For the best experience, open
https://m.punjabitribuneonline.com
on your mobile browser.
Advertisement

ਪ੍ਰਧਾਨ ਮੰਤਰੀ ਦੇ ਯਤਨਾਂ ਸਦਕਾ ਰੁਜ਼ਗਾਰ ਦੇ ਮੌਕੇ ਵਧੇ: ਸੰਦੀਪ ਸਿੰਘ

07:38 AM Feb 10, 2024 IST
ਪ੍ਰਧਾਨ ਮੰਤਰੀ ਦੇ ਯਤਨਾਂ ਸਦਕਾ ਰੁਜ਼ਗਾਰ ਦੇ ਮੌਕੇ ਵਧੇ  ਸੰਦੀਪ ਸਿੰਘ
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 9 ਫਰਵਰੀ
ਕੈਬਨਿਟ ਮੰਤਰੀ ਸੰਦੀਪ ਸਿੰਘ ਨੇ ਅਯੁੱਧਿਆ ਪਹੁੰਚ ਕੇ ਅੱਜ ਰਾਮ ਲੱਲਾ ਦੇ ਦਰਸ਼ਨ ਕੀਤੇ ਹਨ। ਦਰਸ਼ਨ ਕਰਨ ਤੋਂ ਬਾਅਦ ਉਨ੍ਹਾਂ ਨੇ ਮੰਦਰ ਵਿਚ ਚੱਲ ਰਹੇ ਧਾਰਮਿਕ ਪ੍ਰੋਗਰਾਮਾਂ ਵਿਚ ਵੀ ਹਿੱਸਾ ਲਿਆ। ਸੰਦੀਪ ਸਿੰਘ ਹਰਿਆਣਾ ਕੈਬਨਿਟ ਦੇ ਪਹਿਲੇ ਮੰਤਰੀ ਹਨ, ਜਿਨ੍ਹਾਂ ਨੇ ਅਯੁੱਧਿਆ ਪਹੁੰਚ ਕੇ ਮੰਦਰ ਦੇ ਦਰਸ਼ਨ ਕੀਤੇ ਹਨ। ਸ੍ਰੀ ਸੰਦੀਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਦਾ ਸਦੀਆਂ ਪੁਰਾਣਾ ਸੁਪਨਾ ਪੂਰਾ ਕੀਤਾ ਹੈ। ਭਗਵਾਨ ਸ੍ਰੀ ਰਾਮ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਪਹਿਲੇ ਸੇਵਕ ਦੇ ਰੂਪ ਵਿਚ ਮੰਦਰ ਦੇ ਨਿਰਮਾਣ ਵਿਚ ਹਿੱਸੇਦਾਰ ਬਣਨ ਦਾ ਸਨਮਾਨ ਦਿੱਤਾ ਹੈ, ਜੋ ਬੜੇ ਮਾਣ ਵਾਲੀ ਗੱਲ ਹੈ। ਇਸ ਨਾਲ ਦੇਸ਼ ਦੇ ਸਭ ਤੋਂ ਵੱਡੇ ਧਾਰਮਿਕ ਸਥਾਨ ਦਾ ਕੌਮਾਂਤਰੀ ਪੱਧਰ ’ਤੇ ਵਿਕਾਸ ਹੋਇਆ ਹੈ ਤੇ ਸੈਰ ਸਪਾਟਾ ਤੇ ਰੁਜ਼ਗਾਰ ਦੇ ਮੌਕੇ ਵੀ ਵਧੇ ਹਨ। ਸੂਬਾ ਮੰਤਰੀ ਪਿਛਲੇ ਦੋ ਦਿਨ ਤੋਂ ਅਯੁੱਧਿਆ ਦੇ ਦੌਰੇ ’ਤੇ ਹਨ। ਮੰਦਰ ਕਮੇਟੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ। ਮੁੱਖ ਮੰਤਰੀ ਮਨੋਹਰ ਲਾਲ ਨੇ ਵੀ ਇੱਛਾ ਪ੍ਰਗਟਾਈ ਸੀ ਕਿ ਸਾਰੇ ਮੰਤਰੀਆਂ ਤੇ ਵਿਧਾਇਕਾਂ ਨੂੰ ਭਗਵਾਨ ਰਾਮ ਦੇ ਦਰਸ਼ਨ ਕਰਨੇ ਚਾਹੀਦੇ ਹਨ।

Advertisement

Advertisement
Author Image

joginder kumar

View all posts

Advertisement
Advertisement
×