ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਮਾਤ ਭਾਸ਼ਾ ਨੂੰ ਸਰਕਾਰੀ, ਪ੍ਰਸ਼ਾਸਨਿਕ ਅਤੇ ਅਦਾਲਤੀ ਭਾਸ਼ਾ ਵਜੋਂ ਲਾਗੂ ਕਰਨ ਦੀ ਲੋੜ ’ਤੇ ਜ਼ੋਰ

07:21 AM Feb 23, 2024 IST
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।

ਪੱਤਰ ਪ੍ਰੇਰਕ
ਚੰਡੀਗੜ੍ਹ, 22 ਫ਼ਰਵਰੀ
ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੋਸਟਰਾਂ ਦੀ ਨੁਮਾਇਸ਼ ਅਤੇ ‘ਮਾਂ ਬੋਲੀ, ਸਿੱਖਿਆ ਦਾ ਮਾਧਿਅਮ ਕਿਉਂ?’ ਵਿਸ਼ੇ ਸਬੰਧੀ ਵਿਚਾਰ- ਚਰਚਾ ਕੀਤੀ ਗਈ। ਚਰਚਾ ਦੀ ਸ਼ੁਰੂਆਤ ਮਨੁੱਖੀ ਜੀਵਨ ਵਿੱਚ ਭਾਸ਼ਾ ਦੇ ਵਿਕਾਸ ਬਾਰੇ ਗੱਲਬਾਤ ਨਾਲ ਹੋਈ। ਇਸ ਦੌਰਾਨ ਦੱਸਿਆ ਗਿਆ ਕਿ ਮਾਂ ਬੋਲੀ ਦਾ ਮਨੁੱਖੀ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ।
ਵਿਚਾਰ ਚਰਚਾ ਦੌਰਾਨ ਵਿਦਿਆਰਥੀ ਆਗੂ ਜੋਬਨਪ੍ਰੀਤ ਤੇ ਨਵਜੋਤ ਨੇ ਕਿਹਾ ਕਿ ਸਿਰਫ਼ ਸੰਚਾਰ ਦਾ ਸਾਧਨ ਨਾ ਹੋ ਕੇ ਮਾਂ ਬੋਲੀ ਲੋਕਾਂ ਦੇ ਇਤਿਹਾਸਕ ਅਨੁਭਵ ਦੀ ਵਾਹਕ ਹੁੰਦੀ ਹੈ। ਚਰਚਾ ਦੇ ਅਖੀਰ ’ਚ ਇਹੀ ਸਿੱਟਾ ਕੱਢਿਆ ਗਿਆ ਕਿ ਮਾਤ ਭਾਸ਼ਾ ਦਾ ਕੋਈ ਬਦਲ ਨਹੀਂ ਹੈ ਅਤੇ ਇਸ ਦੀ ਥਾਂ ਕਿਸੇ ਹੋਰ ਭਾਸ਼ਾ ਨੂੰ ਲਾਗੂ ਕਰਨਾ ਲੋਕਾਂ ਨੂੰ ਅਪਾਹਜ ਕਰਨ ਬਰਾਬਰ ਹੈ। ਇਸ ਲਈ ਸਰਕਾਰੀ, ਪ੍ਰਸ਼ਾਸਨਿਕ ਅਤੇ ਅਦਾਲਤੀ ਭਾਸ਼ਾ ਵਜੋਂ ਮਾਤ ਭਾਸ਼ਾ ਨੂੰ ਲਾਗੂ ਕਰਨਾ ਚਾਹੀਦਾ ਹੈ।

Advertisement

Advertisement