ਪੱਤਰ ਪ੍ਰੇਰਕਫਗਵਾੜਾ, 4 ਜੂਨਇੱਥੇ ਅੱਜ ਨਿੱਜੀ ਯੂਨੀਵਰਸਿਟੀ ਵਿੱਚ ਇੱਕ ਇਮਰਾਤ ਦੇ ਨਿਰਮਾਣ ਦੌਰਾਨ ਸ਼ਟਰਿੰਗ ਦੀ ਪਲੇਟ ਡਿੱਗਣ ਕਾਰਨ ਇੱਕ ਇੰਜਨੀਅਰ ਦੀ ਮੌਤ ਹੋ ਗਈ। ਚਹੇੜੂ ਚੌਕੀ ਇੰਚਾਰਜ ਜਸਬੀਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਭੀਮਸੈਨ ਭੱਲਾ (60) ਪੁੱਤਰ ਸੁਰਿੰਦਰ ਭੱਲਾ ਵਾਸੀ ਵਿਨੈ ਨਗਰ ਜਲੰਧਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਭੀਮਸੈਨ ਇੰਜੀਨੀਅਰ ਸੀ ਤੇ ਅੱਜ ਨਿਰਮਾਣ ਦੌਰਾਨ ਇੱਕ ਇਮਾਰਤ ਦਾ ਕੰਮ ਚੈੱਕ ਕਰ ਰਿਹਾ ਸੀ। ਕੱਚੀ ਸ਼ਟਰਿੰਗ ਦੀ ਅਚਾਨਕ ਪਲੇਟ ਡਿੱਗ ਪਈ, ਜਿਸ ਕਾਰਨ ਉਹ ਜ਼ਖਮੀ ਹੋ ਗਿਆ। ਭੀਮਸੈਨ ਨੂੰ ਸਿਵਲ ਹਸਪਤਾਲ ਲਿਆਂਦਾ ਜਿਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ। ਉਨ੍ਹਾਂ ਦੱਸਿਆ ਕਿ ਭੀਮ ਦੀ ਲਾਸ਼ ਸਿਵਲ ਹਸਪਤਾਲ ਮੋਰਚਰੀ ’ਚ ਰਖਵਾ ਦਿੱਤੀ ਹੈ ਤੇ ਭਲਕੇ ਪੋਸਟਮਾਰਟਮ ਮਗਰੋਂ ਵਾਰਸਾਂ ਹਵਾਲੇ ਕੀਤੀ ਜਾਵੇਗੀ।