For the best experience, open
https://m.punjabitribuneonline.com
on your mobile browser.
Advertisement

ਅੱਖਾਂ ਦਾਨ ਕਰ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ

07:27 AM Jun 24, 2024 IST
ਅੱਖਾਂ ਦਾਨ ਕਰ ਕੇ ਦੋ ਜ਼ਿੰਦਗੀਆਂ ਨੂੰ ਰੋਸ਼ਨ ਕੀਤਾ
Advertisement

ਮਾਨਸਾ: ਮਾਨਸਾ ਵਾਸੀ ਮਾਸਟਰ ਜਗਦੀਸ਼ ਚੰਦ ਜਿੰਦਲ ਸੰਸਾਰਿਕ ਯਾਤਰਾ ਪੂਰੀ ਕਰਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜੇ ਹਨ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰਾਂ ਬਾਲ ਕ੍ਰਿਸ਼ਨ ਜਿੰਦਲ ਅਤੇ ਪ੍ਰਦੀਪ ਕੁਮਾਰ ਜਿੰਦਲ ਨੇ ਆਪਣੇ ਪਿਤਾ ਦੀਆਂ ਅੱਖਾਂ ਅਪੈਕਸ ਕਲੱਬ ਮਾਨਸਾ ਦੀ ਨੇਤਰਦਾਨ ਪ੍ਰਚਾਰ ਮੁਹਿੰਮ ਤਹਿਤ ਦਾਨ ਕੀਤੀਆਂ ਗਈਆਂ। ਕਲੱਬ ਦੇ ਪ੍ਰਧਾਨ ਸੰਜੀਵ ਪਿੰਕਾ ਨੇ ਦੱਸਿਆ ਕਿ ਇਹ ਅੱਖਾਂ ਸ਼ੰਕਰਾ ਆਈ ਬੈਂਕ ਲੁਧਿਆਣਾ ਦੀ ਟੀਮ ਰਾਹੀਂ ਦਾਨ ਕਰਵਾਕੇ ਦੋ ਜਿੰਦਗੀਆਂ ਨੂੰ ਰੋਸ਼ਨ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਨੇਤਰਦਾਨੀ ਮਾਸਟਰ ਜਗਦੀਸ਼ ਚੰਦ ਜਿੰਦਲ ਨਮਿੱਤ ਅੰਤਿਮ ਅਰਦਾਸ 3 ਜੁਲਾਈ ਨੂੰ ਗਊਸ਼ਾਲਾ ਭਵਨ ਮਾਨਸਾ ਦੇ ਬਲਾਕ-ਏ ਵਿੱਚ ਹੋਵੇਗੀ। -ਪੱਤਰ ਪ੍ਰੇਰਕ

Advertisement

Advertisement
Advertisement
Author Image

Advertisement