ਟ੍ਰਿਬਿਊਨ ਵੈੱਬ ਡੈਸਕਚੰਡੀਗੜ੍ਹ, 17 ਫਰਵਰੀਗੁਜਰਾਤ ਦੀ ਪਾਰੁਲ ਯੂਨੀਵਰਸਿਟੀ ਵਿੱਚ ਸ਼ੋਅ ਕਰ ਰਹੇ ਰੈਪਰ ਬਾਦਸ਼ਾਹ ਨੇ ਆਪਣੇ ਸੰਗੀਤ ਸਮਾਰੋਹ ਦੇ ਅਖ਼ੀਰ ਵਿੱਚ ‘ਸਮੇਂ ਰੈਨਾ ਨੂੰ ਰਿਹਾਅ ਕਰੋ’ (Free Samay Raina) ਦੇ ਨਾਅਰੇ ਲਗਾ ਕੇ ਆਪਣਾ ਸਮਰਥਨ ਜਤਾਇਆ।ਦਰਸ਼ਕਾਂ ਨੇ ਤਾੜੀਆਂ ਨਾਲ ਇਸ ਦਾ ਜਵਾਬ ਦਿੱਤਾ।ਰੈਨਾ ਦੇ ਸ਼ੋਅ, ‘ਇੰਡੀਆਜ਼ ਗੌਟ ਲਾਲੈਂਟ’ (India's Got Lalent) ਦੇ ਚੱਲ ਰਹੇ ਵਿਵਾਦ ਦਰਮਿਆਨ ਬਾਦਸ਼ਾਹ ਨੇ ਉਸ ਦਾ ਸਮਰਥਨ ਕੀਤਾ ਹੈ।ਸੋਸ਼ਲ ਮੀਡੀਆ ’ਤੇ ਵਾਇਰਲ ਵੀਡੀਓ ਵਿੱਚ ਬਾਦਸ਼ਾਹ ਨੂੰ ਇਹ ਕਹਿੰਦਿਆਂ ਦੇਖਿਆ ਅਤੇ ਸੁਣਿਆ ਗਿਆ ਹੈ, ‘‘ਮੈਂ ਪਾਰੁਲ ਯੂਨੀਵਰਸਿਟੀ ਨਾਲ ਪਿਆਰ ਕਰਦਾ ਹਾਂ। ਤੁਹਾਡਾ ਬਹੁਤ ਧੰਨਵਾਦ। ਸਮੇਂ ਰੈਨਾ ਨੂੰ ਰਿਹਾਅ ਕਰੋ।’’ਵੀਡੀਓ ਸਾਂਝਾ ਕਰਨ ਵਾਲੇ ਇੱਕ ਸੋਸ਼ਲ ਮੀਡੀਆ ਉਪਭੋਗਤਾ ਨੇ ਕਿਹਾ, ‘‘ਕੀ ਬਾਦਸ਼ਾਹ ਨੇ ਸੰਗੀਤ ਸਮਾਰੋਹ ਦੇ ਅੰਤ ਵਿੱਚ ‘ਸਮੇਂ ਰੈਨਾ ਨੂੰ ਰਿਹਾਅ ਕਰੋ’ ਨਹੀਂ ਕਿਹਾ!’’ਇੱਕ ਹੋਰ ਨੇ ਸਵਾਲ ਕੀਤਾ ਕਿ ਕਿਹਾ, ‘‘ਸਮੇਂ ਰੈਨਾ ਨੂੰ ਗ੍ਰਿਫ਼ਤਾਰ ਕਦੋਂ ਕੀਤਾ ਗਿਆ ਸੀ।’’ਬਾਦਸ਼ਾਹ ‘ਇੰਡੀਆਜ਼ ਗੌਟ ਲਾਲੈਂਟ’ ਵਿੱਚ ਮਹਿਮਾਨ ਵਜੋਂ ਆਇਆ ਸੀ ਅਤੇ ਰਫ਼ਤਾਰ ਨਾਲ ‘ਬਾਵੇ’ ਲਈ ਸੰਗੀਤ ਵੀਡੀਓ ’ਤੇ ਰੈਨਾ ਨਾਲ ਸਹਿਯੋਗ ਕੀਤਾ ਸੀ।