ਸਪੇਸਐਕਸ ਦੀ ਪਹਿਲੀ ਨਿੱਜੀ ਸਪੇਸਵਾਕ ਲਈ ਰਵਾਨਾ ਹੋਏ ਉਦਯੋਗਪਤੀ ਇਸਾਕਮੈਨ
07:17 AM Sep 11, 2024 IST
Advertisement
ਕੇਨਾਰਵੇਰਲ, 10 ਸਤੰਬਰ
ਉਦਯੋਗਪਤੀ ਜੇਰੇਡ ਇਸਾਕਮੈਨ ਕੇਪ ਨੇ ਅੱਜ ਇੱਕ ਵਾਰ ਫਿਰ ਪੁਲਾੜ ਵਿੱਚ ਜਾਣ ਦੀ ਹਿੰਮਤ ਦਿਖਾਈ ਅਤੇ ਉਨ੍ਹਾਂ ਦੀ ਇਸ ਪੁਲਾੜ ਯਾਤਰਾ ਦਾ ਮਕਸਦ ਪਹਿਲੀ ਵਾਰ ਨਿੱਜੀ ਤੌਰ ’ਤੇ ਪੁਲਾੜ ਦੀ ਸੈਰ ਕਰਨਾ ਹੈ। ਇਸਾਕਮੈਨ ਨੇ ਆਪਣੀ ਪਿਛਲੀ ਚਾਰਟਰਡ ਉਡਾਣ ਦੇ ਉਲਟ ਇਸ ਵਾਰ ਸਪੇਸਐਕਸ ਨਾਲ ਖਰਚ ਸਾਂਝਾ ਕੀਤਾ ਹੈ, ਜਿਸ ਵਿੱਚ ਨਵੇਂ ਸਪੇਸਸੂਟ ਵਿਕਸਤ ਕਰਨਾ ਅਤੇ ਉਨ੍ਹਾਂ ਦਾ ਪ੍ਰੀਖਣ ਕਰਨਾ ਸ਼ਾਮਲ ਹਨ। ਜੇ ਸਭ ਕੁੱਝ ਯੋਜਨਾ ਮੁਤਾਬਕ ਰਹਿੰਦਾ ਹੈ ਤਾਂ ਇਹ ਪਹਿਲੀ ਵਾਰ ਹੋਵੇਗਾ ਜਦੋਂ ਨਿੱਜੀ ਨਾਗਰਿਕ ਪੁਲਾੜ ਵਿੱਚ ਸੈਰ ਕਰ ਸਕਣਗੇ ਪਰ ਉਹ ਕੈਪਸੂਲ ਤੋਂ ਦੂਰ ਨਹੀਂ ਜਾਣਗੇ। ‘ਸਪੇਸਵਾਕ’ ਨੂੰ ਪੁਲਾੜ ਉਡਾਣ ਦੀ ਸਭ ਤੋਂ ਜੋਖ਼ਮ ਮੰਨਿਆ ਜਾਂਦਾ ਹੈ। ਤਤਕਾਲੀ ਸੋਵੀਅਤ ਯੂਨੀਅਨ ਨੇ 1965 ਵਿੱਚ ਆਪਣੇ ਪੁਲਾੜ ਯਾਨ ਦਾ ਦਰਵਾਜ਼ਾ (ਹੈਚ) ਖੋਲ੍ਹਿਆ ਸੀ। ਉਸ ਤੋਂ ਬਾਅਦ ਅਮਰੀਕਾ ਨੇ ਅਜਿਹਾ ਕੀਤਾ ਸੀ। -ਏਪੀ
Advertisement
Advertisement
Advertisement