ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਆਨਲਾਈਨ ਕੋਰਸ ‘ਮੂਕਸ’ ਦੇ ਖੇਤਰ ਵਿੱਚ ਈਐੱਮਆਰਸੀ ਪਟਿਆਲਾ ਦੇਸ਼ ਭਰ ’ਚ ਮੋਹਰੀ

07:46 AM Jul 18, 2024 IST

ਪੱਤਰ ਪ੍ਰੇਰਕ
ਪਟਿਆਲਾ, 17 ਜੁਲਾਈ
ਪੰਜਾਬੀ ਯੂਨੀਵਰਸਿਟੀ, ਪਟਿਆਲਾ ਵਿੱਚ ਸਥਿਤ ਐਜੂਕੇਸ਼ਨਲ ਮਲਟੀਮੀਡੀਆ ਰਿਸਰਚ ਸੈਂਟਰ (ਈਐਮਆਰਸੀ) ‘ਮੂਕਸ’ ਦੇ ਨਾਮ ਨਾਲ਼ ਜਾਣੇ ਜਾਂਦੇ ਆਨਲਾਈਨ,ਡਿਜੀਟਲ ਕੋਰਸਾਂ ਦੇ ਖੇਤਰ ਵਿੱਚ ਦੇਸ਼ ਭਰ ਵਿੱਚੋਂ ਮੋਹਰੀ ਸਥਾਨ ਉੱਤੇ ਹੈ। ਭਾਰਤ ਸਰਕਾਰ ਦੇ ਸਵੈਯਮ ਪੋਰਟਲ ਰਾਹੀਂ ਕਰਵਾਏ ਜਾਂਦੇ ‘ਮੈਸਿਵ ਓਪਨ ਆਨਲਾਈਨ ਕੋਰਸ’ (ਮੂਕਸ) ਦੇ ਮਾਮਲੇ ਵਿੱਚ ਜੁਲਾਈ ਤੋਂ ਦਸੰਬਰ 2024 ਵਾਲੇ ਸੈਸ਼ਨ ਦੌਰਾਨ ਈਐੱਮਆਰਸੀ ਨੇ ਹਾਲ ਹੀ ਵਿੱਚ 17 ਕੋਰਸ ਜਾਰੀ ਕੀਤੇ ਹਨ। ਇਸ ਗਿਣਤੀ ਨਾਲ ਈਐੱਮਆਰਸੀ ਲੀਕੱਟ ਅਤੇ ਈਐੱਮਆਰਸੀ ਪਟਿਆਲਾ ਸਾਂਝੇ ਤੌਰ ਉੱਤੇ ਦੇਸ਼ ਭਰ ਦੇ ਕੁੱਲ 21 ਕੇਂਦਰਾਂ ਵਿੱਚੋਂ ਅੱਵਲ ਸਥਾਨ ਉੱਤੇ ਹਨ। ਭਾਰਤ ਸਰਕਾਰ ਦੇ ਸਵੈਯਮ ਪੋਰਟਲ ਉੱਪਰ ਇਸ ਸੈਸ਼ਨ ਦੌਰਾਨ ਕੁੱਲ 176 ਮੂਕਸ ਉਪਲਬਧ ਹਨ। ਈਐੱਮਆਰਸੀ ਪਟਿਆਲਾ ਦੇ ਡਾਇਰੈਕਟਰ ਦਲਜੀਤ ਅਮੀ ਨੇ ਇਸ ਪ੍ਰਾਪਤੀ ਬਾਰੇ ਖੁਸ਼ੀ ਪ੍ਰਗਟਾਉਂਦਿਆਂ ਦੱਸਿਆ ਕਿ ਸੰਸਥਾਗਤ ਸਮਰਥਾ ਦਾ ਨਿਰਮਾਣ ਕਰਨਾ ਜ਼ਿੰਮੇਵਾਰੀ ਵਾਲਾ ਕਾਰਜ ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਉਨ੍ਹਾਂ ਇਸ ਕੇਂਦਰ ਦੀ ਵਾਗਡੋਰ ਸੰਭਾਲੀ ਹੈ ਉਦੋਂ ਤੋਂ ਕੀਤੀਆਂ ਜਾ ਰਹੀਆਂ ਨਿਰੰਤਰ ਅਤੇ ਅਨੁਸ਼ਾਸਨਬੱਧ ਕੋਸ਼ਿਸਾਂ ਨੂੰ ਹੁਣ ਫਲ ਪੈਣਾ ਸ਼ੁਰੂ ਹੋ ਗਿਆ ਹੈ ਜਿਸ ਦੇ ਸਿੱਟੇ ਵਜੋਂ ਇਹ ਪ੍ਰਾਪਤੀ ਹੋਈ ਹੈ।

Advertisement

Advertisement