For the best experience, open
https://m.punjabitribuneonline.com
on your mobile browser.
Advertisement

ਆਲੂ ਉਤਪਾਦਕਾਂ ਤੇ ਕੋਲਡ ਸਟੋਰ ਦੇ ਮਾਲਕਾਂ ਵਿਚਾਲੇ ਰੇੜਕਾ ਖ਼ਤਮ

09:08 AM Oct 05, 2023 IST
ਆਲੂ ਉਤਪਾਦਕਾਂ ਤੇ ਕੋਲਡ ਸਟੋਰ ਦੇ ਮਾਲਕਾਂ ਵਿਚਾਲੇ ਰੇੜਕਾ ਖ਼ਤਮ
ਲਿਖਤੀ ਸਮਝੌਤੇ ਮਗਰੋਂ ਡੀਐੱਸਪੀ ਦਫ਼ਤਰ ਮੂਹਰੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ। ਫ਼ੋਟੋ - ਗਿੱਲ
Advertisement

ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 4 ਅਕਤੂਬਰ
ਜ਼ਿਲ੍ਹਾ ਮਾਨਸਾ ਦੇ ਮੂਸੇਵਾਲਾ ਸਥਿਤ ਕੋਲਡ ਸਟੋਰ ਵਿੱਚ ਚਾਰ ਦਰਜਨ ਦੇ ਕਰੀਬ ਆਲੂ ਉਤਪਾਦਕਾਂ ਵੱਲੋਂ ਰੱਖੇ ਕਰੀਬ 60 ਲੱਖ ਰੁਪਏ ਦੇ ਆਲੂ ਸ਼ੈਲਰ ਮਾਲਕ ਅਤੇ ਠੇਕੇਦਾਰ ਵੱਲੋਂ ਕਿਸਾਨਾਂ ਦੇ ਅੱਖੀਂ ਘੱਟਾ ਪਾ ਕੇ ਖ਼ੁਰਦ-ਬੁਰਦ ਕਰਨ ਦਾ ਰੇੜਕਾ ਅੱਜ ਹੱਲ ਕਰਨ ਲਈ ਇਕ ਲਿਖਤੀ ਸਮਝੌਤਾ ਕੀਤਾ ਗਿਆ। ਰਾਏਕੋਟ ਲਾਗੇ ਤਾਜਪੁਰ ਰੋਡ ਉੱਪਰ ਸਤਿ ਸਾਹਿਬ ਕੋਲਡ ਸਟੋਰ ਦੇ ਮਾਲਕ ਵੀਨਸ ਬਾਂਸਲ ਨੇ ਲਿਖਤੀ ਭਰੋਸਾ ਦਿੱਤਾ ਹੈ ਕਿ 7 ਅਕਤੂਬਰ ਨੂੰ 10 ਲੱਖ ਰੁਪਏ ਪੀੜਤ ਕਿਸਾਨਾਂ ਨੂੰ ਨਕਦ ਦੇ ਦਿੱਤੇ ਜਾਣਗੇ ਅਤੇ ਜਦਕਿ 72 ਦੇ ਕਰੀਬ ਆਲੂ ਉਤਪਾਦਕ ਕਿਸਾਨਾਂ ਦੀ ਬਕਾਇਆ ਪੰਜਾਹ ਲੱਖ ਰੁਪਏ ਦੀ ਰਕਮ ਬਦਲੇ ਕੋਲਡ ਸਟੋਰ ਕਿਸਾਨਾਂ ਹਵਾਲੇ ਕਰਨ ਦਾ ਇਕਰਾਰਨਾਮਾ ਕਰ ਲਿਆ ਜਾਵੇਗਾ। ਮੰਗਲਵਾਰ ਤੋਂ ਹੀ ਇਨਸਾਫ਼ ਲਈ ਮਾਨਸਾ ਸਮੇਤ ਇਲਾਕੇ ਦੇ ਕਿਸਾਨਾਂ ਨੇ ਕੋਲਡ ਸਟੋਰ ਸਾਹਮਣੇ ਆਵਾਜਾਈ ਠੱਪ ਕਰਨ ਉਪਰੰਤ ਲੜੀਵਾਰ ਧਰਨਾ ਸ਼ੁਰੂ ਕਰ ਦਿੱਤਾ ਸੀ। ਭਾਕਿਯੂ ਏਕਤਾ (ਡਕੌਂਦਾ) ਦੇ ਆਗੂਆਂ ਦੀ ਅਗਵਾਈ ਵਿੱਚ ਧਰਨਾ ਉਪ ਪੁਲੀਸ ਕਪਤਾਨ ਰਛਪਾਲ ਸਿੰਘ ਢੀਂਡਸਾ ਦੇ ਦਫ਼ਤਰ ਵਿੱਚ ਲਿਖਤੀ ਸਮਝੌਤੇ ਤੋਂ ਬਾਅਦ ਹੀ ਖ਼ਤਮ ਹੋਇਆ। ਜਗਤਾਰ ਸਿੰਘ ਦੇਹੜਕਾ ਜ਼ਿਲ੍ਹਾ ਪ੍ਰਧਾਨ, ਜਗਰਾਜ ਸਿੰਘ ਹਰਦਾਸਪੁਰਾ ਜ਼ਿਲ੍ਹਾ ਆਗੂ, ਸਰਬਜੀਤ ਸਿੰਘ ਧੂੜਕੋਟ ਬਲਾਕ ਪ੍ਰਧਾਨ, ਤਰਸੇਮ ਸਿੰਘ ਬੱਸੂਵਾਲ ਨੇ ਲਿਖਤੀ ਸਮਝੌਤੇ ਉੱਪਰ ਘੋਖਵੀਂ ਨਜ਼ਰ ਰੱਖਣ ਅਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣ ਦੀ ਅਪੀਲ ਕੀਤੀ ਹੈ।

Advertisement

Advertisement
Author Image

sukhwinder singh

View all posts

Advertisement
Advertisement
×