For the best experience, open
https://m.punjabitribuneonline.com
on your mobile browser.
Advertisement

ਤਰਕਸ਼ੀਲ ਚੇਤਨਾ ਦੇ ਪ੍ਰਚਾਰ ਪਾਸਾਰ ਦੀ ਲੋੜ ’ਤੇ ਜ਼ੋਰ

11:13 AM Apr 07, 2024 IST
ਤਰਕਸ਼ੀਲ ਚੇਤਨਾ ਦੇ ਪ੍ਰਚਾਰ ਪਾਸਾਰ ਦੀ ਲੋੜ ’ਤੇ ਜ਼ੋਰ
ਬਰਨਾਲਾ ਵਿੱਚੇ ਤਰਕਸ਼ੀਲ ਇਕੱਤਰਤਾ ਦੌਰਾਨ ਹਾਜ਼ਰ ਆਗੂ ਤੇ ਮੈਂਬਰ।
Advertisement

ਪਰਸ਼ੋਤਮ ਬੱਲੀ
ਬਰਨਾਲਾ, 6 ਅਪਰੈਲ
ਤਰਕਸ਼ੀਲ ਸੁਸਾਇਟੀ ਪੰਜਾਬ ਦੀ ਦੋ ਰੋਜ਼ਾ ਸੂਬਾਈ ਸਾਲਾਨਾ ਇਕੱਤਰਤਾ ਸੁਸਾਇਟੀ ਦੇ ਮੁੱਖ ਦਫ਼ਤਰ ਸਥਾਨਕ ਤਰਕਸ਼ੀਲ ਭਵਨ ਵਿੱਚ ਹੋਈ। ਇਸ ਵਿੱਚ ਪੰਜਾਬ ਦੇ ਦਸ ਜ਼ੋਨਾਂ ਅਤੇ ਪੰਜਾਹ ਇਕਾਈਆਂ ਦੇ ਕਰੀਬ 150 ਆਗੂਆਂ ਅਤੇ ਮੈਂਬਰਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਤਰਕਸ਼ੀਲ ਲਹਿਰ ਨੂੰ ਜਥੇਬੰਦਕ ਪੱਧਰ ’ਤੇ ਹੋਰ ਮਜ਼ਬੂਤ ਕਰ ਕੇ ਇਸ ਦਾ ਘੇਰਾ ਵਿਸ਼ਾਲ ਕਰਨ, ਹਰ ਵਰਗ ਦੇ ਲੋਕਾਂ ਤਕ ਪਹੁੰਚ ਬਣਾਉਣ ਅਤੇ ਸਮਾਜ ਵਿਚ ਦਿਨੋਂ-ਦਿਨ ਵਧ ਰਹੀਆਂ ਮਾਨਸਿਕ ਸਮੱਸਿਆਵਾਂ ਅਤੇ ਖ਼ੁਦਕਸ਼ੀਆਂ ਲਈ ਜ਼ਿੰਮੇਵਾਰ ਕਾਰਨਾਂ ਅਤੇ ਉਨ੍ਹਾਂ ਦੇ ਹੱਲ ਸਬੰਧੀ ਵਿਸਥਾਰ ਵਿਚ ਵਿਚਾਰ-ਵਟਾਂਦਰਾ ਕੀਤਾ ਗਿਆ।
ਪਹਿਲੇ ਦਿਨ ਦੇ ਪਹਿਲੇ ਸੈਸ਼ਨ ਦੀ ਸ਼ੁਰੂਆਤ ਕਰਦੇ ਹੋਏ ਸੁਸਾਇਟੀ ਦੇ ਸੂਬਾਈ ਜਥੇਬੰਦਕ ਮੁਖੀ ਮਾਸਟਰ ਰਾਜਿੰਦਰ ਭਦੌੜ ਨੇ ਕਿਹਾ ਕਿ ਜਥੇਬੰਦੀ ਦੀ ਮਜ਼ਬੂਤੀ ਲਈ ਹੇਠਲੇ ਪੱਧਰ ਤੱਕ ਲਗਾਤਾਰ ਸਰਗਰਮੀਆਂ, ਸਿਖਲਾਈ ਕੈਂਪ ਤੇ ਵਿਸ਼ੇਸ਼ ਕਰ ਕੇ ਵਿਦਿਆਰਥੀ ਤੱਕ ਰਸਾਈ ਬਣਾਉਣ ’ਤੇ ਜ਼ੋਰ ਦਿੱਤਾ।
ਦੂਜੇ ਸੈਸ਼ਨ ਦੇ ਮੁੱਖ ਬੁਲਾਰੇ ਨੇ ਕਿਹਾ ਕਿ ਲੋਕਾਂ ਵਿਚ ਤਰਕਸ਼ੀਲ ਸਾਹਿਤ ਪੜ੍ਹਨ ਦੀ ਰੁਚੀ ਪੈਦਾ ਕਰਨ ਹਿਤ ਉਪਰਾਲਿਆਂ ਤਹਿਤ ਤਰਕਸ਼ੀਲ ਸਾਹਿਤ ਵੈਨ ਨੂੰ ਸਕੂਲਾਂ, ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਲਿਜਾਣ ਦੇ ਇਲਾਵਾ ਪੰਜਾਬ ਵਿੱਚ ਲਗਦੇ ਪੁਸਤਕ ਮੇਲਿਆਂ ਵਿਚ ਸ਼ਮੂਲੀਅਤ ਦਾ ਸੁਝਾਅ ਦਿੱਤਾ। ਚਰਚਾ ਵਿੱਚ ਪਰਮਵੇਦ ਸੰਗਰੂਰ, ਸੁਰਜੀਤ ਟਿੱਬਾ ਸੱਤਪਾਲ ਸਲੋਹ, ਰਾਜੇਸ਼ ਅਕਲੀਆ, ਸੁਮੀਤ ਸਿੰਘ ਅੰਮ੍ਰਿਤਸਰ, ਹਰਚੰਦ ਸਿੰਘ ਭਿੰਡਰ, ਅਜੀਤ ਪ੍ਰਦੇਸੀ, ਰਾਜਪਾਲ ਸਿੰਘ, ਜਸਵਿੰਦਰ ਫਗਵਾੜਾ, ਹੇਮ ਰਾਜ ਸਟੈਨੋ, ਧਰਮਪਾਲ ਲੁਧਿਆਣਾ, ਰਾਜਪਾਲ ਬਠਿੰਡਾ, ਜਸਵੰਤ ਮੁਹਾਲੀ, ਰਾਮ ਸਵਰਨ ਲੱਖੇਵਾਲੀ, ਬਲਬੀਰ ਲੌਂਗੋਵਾਲ, ਜੋਗਿੰਦਰ ਕੁੱਲੇਵਾਲਾ ਆਦਿ ਆਗੂ ਮੌਜੂਦ ਸਨ।

Advertisement

Advertisement
Author Image

sukhwinder singh

View all posts

Advertisement
Advertisement
×