ਰਾਮਗੜ੍ਹੀਆ ਸਿੱਖ ਜਥੇਬੰਦੀ ਦੀ ਮਜ਼ਬੂਤੀ ’ਤੇ ਜ਼ੋਰ
ਨਿੱਜੀ ਪੱਤਰ ਪ੍ਰੇਰਕ
ਧੂਰੀ, 8 ਸਤੰਬਰ
ਇੱਥੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਇੰਡੀਆ ਦੀ ਅਹਿਮ ਮੀਟਿੰਗ ਜਗਜੀਤ ਸਿੰਘ ਪਨੇਸਰ ਅਤੇ ਬੀਕੇ ਕਲਸੀ ਦੀ ਅਗਵਾਈ ਹੇਠ ਹੋਈ| ਮੀਟਿੰਗ ਵਿੱਚ ਵਿਸ਼ੇਸ਼ ਤੌਰ ’ਤੇ ਕੌਂਸਲ ਪ੍ਰਧਾਨ ਹਰਦੇਵ ਸਿੰਘ, ਸਾਬਕਾ ਰਾਸ਼ਟਰਪਤੀ ਗਿਆਨ ਜੈਲ ਸਿੰਘ ਦਾ ਪੋਤਰਾ ਇੰਦਰਜੀਤ ਸਿੰਘ ਬੱਬੂ, ਚੇਅਰਮੈਨ ਅਮਰਜੀਤ ਸਿੰਘ ਤੇ ਜਸਵੰਤ ਸਿੰਘ ਭੋਗਲ ਆਦਿ ਨੇ ਸ਼ਿਰਕਤ ਕੀਤੀ। ਇਸ ਮੌਕੇ ਹਰਦੇਵ ਸਿੰਘ ਨੇ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਨੂੰ ਇਕਜੁੱਟ ਕਰਨ ਲਈ ਆਰਗੇਨਾਈਜ਼ੇਸ਼ਨ ਨੇ ਬੀੜਾ ਚੁੱਕਿਆ ਹੈ। ਇਸ ਕੜੀ ਵਿੱਚ ਅੱਜ ਜ਼ਿਲ੍ਹਾ ਸੰਗਰੂਰ ਦੇ ਧੂਰੀ ਯੂਨਿਟ ਦੀ ਸਥਾਪਨਾ ਕੀਤੀ ਜਾ ਰਹੀ ਹੈ| ਅਮਰਜੀਤ ਸਿੰਘ ਆਸੀ ਨੇ ਰਾਮਗੜ੍ਹੀਆ ਸਿੱਖ ਆਰਗੇਨਾਈਜ਼ੇਸ਼ਨ ਨੂੰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ| ਇਸ ਮੌਕੇ ਸਰਬਸੰਮਤੀ ਨਾਲ ਜਗਜੀਤ ਸਿੰਘ ਪਨੇਸਰ ਨੂੰ ਵਾਈਸ ਚੇਅਰਮੈਨ ਇੰਡੀਆ, ਜਗਸੀਰ ਸਿੰਘ ਧੀਮਾਨ ਜਨਰਲ ਸਕੱਤਰ ਇੰਡੀਆ, ਬੀਕੇ ਕਲਸੀ ਮੀਤ ਪ੍ਰਧਾਨ ਪੰਜਾਬ, ਕੁਲਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਧੂਰੀ, ਸੁਖਵਿੰਦਰ ਸਿੰਘ ਸ਼ਹਿਰੀ ਧੂਰੀ ਮੀਤ ਪ੍ਰਧਾਨ, ਜਸਬੀਰ ਸਿੰਘ ਜ਼ਿਲ੍ਹਾ ਮੀਤ ਪ੍ਰਧਾਨ ਤੇ ਆਸਾ ਸਿੰਘ ਨੂੰ ਸ਼ਹਿਰੀ ਧੂਰੀ ਜਨਰਲ ਸਕੱਤਰ ਵਜੋਂ ਨਿਯੁਕਤੀ ਕੀਤਾ ਗਿਆ।