ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੌਮਾਂਤਰੀ ਵਿਦਿਆਰਥੀਆਂ ਅਤੇ ਪਰਵਾਸੀ ਕਾਮਿਆਂ ਦੀ ਏਕਤਾ ’ਤੇ ਜ਼ੋਰ

06:50 AM Nov 27, 2024 IST
ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ (ਮਾਇਸੋ) ਵੱਲੋਂ ਕਰਵਾਏ ਸੈਮੀਨਾਰ ਦਾ ਦ੍ਰਿਸ਼

ਟੋਰਾਂਟੋ:

Advertisement

ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ (ਮਾਇਸੋ) ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ 109ਵੇਂ ਸ਼ਹਾਦਤ ਦਿਵਸ ’ਤੇ ਬਰੈਂਪਟਨ ਵਿਖੇ ‘ਵਿਦੇਸ਼ਾਂ ਵਿੱਚ ਕੌਮਾਂਤਰੀ ਵਿਦਿਆਰਥੀਆਂ ਤੇ ਪਰਵਾਸੀਆਂ ਲਈ ਚੁਣੌਤੀਆਂ ਤੇ ਸੰਘਰਸ਼ ਦਾ ਰਾਹ’ ਵਿਸ਼ੇ ਉੱਤੇ ਸੈਮੀਨਾਰ ਕਰਵਾਇਆ ਗਿਆ। ਇਸ ਸਮੇਂ ਮਾਇਸੋ ਦੇ ਨੌਜਵਾਨ ਆਗੂ ਖੁਸ਼ਪਾਲ ਗਰੇਵਾਲ ਨੇ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਜੀਵਨ ਅਤੇ ਘਾਲਣਾ ਬਾਰੇ ਨੌਜਵਾਨਾਂ-ਵਿਦਿਆਰਥੀਆਂ ਨੂੰ ਸਿਆਸੀ ਚੇਤੰਨਤਾ ਗ੍ਰਹਿਣ ਕਰਨ ਦੀ ਅਪੀਲ ਕੀਤੀ।
ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਆਗੂ ਬਲਵਿੰਦਰ ਬਰਨਾਲਾ ਨੇ ਬਸਤੀਵਾਦੀ ਲੁੱਟ ਦੇ ਦੌਰ ਵਿੱਚ ਸਰਾਭਾ ਦੀ ਲਾਸਾਨੀ ਕੁਰਬਾਨੀ ਅਤੇ ਗ਼ਦਰੀ ਵਿਚਾਰਧਾਰਾ ਦੀ ਇਨਕਲਾਬੀ ਵਿਰਾਸਤ ਤੋਂ ਜ਼ਰੂਰੀ ਸਬਕ ਸਿੱਖਣ ’ਤੇ ਜ਼ੋਰ ਦਿੱਤਾ। ਕੈਨੇਡਾ ਤੋਂ ਛਪਦੇ ਮੈਗਜ਼ੀਨ ‘ਨੌਜਵਾਨ ਆਵਾਜ਼’ ਦੇ ਸੰਪਾਦਕ ਮਨਦੀਪ ਨੇ ਕਿਹਾ ਕਿ ਕੈਨੇਡਾ ਸਮੇਤ ਦੁਨੀਆ ਭਰ ਵਿੱਚ ਤੇਜ਼ੀ ਨਾਲ ਬਦਲ ਰਹੇ ਹਾਲਾਤ ਵਿੱਚ ਜਿੱਥੇ ਕੁੱਲ ਕਿਰਤੀ ਜਮਾਤ ਪਿਸ ਰਹੀ ਹੈ, ਉੱਥੇ ਵਿਦੇਸ਼ਾਂ ਵਿੱਚ ਪਰਵਾਸੀ ਕਾਮਿਆਂ ਤੇ ਕੌਮਾਂਤਰੀ ਵਿਦਿਆਰਥੀਆਂ ਦੀ ਲੁੱਟ ਤੇ ਵਿਤਕਰੇਬਾਜ਼ੀ ਦਾ ਮਾਹੌਲ ਤੇਜ਼ ਹੋ ਰਿਹਾ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਸਮੇਂ ਪਰਵਾਸੀਆਂ ਵਿਰੋਧੀ ਨਫ਼ਰਤ ਅਤੇ ਦੇਸ਼-ਨਿਕਾਲੇ ਦੇ ਐਲਾਨਾਂ ਨਾਲ ਇਹ ਜ਼ਾਹਰ ਹੋ ਗਿਆ ਹੈ ਕਿ ਸਾਮਰਾਜੀ ਮੁਲਕ ਇੱਕ ਪਾਸੇ ਕੱਚੇ ਕਾਮਿਆਂ ਨੂੰ ਸਸਤੀ ਕਿਰਤ ਸ਼ਕਤੀ ਦੇ ਸਾਧਨ ਵਜੋਂ ਵਰਤਦੇ ਹਨ ਤੇ ਦੂਜੇ ਪਾਸੇ ਉਨ੍ਹਾਂ ਨੂੰ ਦੇਸ਼-ਨਿਕਾਲਾ ਦੇ ਕੇ ਆਪਣੇ ਸਿਆਸੀ ਤੇ ਆਰਥਿਕ ਲਾਹੇ ਹਾਸਲ ਕਰਦੇ ਹਨ। ਉਸ ਨੇ ਕੈਨੇਡਾ ਵਿੱਚ ਕੱਚੇ ਕਾਮਿਆਂ ਨੂੰ ਪੱਕੇ ਕਰਨ ਤੇ ਵਰਕ ਪਰਮਿਟ ਦੀ ਮਿਆਦ ਖਤਮ ਹੋਣ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਦੇਣ ਦੀ ਮੰਗ ਕੀਤੀ।
ਕੈਨੇਡੀਅਨ ਪੰਜਾਬੀ ਕਲਚਰਲ ਐਸੋਸੀਏਸ਼ਨ ਵੱਲੋਂ ਡਾ. ਹਰਦੀਪ ਸਿੰਘ ਨੇ ਕਿਹਾ ਕਿ ਸ਼ਹੀਦ ਸਰਾਭਾ ਦੀ ਸ਼ਹਾਦਤ ਦੇ 109 ਵਰ੍ਹਿਆਂ ਬਾਅਦ ਸੰਸਾਰ ਹਾਲਾਤ ਬਹੁਤ ਤੇਜ਼ ਗਤੀ ਨਾਲ ਬਦਲ ਚੁੱਕੇ ਹਨ। ਇਸ ਲਈ ਸੰਸਾਰ ਪੂੰਜੀਵਾਦ ਦੀਆਂ ਨਵੀਆਂ ਤੇ ਵੱਡੀਆਂ ਚੁਣੌਤੀਆਂ ਖਿਲਾਫ਼ ਲੜਨ ਲਈ ਨਵੀਂ-ਨਰੋਈ ਅਗਵਾਈ ਦੀ ਲੋੜ ਹੈ। ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਪ੍ਰਧਾਨ ਬਲਦੇਵ ਰਹਿਪਾ ਨੇ ਕਿਹਾ ਕਿ ਇੰਡੋ-ਕੈਨੇਡੀਅਨ ਭਾਈਚਾਰੇ ਦੇ ਬੁਨਿਆਦੀ ਮੁੱਦੇ ਸਾਂਝੇ ਹਨ ਤੇ ਇਸ ਲਈ ਉਨ੍ਹਾਂ ਦੀ ਜਮਾਤੀ-ਤਬਕਾਤੀ ਸਾਂਝ ਬਣਦੀ ਹੈ। ਇਸ ਦੌਰਾਨ ਲੌਰਲ ਕ੍ਰਿਸ ਕਲੱਬ, ਬਰੈਂਪਟਨ ਵੱਲੋਂ ਗੁਰਮੀਤ ਸੁਖਪੁਰਾ ਨੇ ਨੌਜਵਾਨ ਪੀੜ੍ਹੀ ਨੂੰ ਸਾਮਰਾਜੀ ਹਮਲਿਆਂ ਖਿਲਾਫ਼ ਲੜਾਈ ਲਈ ਜਾਗਰੂਕ ਹੋਣ ਲਈ ਕਿਹਾ। ਕੈਨੇਡੀਅਨ ਸਾਹਿਤ ਸਭਾ ਵੱਲੋਂ ਤਲਵਿੰਦਰ ਮੰਡ, ਪੰਜਾਬੀ ਪੈਨਸ਼ਨਰ ਐਸੋਸੀਏਸ਼ਨ ਵੱਲੋਂ ਪ੍ਰੋ. ਜਾਗੀਰ ਸਿੰਘ ਕਾਹਲੋਂ, ਐਸੋਸੀਏਸ਼ਨ ਆਫ ਪ੍ਰੋਗਰੈਸਿਵ ਕੈਨੇਡੀਅਨ ਕੋਆਰਡੀਨੇਸ਼ਨ ਵੱਲੋਂ ਹਰਪਰਮਿੰਦਰ ਸਿੰਘ ਗ਼ਦਰੀ ਤੇ ਕੁਲਦੀਪ ਸਿੰਘ ਬੋਪਾਰਾਏ ਨੇ ਆਪਣੇ ਵਿਚਾਰ ਸਾਂਝੇ ਕਰਦਿਆਂ ਸ਼ਹੀਦਾਂ ਦੀ ਅਗਾਂਹਵਧੂ ਇਨਕਲਾਬੀ ਵਿਚਾਰਧਾਰਾ ਦੇ ਮਾਰਗ ’ਤੇ ਚੱਲਦਿਆਂ ਜੱਥੇਬੰਦ ਏਕਤਾ ਦਾ ਸੁਨੇਹਾ ਦਿੱਤਾ। ਇਸ ਸਮੇਂ ਤਰਕਸ਼ੀਲ ਰੈਸ਼ਨੇਲਿਸਟ ਸੁਸਾਇਟੀ, ਕੈਨੇਡਾ ਦੇ ਆਗੂ ਬਲਰਾਜ ਸ਼ੋਕਰ, ਅਮਰਦੀਪ ਸਿੰਘ, ਡਾ. ਸੋਹਨ ਸਿੰਘ ਪਰਮਾਰ ਅਤੇ ਮਾਇਸੋ ਦੇ ਆਗੂ ਵਰੁਣ ਖੰਨਾ ਵੀ ਹਾਜ਼ਰ ਸਨ। ਤਰਕਸ਼ੀਲ ਸੁਸਾਇਟੀ ਵੱਲੋਂ ਅਮਰਦੀਪ ਸਿੰਘ ਨੇ ਅਗਾਂਹਵਧੂ ਸਾਹਿਤ ਦੀ ਪੁਸਤਕ ਪ੍ਰਦਰਸ਼ਨੀ ਲਗਾਈ।
ਖ਼ਬਰ ਸਰੋਤ: ਮੌਂਟਰੀਅਲ ਯੂਥ ਸਟੂਡੈਂਟਸ ਆਰਗੇਨਾਈਜੇਸ਼ਨ (ਮਾਇਸੋ)
ਸੰਪਰਕ: 1 (514) 576-4373

Advertisement
Advertisement