ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬੇਰ ਮੇਲੇ ਵਿੱਚ ਖੇਤਰੀ ਫਲ ਤੇ ਖੇਤਰੀ ਫ਼ਸਲਾਂ ਸਾਂਭਣ ’ਤੇ ਜ਼ੋਰ

06:29 AM Mar 25, 2024 IST
ਬੇਰ ਮੇਲੇ ਦੌਰਾਨ ਮੰਚ ’ਤੇ ਬੈਠੇ ਮੁੱਖ ਮਹਿਮਾਨ। -ਫੋਟੋ: ਸ਼ੇਤਰਾ

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 24 ਮਾਰਚ
ਨੇੜਲੇ ਪਿੰਡ ਗੁੜੇ, ਜੋ ਬੇਰਾਂ ਕਰਕੇ ਵੱਖਰੀ ਪਛਾਣ ਰੱਖਦਾ ਹੈ, ਵਿਖੇ ਅੱਜ ਪੰਜਾਬੀ ਲੋਕ ਵਿਰਾਸਤ ਅਕੈਡਮੀ ਵੱਲੋਂ ਬੇਰ ਬਗੀਚਾ ਮੇਲਾ ਕਰਵਾਇਆ ਗਿਆ। ਗੁਰਮੀਤ ਸਿੰਘ ਮਾਨ ਦੇ ਖੇਤਾਂ ’ਚ ਇਹ ਮੇਲਾ ਬਾਬੂਸ਼ਾਹੀ ਡਾਟ ਕਾਮ ਦੇ ਸਹਿਯੋਗ ਨਾਲ ਨੇਪਰੇ ਚੜ੍ਹਿਆ। ਮੇਲੇ ’ਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਮਾਹਿਰਾਂ, ਕਿਸਾਨਾਂ, ਖਿਡਾਰੀਆਂ, ਲੇਖਕਾਂ ਤੇ ਇਫਕੋ ਸਹਿਕਾਰੀ ਸੰਸਥਾ ਦੇ ਮਾਹਿਰਾਂ ਤੇ ਅੰਤਰਰਾਸ਼ਟਰੀ ਪੱਧਰ ਦੀਆਂ ਸੱਭਿਆਚਾਰਕ ਸਖ਼ਸ਼ੀਅਤਾਂ ਨੇ ਹਿੱਸਾ ਲਿਆ। ਅਕੈਡਮੀ ਦਾ ਚੇਅਰਮੈਨ ਪ੍ਰੋ. ਗੁਰਭਜਨ ਗਿੱਲ ਨੇ ਸਵਾਗਤੀ ਸ਼ਬਦ ਬੋਲਦਿਆਂ ਕਿਹਾ ਕਿ ਖੇਤਰੀ ਫਲ, ਖੇਤਰੀ ਪਹਿਰਾਵੇ, ਖੇਤਰੀ ਪਕਵਾਨ ਤੇ ਖੇਤਰੀ ਫ਼ਸਲਾਂ ਸਾਂਭਣ ਲਈ ਅਜਿਹੇ ਮੇਲੇ ਲਗਾਉਣੇ ਬਹੁਤ ਜ਼ਰੂਰੀ ਹਨ। ਇਨ੍ਹਾਂ ਦੀ ਮਹਿਕ ਪੰਜਾਬ ਅਤੇ ਪੰਜਾਬੀਅਤ ਨੂੰ ਹਮੇਸ਼ਾ ਤਰੋ ਤਾਜ਼ਾ ਰੱਖਦੀ ਹੈ। ਪੱਤਰਕਾਰ ਬਲਜੀਤ ਬੱਲੀ ਨੇ ਕਿਹਾ ‘‘ਸਾਡੀ ਖੁਰਾਕ ਬਾਜਰਾ, ਕੋਧਰੇ ਤੇ ਮੱਕੀ ਵਰਗੀਆਂ ਰਵਾਇਤੀ ਫ਼ਸਲਾਂ ਸਨ ਜਿਨ੍ਹਾਂ ਤੋਂ ਅਸੀਂ ਦੂਰ ਹੋ ਗਏ ਹਾਂ’’। ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਸਮੇਂ ਦੇ ਨਾਲ ਚੱਲਦੇ ਹੋਏ ਭਾਈਚਾਰੇ ਤੇ ਏਕਤਾ ਦੀਆਂ ਰਵਾਇਤਾਂ ਨੂੰ ਕਾਇਮ ਰੱਖਣ ਦੀ ਵੀ ਜ਼ਰੂਰਤ ਹੈ। ਪੱਤਰਕਾਰ ਗੁਰਪ੍ਰੀਤ ਸਿੰਘ ਮੰਡਿਆਣੀ ਨੇ ਕਿਹਾ ਕਿ ਬੇਰਾਂ ਨੂੰ ਕੌਮਾਂਤਰੀ ਪੱਧਰ ਤਕ ਪਹੁੰਚਾਉਣ ਲਈ ਸਹੀ ਤੇ ਸਮੇਂ ਸਿਰ ਮੰਡੀਕਰਨ ਦੀ ਜ਼ਰੂਰਤ ਹੈ। ਲੋਕ ਗਾਇਕ ਪਾਲੀ ਦੇਤਵਾਲੀਆ ਤੇ ਵਤਨਜੀਤ ਸਿੰਘ ਨੇ ਗੀਤਾਂ ਨਾਲ ਰੰਗ ਬੰਨ੍ਹਿਆ। ਗੁਰਨਾਮ ਸਿੰਘ ਬਠਿੰਡਾ ਨੇ ਲਹਿਰਾ ਮੁਹੱਬਤ ਪਿੰਡ ਦੇ ਟਿੱਬਿਆਂ ’ਚ ਉਗਾਈਆਂ ਪੁਰਾਤਨ ਬੇਰੀਆਂ ਤੇ ਗਿੱਦੜਾਂ ਵਲੋਂ ਕੀਤੇ ਜਾਂਦੇ ਨੁਕਸਾਨ ਦੀ ਗੱਲ ਕੀਤੀ। ਡਿਪਟੀ ਡਾਇਰੈਕਟਰ ਸੰਚਾਰ ਡਾ. ਅਨਿਲ ਸ਼ਰਮਾ ਵਲੋਂ ਬੇਰਾਂ ਬਾਰੇ ਪੀਏਯੂ ਦੇ ਸਹਿਯੋਗ ਨਾਲ ਤਿਆਰ ਕੀਤੇ ਸਾਹਿਤ ਬਾਰੇ ਦੱਸਿਆ। ਪਰਵਾਸੀ ਪੰਜਾਬੀ ਸਤਿੰਦਰਪਾਲ ਸਿੰਘ ਸਿੱਧਵਾਂ ਨੇ ਆਪਣੀ ਰਵਾਇਤੀ ਗਾਇਕੀ ਰਾਹੀਂ ਮੇਲੇ ’ਚ ਸ਼ਮੂਲੀਅਤ ਕਰਕੇ ਮੇਲਾ ਲੁੱਟ ਲਿਆ। ਇਸ ਮੌਕੇ ਹੋਏ ਕਵੀ ਦਰਬਾਰ ’ਚ ਪੰਜਾਬੀ ਸਾਹਿਤ ਅਕੈਡਮੀ ਦੇ ਮੀਤ ਪ੍ਰਧਾਨ ਤ੍ਰੈਲੋਚਨ ਲੋਚੀ, ਕੌਮੀ ਪੁਰਸਕਾਰ ਵਿਜੇਤਾ ਅਧਿਆਪਕ ਕਰਮਜੀਤ ਸਿੰਘ ਗਰੇਵਾਲ, ਰਾਜਦੀਪ ਸਿੰਘ ਤੂਰ ਅਤੇ ਪ੍ਰਿੰਸੀਪਲ ਦਲਜੀਤ ਕੌਰ ਹਠੂਰ ਨੇ ਰਚਨਾਵਾਂ ਸੁਣਾ ਕੇ ਮੇਲੇ ’ਚ ਵੱਖਰਾ ਰੰਗ ਭਰਿਆ। ਮੰਚ ਸੰਚਾਲਨ ਦਾ ਕਾਰਜ ਕਰਮਜੀਤ ਸਿੰਘ ਗਰੇਵਾਲ ਨੇ ਬਾਖੂਬੀ ਨਿਭਾਇਆ। ਇਸ ਮੌਕੇ ਜਸਵਿੰਦਰ ਸਿੰਘ ਵਿਰਕ, ਜਸਮੇਰ ਸਿੰਘ ਢੱਟ, ਹਰਦਮ ਸਿੰਘ ਮਾਂਗਟ, ਜਗਦੀਸ਼ਪਾਲ ਸਿੰਘ ਤੇ ਸੁਰਜੀਤ ਸਿੰਘ ਗਿੱਲ ਆਦਿ ਮੌਜੂਦ ਸਨ।

Advertisement

Advertisement