ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅੰਗਰੇਜ਼ ਢਿੱਲੋਂ, ਗਗਨਦੀਪ ਅਤੇ ਗੁਰਜੰਟ ਸਿੰਘ ਸਰਪੰਚ ਬਣੇ

06:39 AM Oct 17, 2024 IST
ਗੁਰਜੰਟ ਸਿੰਘ, ਗਗਨਦੀਪ ਸਿੰਘ, ਅੰਗਰੇਜ਼ ਸਿੰਘ, ਭੋਲਾ ਰਾਮ

ਭਦੌੜ: ਭਦੌੜ ਦੀਆਂ ਪੱਤੀਆਂ ਅਤੇ ਨੇੜਲੇ ਪਿੰਡਾਂ ਦੇ ਆਏ ਨਤੀਜਿਆਂ ਵਿੱਚ ਕੋਠੇ ਬਾਬਾ ਮਲਕੀਤ ਸਿੰਘ ਤੋਂ ਪਰਮਜੀਤ ਕੌਰ ਪਤਨੀ ਗੁਰਦੀਪ ਸਿੰਘ ਗਾਗਾ ਆਪਣੇ ਵਿਰੋਧੀ ਉਮੀਦਵਾਰ ਨੂੰ 35 ਵੋਟਾਂ ਨਾਲ ਹਰਾ ਕੇ ਸਰਪੰਚ ਚੁਣੇ ਗਏ। ਕੋਠੇ ਬਾਬਾ ਝਾਹਿਆਂ ਤੋਂ ਨੌਜਵਾਨ ਆਗੂ ਗੁਰਜੰਟ ਸਿੰਘ ਕਾਲਾ ਜੈਦ ਨੇ ਸਾਬਕਾ ਸਰਪੰਚ ਤਾਰਾ ਸਿੰਘ ਨੂੰ 6 ਵੋਟਾਂ ਨਾਲ ਹਰਾ ਕੇ ਸਰਪੰਚੀ ਦੀ ਚੋਣ ਜਿੱਤੀ। ਪਿੰਡ ਦੀਪਗੜ੍ਹ ਦੀ ਜਰਨਲ ਸੀਟ ਤੋਂ ਅੰਗਰੇਜ਼ ਸਿੰਘ ਢਿੱਲੋਂ ਨੇ ਆਪਣੇ ਵਿਰੋਧੀ ਉਮੀਦਵਾਰ ਨਛੱਤਰ ਸਿੰਘ ਨੂੰ 146 ਵੋਟਾਂ ਹਰਾਇਆ। ਕੋਠੇ ਬਾਬਾ ਭਾਨ ਸਿੰਘ ਜਰਨਲ ਤੋਂ ਮਨਦੀਪ ਕੌਰ ਪਤਨੀ ਭੁਪਿੰਦਰ ਸਿੰਘ ਵਿੱਕੀ ਨੇ ਰਣਦੀਪ ਕੌਰ ਨੂੰ 100 ਵੋਟਾਂ ਤੇ ਹਰਾ ਕੇ ਚੋਣ ਜਿੱਤੀ। ਕੋਠੇ ਖਿਉਣ ਸਿੰਘ ਵਾਲਾ ਤੋਂ ਸਿੰਦਰਪਾਲ ਕੌਰ ਨੇ ਰਣਦੀਪ ਕੌਰ ਨੂੰ 2 ਵੋਟਾਂ ਨਾਲ ਹਰਾਇਆ। ਪਿੰਡ ਨੈਣੇਵਾਲ ਦੀ ਜਰਨਲ ਸੀਟ ਤੋਂ ਗਗਨਦੀਪ ਸਿੰਘ ਗਗਨਾ ਨੇ ਸਾਬਕਾ ਸਰਪੰਚ ਗੁਰਸੇਵਕ ਸਿੰਘ ਨੈਣੇਵਾਲ ਨੂੰ 450 ਵੋਟਾਂ ਦੇ ਵੱਡੇ ਫਰਕ ਨਾਲ ਹਰਾਇਆ। ਪੱਤੀ ਮੋਹਰ ਸਿੰਘ ਏ ਤੋਂ ਭੋਲੀ ਰਾਮ ਨੇ ਆਪਣੇ ਵਿਰੋਧੀ ਉਮੀਦਵਾਰ ਅਵਤਾਰ ਦਾਸ ਕਾਲਾ ਨੂੰ 52 ਵੋਟਾਂ ਨਾਲ ਹਰਾਇਆ। ਪਿੰਡ ਜੰਗੀਆਣਾ ਤੋਂ ਗੁਰਮੀਤ ਕੌਰ ਨੇ ਵਿਰੋਧੀ ਉਮੀਦਵਾਰ ਕਿਰਨਜੀਤ ਕੌਰ ਨੂੰ 113 ਵੋਟਾਂ ਨਾਲ ਹਰਾਇਆ। ਪੱਤੀ ਮੋਹਰ ਸਿੰਘ ਬੀ. ਤੋਂ ਹਰਵਿੰਦਰ ਕੌਰ ਨੇ ਵਿਰੋਧੀ ਉਮੀਦਵਾਰ ਕਰਮਜੀਤ ਕੌਰ ਨੂੰ 341 ਵੋਟਾਂ ਨਾਲ ਹਰਾਇਆ ਤੇ ਪੱਤੀ ਦੀਪ ਸਿੰਘ ਤੋਂ ਕੁਲਵਿੰਦਰ ਕੌਰ ਪਤਨੀ ਰਾਜਾ ਸਿੰਘ ਨੇ ਚਰਨਜੀਤ ਕੌਰ ਨੂੰ 90 ਵੋਟਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ। -ਪੱਤਰ ਪ੍ਰੇਰਕ

Advertisement

Advertisement