For the best experience, open
https://m.punjabitribuneonline.com
on your mobile browser.
Advertisement

ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ

07:01 AM Jul 23, 2024 IST
ਬੂਟੇ ਲਾ ਕੇ ਵਾਤਾਵਰਨ ਦੀ ਸੰਭਾਲ ਲਈ ਪ੍ਰੇਰਿਆ
ਗੁਰਦਾਸਪੁਰ ਵਿੱਚ ਬੂਟੇ ਲਗਾਉਂਦੇ ਹੋਏ ਵੈੱਲਫੇਅਰ ਸੁਸਾਇਟੀ ਦੇ ਮੈਂਬਰ।
Advertisement

ਪੱਤਰ ਪ੍ਰੇਰਕ
ਦਸੂਹਾ, 22 ਜੁਲਾਈ
ਇੱਥੇ ਸ੍ਰੀ ਸਨਾਤਨ ਧਰਮ ਸਭਾ ਦਸੂਹਾ ਵੱਲੋਂ ਵਾਤਾਵਰਨ ਦੀ ਸੰਭਾਲ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਦੀ ਵਿੱਢੀ ਮੁਹਿੰਮ ਤਹਿਤ ਇਲਾਕੇ ਦੀਆਂ ਵੱਖ ਵੱਖ ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਪ੍ਰਾਚੀਨ ਪਾਂਡਵ ਸਰੋਵਰ ਦੇ ਆਲੇ-ਦੁਆਲੇ ਬੂਟੇ ਲਗਾਏ ਗਏ। ਇਸ ਮੌਕੇ ਸਨਾਤਨ ਧਰਮ ਸਭਾ ਦੇ ਪ੍ਰਧਾਨ ਰਵਿੰਦਰ ਰਵੀ ਸ਼ਿੰਗਾਰੀ ਦੀ ਅਗਵਾਈ ਹੇਠ ਮਾਂ ਅੰਨਾਪੂਰਨਾ ਰਸੋਈ ਦੇ ਮੁੱਖ ਸੰਚਾਲਕ ਭੁਪਿੰਦਰ ਰੰਜਨ, ਲਾਇਨਜ਼ ਕਲੱਬ ਦੇ ਪ੍ਰਧਾਨ ਡਾ. ਆਰਕੇ ਨਈਅਰ, ਸਨਾਤਨ ਧਰਮ ਸਭਾ ਵੱਲੋਂ ਸਕੱਤਰ ਇੰਦਰ ਮੋਹਣ ਸ਼ਰਮਾ, ਏ.ਬੀ ਸ਼ੁਗਰ ਮਿੱਲ ਵੱਲੋਂ ਐੱਸਐੱਸ ਬੱਤਰਾ ਵੱਲੋਂ ਵੱਖ ਵੱਖ ਬੂਟੇ ਲਗਾਏ ਗਏ।
ਫਗਵਾੜਾ (ਪੱਤਰ ਪ੍ਰੇਰਕ): ਦੋਆਬਾ ਸਾਹਿਤ ਤੇ ਸਮਾਜਿਕ ਕੇਂਦਰ ਫਗਵਾੜਾ ਵੱਲੋਂ ਕੇਂਦਰ ਦੇ ਪ੍ਰਧਾਨ ਰਵਿੰਦਰ ਸਿੰਘ ਰਾਏ ਤੇ ਚੇਅਰਮੈਨ ਜਤਿੰਦਰ ਸਿੰਘ ਖਾਲਸਾ ਦੀ ਸਾਂਝੀ ਅਗਵਾਈ ਹੇਠ ਇਤਿਹਾਸਕ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿੱਚ ਬੂਟੇ ਲਗਾਏ ਗਏ। ਇਸ ਮੌਕੇ ਨਰਿੰਦਰ ਸਿੰਘ ਮੈਨੇਜਰ ਗੁਰਦੁਆਰਾ ਸਾਹਿਬ ਅਤੇ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਸੁਸਾਇਟੀ ਫਗਵਾੜਾ ਨੇ ਬੂਟੇ ਲਗਾਉਣ ਦੀ ਮੁਹਿੰਮ ਵਿੱਚ ਯੋਗਦਾਨ ਪਾਇਆ। ਪ੍ਰਧਾਨ ਰਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਧਾਰਮਿਕ ਸਥਾਨਾਂ ਤੋਂ ਇਲਾਵਾ ਪਾਰਕਾਂ, ਸੜਕਾਂ ਦੇ ਕਿਨਾਰੇ ਅਤੇ ਹੋਰ ਜਨਤਕ ਥਾਵਾਂ ’ਤੇ ਬੂਟੇ ਲਗਾਏ ਜਾ ਰਹੇ ਹਨ।
ਗੁਰਦਾਸਪੁਰ (ਨਿੱਜੀ ਪੱਤਰ ਪ੍ਰੇਰਕ): ਇੱਥੋਂ ਦੀ ਬਟਾਲਾ ਰੋਡ ਸਥਿਤ ਨਗਰ ਸੁਧਾਰ ਟਰੱਸਟ ਦੀ ਵੈੱਲਫੇਅਰ ਸੁਸਾਇਟੀ ਵੱਲੋਂ ਪ੍ਰਧਾਨ ਗੁਰਕਿਰਪਾਲ ਸਿੰਘ ਕਾਹਲੋਂ ਦੀ ਅਗਵਾਈ ਹੇਠ ਕਲੋਨੀ ਵਿੱਚ ਸੌ ਤੋਂ ਵੱਧ ਛਾਂਦਾਰ ਤੇ ਫਲਦਾਰ ਬੂਟੇ ਲਗਾਏ ਗਏ। ਵੈੱਲਫੇਅਰ ਸੁਸਾਇਟੀ ਦੇ ਮੈਂਬਰ ਅਸ਼ੋਕ ਸ਼ਰਮਾ ਨੇ ਕਿਹਾ ਕਿ ਵਾਤਾਵਰਨ ਵਿੱਚ ਸੰਤੁਲਨ ਪੈਦਾ ਕਰਨ ਲਈ ਬੂਟੇ ਲਾਉਣ ਤੇ ਇਨ੍ਹਾਂ ਦੀ ਸੰਭਾਲ ਕਰਨੀ ਜ਼ਰੂਰੀ ਹੈ।
ਫਿਲੌਰ (ਪੱਤਰ ਪ੍ਰੇਰਕ): ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵੱਲੋਂ ਅੱਜ ‘ਰੁੱਖ ਲਗਾਓ ਵਾਤਾਵਰਨ ਬਚਾਓ’ ਮੁਹਿੰਮ ਤਹਿਤ ਪਿੰਡ ਦੁਸਾਂਝ ਖੁਰਦ ਵਿੱਚ ਪੌਦੇ ਲਗਾਏ ਗਏ। ਸਭਾ ਵੱਲੋਂ 30 ਜੁਲਾਈ ਤੱਕ ਵੱਖ-ਵੱਖ ਪਿੰਡਾਂ ’ਚ ਪੌਦੇ ਲਗਾਏ ਜਾ ਰਹੇ ਹਨ। ਇਸ ਮੌਕੇ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ, ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਨੇ ਕਿਹਾ ਕਿ ਇਸ ਵੇਲੇ ਵਿਸ਼ਵ ’ਚ ਵਾਤਾਵਰਣ ਨੂੰ ਗੰਭੀਰ ਖਤਰਾ ਪੈਦਾ ਹੋ ਰਿਹਾ ਹੈ।

Advertisement
Advertisement
Author Image

sukhwinder singh

View all posts

Advertisement