ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮੰਗਾਂ ਦੀ ਪੂਰਤੀ ਸਬੰਧੀ ਪੱਤਰ ਜਾਰੀ ਨਾ ਹੋਣ ਕਾਰਨ ਮੁਲਾਜ਼ਮ ਨਿਰਾਸ਼

06:49 AM Aug 22, 2020 IST

ਖੇਤਰੀ ਪ੍ਰਤੀਨਿਧ

Advertisement

ਪਟਿਆਲਾ, 21 ਅਗਸਤ

ਕਲੈਰੀਕਲ ਮੁਲਾਜ਼ਮਾਂ ਦੀ ਹੜਤਾਲ ਖ਼ਤਮ ਕਰਵਾਉਣ ਲਈ ਬੀਤੇ ਦਿਨ ਦਰਜਨ ਗੈਰ-ਵਿੱਤੀ ਮੰਗਾਂ ’ਤੇ ਸਹਿਮਤੀ ਬਣੀ ਸੀ ਪਰ ਅੱਜ ਸਰਕਾਰ ਇਸ ਦੇ ਪੱਤਰ ਜਾਰੀ ਕਰਨ ਤੋਂ ਪਿੱਛੇ ਹਟ ਗਈ ਹੈ। ਇਸ ਕਾਰਨ ਮੁਲਾਜ਼ਮਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ‘ਸਾਂਝੇ ਮੁਲਾਜ਼ਮ ਫਰੰਟ’ ਅਤੇ ‘ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ’ ਦੀ ਮੀਟਿੰਗ 22 ਅਗਸਤ ਨੂੰ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ਮੰਗਾਂ ਦੀ ਪੂਰਤੀ ਲਈ 6 ਤੋਂ 18 ਅਗਸਤ ਤੱਕ ਹੜਤਾਲ ’ਤੇ ਰਹੇ ਹਜ਼ਾਰਾਂ ਕਲੈਰੀਕਲ ਕਾਮਿਆਂ ਨੇ 19 ਤੋਂ 21 ਅਗਸਤ ਤੱਕ ਛੁੱਟੀ ਲੈ ਕੇ ਧਰਨੇ ਦਿੱਤੇ। ਸਰਕਾਰ ਦੇ ਦਖਲ ਮਗਰੋਂ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਬੀਤੇ ਦਿਨ ਮੁਲਾਜ਼ਮ ਆਗੂਆਂ ਨਾਲ ਮੀਟਿੰਗ ਕੀਤੀ। ਇਸ ਦੌਰਾਨ ਗੈਰ-ਵਿੱਤੀ ਮੰਗਾਂ ’ਤੇ ਬਣੀ ਸਹਿਮਤੀ ਤਹਿਤ ਸਰਕਾਰ ਵੱਲੋਂ ਇਸ ਸਬੰਧੀ ਪੱਤਰ ਜਾਰੀ ਕਰਨ ਦਾ ਵਾਅਦਾ ਕੀਤਾ ਗਿਆ ਸੀ। ਪਰ ਅੱਜ ਇਹ ਪੱਤਰ ਜਾਰੀ ਕਰਨ ਦੀ ਜਗ੍ਹਾ ਮੁੱਖ ਮੰਤਰੀ ਨੇ ਇਹ ਮੰਗਾਂ ਖੁਦ ਘੋਖਣ ਦੀ ਗੱਲ ਆਖ ਦਿੱਤੀ।

Advertisement

Advertisement
Tags :
ਸਬੰਧੀਕਾਰਨਜਾਰੀਨਿਰਾਸ਼ਪੱਤਰਪੂਰਤੀਮੰਗਾਂਮੁਲਾਜ਼ਮ