ਨਾੜ ਦੀ ਅੱਗ ਬੁਝਾਉਂਦਿਆਂ ਮੁਲਾਜ਼ਮ ਦੀ ਮੌਤ
08:39 PM May 13, 2025 IST
ਰਾਜਵਿੰਦਰ ਰੌਂਤਾ
ਨਿਹਾਲ ਸਿੰਘ ਵਾਲਾ, 13 ਮਈ
ਅੱਗ ਬੁਝਾਊ ਅਮਲੇ ਦਾ ਮੁਲਾਜ਼ਮ ਗਗਨਦੀਪ ਸਿੰਘ ਲੁਧਿਆਣਾ ਦੇ ਨਿੱਜੀ ਹਸਪਤਾਲ ਵਿੱਚ ਅੱਜ ਦਮ ਤੋੜ ਗਿਆ। ਉਹ ਕਣਕ ਦੇ ਨਾੜ ਨੂੰ ਅੱਗ ਬੁਝਾਉਂਦਾ ਹੋਇਆ ਬੁਰੀ ਤਰ੍ਹਾਂ ਝੁਲਸ ਗਿਆ ਸੀ। ਜਾਣਕਾਰੀ ਅਨੁਸਾਰ ਗਗਨਦੀਪ ਸਿੰਘ ਵਾਸੀ ਖੋਟੇ ਨਿਹਾਲ ਸਿੰਘ ਵਾਲਾ ਫਾਇਰ ਬ੍ਰਿਗੇਡ ਵਿੱਚ ਮੁਲਾਜ਼ਮ ਸੀ ਤੇ ਮੋਗਾ ਨੇੜੇ ਮਹਿਮਾ ਸਿੰਘ ਵਾਲੇ ਲੱਗੀ ਕਣਕ ਦੀ ਨਾੜ ਦੀ ਅੱਗ ਨੂੰ ਬੁਝਾਉਣ ਲਈ ਦਲੇਰੀ ਨਾਲ ਅੱਗ ਵਿੱਚ ਕੁੱਦ ਪਿਆ ਪ੍ਰੰਤੂ ਅਚਾਨਕ ਹਵਾ ਦਾ ਰੁਖ ਬਦਲਣ ਕਾਰਨ ਅੱਗ ਦੀ ਲਪੇਟ ਵਿੱਚ ਆ ਕੇ ਝੁਲਸਿਆ ਗਿਆ। ਉਹ ਲੁਧਿਆਣਾ ਵਿਖੇ ਜ਼ਿੰਦਗ਼ੀ ਤੇ ਮੌਤ ਨਾਲ ਲੜਦਾ ਹਾਰ ਗਿਆ।
ਨਗਰ ਨਿਗਮ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਉਸ ਦੇ ਇਲਾਜ ਲਈ ਵਿੱਤੀ ਸਹਾਇਤਾ ਵੀ ਇਕੱਠੀ ਕੀਤੀ ਸੀ। ਗਗਨਦੀਪ ਸਿੰਘ ਪ੍ਰਾਈਵੇਟ ਮੁਲਾਜ਼ਮ ਸੀ ਅਤੇ ਉਸ ਦਾ ਦੋ ਕ ਮਹੀਨੇ ਪਹਿਲਾਂ ਵਿਆਹ ਹੋਇਆ ਸੀ। ਪਿੰਡ ਵਾਸੀਆਂ ਨੇ ਪਰਿਵਾਰ ਦੇ ਇਕ ਜੀਅ ਨੂੰ ਸਰਕਾਰੀ ਨੌਕਰੀ ਤੇ ਮੁਆਵਜ਼ੇ ਦੀ ਮੰਗ ਕੀਤੀ ਹੈ।
Advertisement
Advertisement