For the best experience, open
https://m.punjabitribuneonline.com
on your mobile browser.
Advertisement

‘ਐ ਵਤਨ ਮੇਰੇ ਵਤਨ’ ਵਿੱਚ ਰਾਮ ਮਨੋਹਰ ਲੋਹੀਆ ਦਾ ਕਿਰਦਾਰ ਨਿਭਾਏਗਾ ਇਮਰਾਨ ਹਾਸ਼ਮੀ

07:31 AM Mar 13, 2024 IST
‘ਐ ਵਤਨ ਮੇਰੇ ਵਤਨ’ ਵਿੱਚ ਰਾਮ ਮਨੋਹਰ ਲੋਹੀਆ ਦਾ ਕਿਰਦਾਰ ਨਿਭਾਏਗਾ ਇਮਰਾਨ ਹਾਸ਼ਮੀ
Advertisement

ਮੁੰਬਈ: ਫਿਲਮ ਅਦਾਕਾਰ ਇਮਰਾਨ ਹਾਸ਼ਮੀ ਆਉਣ ਵਾਲੀ ਇਤਿਹਾਸਕ ਫ਼ਿਲਮ ‘ਐ ਵਤਨ ਮੇਰੇ ਵਤਨ’ ਵਿੱਚ ਸੁਤੰਤਰਤਾ ਸੈਨਾਨੀ ਰਾਮ ਮਨੋਹਰ ਲੋਹੀਆ ਦਾ ਕਿਰਦਾਰ ਨਿਭਾਏਗਾ। ਇਸ ਫਿਲਮ ਵਿੱਚ ਸਾਰਾ ਅਲੀ ਖਾਨ ਮੁੱਖ ਅਦਾਕਾਰਾ ਹੋਵੇਗੀ। ਇਸ ਫਿਲਮ ਦੇ ਨਿਰਮਾਤਾਵਾਂ ਨੇ ਇਮਰਾਨ ਦਾ ਅਧਿਕਾਰਤ ਪੋਸਟਰ ਜਾਰੀ ਕੀਤਾ ਜੋ ਫਿਲਮ ਵਿੱਚ ਮਹਿਮਾਨ ਅਦਾਕਾਰ ਦੀ ਭੂਮਿਕਾ ਵਿੱਚ ਨਜ਼ਰ ਆਵੇਗਾ। ਇਹ ਫਿਲਮ ਆਜ਼ਾਦੀ ਘੁਲਾਟੀਏ ਊਸ਼ਾ ਮਹਿਤਾ (ਸਾਰਾ ਵੱਲੋਂ ਨਿਭਾਇਆ ਕਿਰਦਾਰ) ਨੂੰ ਸ਼ਰਧਾਂਜਲੀ ਭੇਟ ਕਰਦੀ ਹੈ ਜਿਸ ਨੇ 22 ਸਾਲ ਦੀ ਉਮਰ ਵਿੱਚ 1942 ਦੇ ਭਾਰਤ ਛੱਡੋ ਅੰਦੋਲਨ ਦੌਰਾਨ ਬਰਤਾਨਵੀ ਸਾਮਰਾਜ ਦਾ ਪਰਦਾਫਾਸ਼ ਕਰਨ ਵਾਲੀਆਂ ਖ਼ਬਰਾਂ ਰੇਡੀਓ ਜ਼ਰੀਏ ਲੁਕਵੇਂ ਢੰਗ ਨਾਲ ਪ੍ਰਸਾਰਿਤ ਕੀਤੀਆਂ ਸਨ। ਜ਼ਿਕਰਯੋਗ ਹੈ ਕਿ ਰਾਮ ਮਨੋਹਰ ਨੇ ਭਾਰਤ ਛੱਡੋ ਅੰਦੋਲਨ ਦੌਰਾਨ ਅਹਿਮ ਭੂਮਿਕਾ ਨਿਭਾਈ ਸੀ। ਉਹ ਕਾਂਗਰਸ ਸੋਸ਼ਲਿਸਟ ਪਾਰਟੀ ਦੇ ਸੰਸਥਾਪਕਾਂ ਵਿੱਚੋਂ ਇੱਕ ਸਨ ਅਤੇ ‘ਕਾਂਗਰਸ ਸੋਸ਼ਲਿਸਟ’ ਦੇ ਸੰਪਾਦਕ ਸਨ। ਉਹ ਆਜ਼ਾਦੀ ਸੰਘਰਸ਼ ਦੌਰਾਨ ਕਈ ਵਾਰ ਜੇਲ੍ਹ ਗਏ ਤੇ ਤਸੀਹੇ ਝੱਲੇ। ਉਨ੍ਹਾਂ ਬਰਤਾਨਵੀ ਸਾਮਰਾਜ ਖ਼ਿਲਾਫ਼ ਲੜਾਈ ਲਈ ਆਪਣਾ ਜੀਵਨ ਸਮਰਪਿਤ ਕਰ ਦਿੱਤਾ। ਇਹ ਫਿਲਮ 21 ਮਾਰਚ ਨੂੰ ਪ੍ਰਾਈਮ ਵੀਡੀਓ ’ਤੇ ਦਿਖਾਈ ਜਾਵੇਗੀ। -ਆਈਏਐੱਨਐੱਸ

Advertisement

Advertisement
Author Image

joginder kumar

View all posts

Advertisement
Advertisement
×