ਮੁਸ਼ਾਇਰੇ ਵਿੱਚ ਕਲਾਮਾਂ ਰਾਹੀਂ ਸਰੋਤੇੇ ਕੀਲੇ
ਐੱਨਪੀ ਧਵਨ
ਪਠਾਨਕੋਟ, 10 ਦਸੰਬਰ
ਅੰਜੁਮਨ-ਏ-ਦੋਸਤਾਨ-ਏ-ਅਦਬ ਸਾਹਿਤਕ ਸੰਸਥਾ ਵੱਲੋਂ ਉਰਦੂ ਸ਼ਾਇਰਾਂ ’ਤੇ ਆਧਾਰਿਤ ਕੌਮਾਂਤਰੀ ਮੁਸ਼ਾਇਰਾ ਜਨਾਬ ਦਿਨੇਸ਼ ਮਹਾਜਨ ਦੀ ਅਗਵਾਈ ਵਿੱਚ ਕਰਵਾਇਆ ਗਿਆ। ਮੁਸ਼ਾਇਰੇ ਵਿੱਚ ਡਿਪਟੀ ਕਮਿਸ਼ਨਰ ਆਦਿੱਤਿਆ ਉੱਪਲ, ਐੱਸਐੱਸਪੀ ਦਲਜਿੰਦਰ ਸਿੰਘ ਢਿੱਲੋਂ, ਸਾਬਕਾ ਮੰਤਰੀ ਮਾਸਟਰ ਮੋਹਨ ਲਾਲ ਤੇ ਰਮਨ ਭੱਲਾ, ਮੇਅਰ ਪੰਨਾ ਲਾਲ ਭਾਟੀਆ, ਡਾ. ਅਜੇ ਮਹਾਜਨ, ਅਸ਼ਵਨੀ ਅਵਸਥੀ, ਰਵੀ ਕੁਮਾਰ, ਅਸ਼ੋਕ ਚਿੱਤਰਕਾਰ, ਵਿਜੇ ਕੁਮਾਰ, ਪਾਲ ਗੁਰਦਾਸਪੁਰੀ, ਸਤੀਸ਼ ਮਹਿੰਦਰੂ, ਪ੍ਰਦੀਪ ਮਹਿੰਦਰੂ ਆਦਿ ਸ਼ਾਮਲ ਹੋਏ। ਇਸ ਵਿੱਚ ਸੰਸਾਰ ਪ੍ਰਸਿੱਧੀ ਦੇ ਮਾਲਕ ਜਨਾਬ ਤਾਹਿਰ ਫਰਾਜ਼, ਜਨਾਬ ਮਾਰੂਫ਼ ਰਾਏ ਬਰੇਲੀ, ਬਿਲਾਲ ਸਹਾਰਨਪੁਰੀ, ਸਯਾਦ ਝੰਜਟ, ਕਮਲ ਕਿਸ਼ੋਰ ਹਾਤਵੀ, ਡਾ. ਨਦੀਮ ਸ਼ਾਦ, ਸਰਵੇਸ਼ ਅਸਥਾਨਾ, ਮੁਮਤਾਜ ਨਸੀਮ, ਹਾਮਿਦ ਭੁਸਾਲਵੀ ਅਤੇ ਖੁਰਸ਼ੀਦ ਹੈਦਰ ਮੁਜ਼ਫਰਨਗਰੀ ਸ਼ਾਇਰਾਂ ਨੇ ਆਪੋ-ਆਪਣੇ ਕਲਾਮਾਂ ਰਾਹੀਂ ਸਰੋਤਿਆਂ ਨੂੰ ਤੜਕੇ 3 ਵਜੇ ਤੱਕ ਬੰਨ੍ਹੀ ਰੱਖਿਆ। ਜਨਾਬ ਦਿਨੇਸ਼ ਮਹਾਜਨ ਨੇ ਆਏ ਹੋਏ ਸਾਰੇ ਸ਼ਾਇਰਾਂ ਦਾ ਤੁਆਰਫ ਕਰਵਾਉਂਦਿਆਂ ਜਨਾਬ ਮਾਰੂਫ਼ ਰਾਏਬਰੇਲੀ ਨੂੰ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਣ ਲਈ ਸੱਦਾ ਦਿੱਤਾ।