ਮੁਲਾਜ਼ਮਾਂ ਵੱਲੋਂ ਮੁੱਖ ਮੰਤਰੀ ਰਾਹਤ ਫੰਡ ’ਚ 14 ਲੱਖ ਰੁਪਏ ਦਾਨ
10:31 AM Jul 27, 2023 IST
ਪੱਤਰ ਪ੍ਰੇਰਕ
ਚੰਡੀਗੜ੍ਹ, 26 ਜੁਲਾਈ
ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਦੇ ਸਮੂਹ ਸਟਾਫ਼ ਅਤੇ ਚੇਅਰਮੈਨ ਵੱਲੋਂ ਸਵੈ-ਇੱਛੁਕ ਤੌਰ ’ਤੇ ਮੁੱਖ ਮੰਤਰੀ ਰਾਹਤ ਫੰਡ ਵਿੱਚ ਯੋਗਦਾਨ ਭੇਜਿਆ ਗਿਆ ਹੈ। ਬੈਂਕ ਦੀ ਮੁਲਾਜ਼ਮ ਯੂਨੀਅਨ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਬੈਂਕ ਦੇ ਸਮੂਹ ਮੁਲਾਜ਼ਮਾਂ ਨੇ ਆਪਣੀ ਇੱਕ ਦਨਿ ਦੀ ਤਨਖਾਹ ਅਤੇ ਚੇਅਰਮੈਨ ਸੁਰੇਸ਼ ਕੁਮਾਰ ਗੋਇਲ ਨੇ ਆਪਣੀ ਇੱਕ ਮਹੀਨੇ ਦੀ ਤਨਖਾਹ ਹੜ੍ਹ ਪੀੜ੍ਹਤਾਂ ਲਈ ਦਾਨ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਅਤੇ ਚੇਅਰਮੈਨ ਦੀ ਇਕੱਤਰ ਕੀਤੀ ਗਈ ਤਨਖਾਹ ਦਾ 14 ਲੱਖ 32 ਹਜ਼ਾਰ ਪੰਜ ਰੁਪਏ ਦਾ ਚੈੱਕ ਭਗਵੰਤ ਮਾਨ ਨੂੰ ਮੁੱਖ ਮੰਤਰੀ ਰਾਹਤ ਫੰਡ ਲਈ ਭੇਟ ਕੀਤਾ ਗਿਆ।
Advertisement
Advertisement