੀ ਮਾਪਿਆਂ ਨੇ ਦਿਲਚਸਪੀ ਦਿਖਾਈ ਸੀ।

Advertisement
Author Image

joginder kumar

View all posts

Advertisement
Advertisement
×