For the best experience, open
https://m.punjabitribuneonline.com
on your mobile browser.
Advertisement

ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਉਣ ’ਤੇ ਜ਼ੋਰ

10:31 AM May 28, 2024 IST
ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਉਣ ’ਤੇ ਜ਼ੋਰ
Advertisement

ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 27 ਮਈ
ਸੂਬੇ ਵਿੱਚ ਲੋਕ ਸਭਾ ਚੋਣਾਂ ਲਈ ਸਮੂਹ ਸਿਆਸੀ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਲਈ ਚੋਣ ਪ੍ਰਚਾਰ ਸਿਖਰ ’ਤੇ ਪਹੁੰਚ ਗਿਆ ਹੈ ਇਸ ਖੇਤਰ ਦੇ ਬੁੱਧੀਜੀਵੀਆਂ, ਚਿੰਤਕਾਂ ਤੇ ਲੇਖਕਾਂ ਵੱਲੋਂ ਉੱਚੇ ਕਿਰਦਾਰ ਵਾਲੇ ਉਮੀਦਵਾਰਾਂ ਨੂੰ ਸਮਰਥਨ ਦੇ ਕੇ ਇਹੋ ਜਿਹੀ ਸਰਕਾਰ ਬਣਾਉਣ ਦਾ ਹੋਕਾ ਦਿੱਤਾ ਗਿਆ ਹੈ ਜੋ ਨੌਜਵਾਨਾਂ ਤੇ ਬੱਚਿਆਂ ਦੇ ਭਵਿੱਖ ਲਈ ਸੰਜੀਦਾ ਹੋਣ।
ਸਾਹਿਤ ਕਲਾ ਮੰਚ ਅਹਿਮਦਗੜ੍ਹ ਵੱਲੋਂ ਇੱਥੋਂ ਦੀ ਦਲੀਜ ਰੋਡ ਵਿਖੇ ਕਰਵਾਏ ਗਏ ਸੈਮੀਨਾਰ ਦੌਰਾਨ ਜਾਤਿ ਪਾਤਿ ਦੇ ਅਧਾਰ ’ਤੇ ਝੂਠੇ ਲਾਰੇ ਲਾ ਕੇ ਵੋਟਾਂ ਮੰਗਣ ਦੇ ਰੁਝਾਨ ’ਤੇ ਚਿੰਤਾ ਪ੍ਰਗਟ ਕੀਤੀ ਗਈ ਅਤੇ ਅਪੀਲ ਕੀਤੀ ਗਈ ਕਿ ਉਮੀਦਵਾਰਾਂ ਦੀ ਯੋਗਤਾ, ਭਰੋਸੇਯੋਗਤਾ ਅਤੇ ਆਮ ਲੋਕਾਂ ਦੀ ਮੁੱਢਲੀਆਂ ਲੋੜਾਂ ਲਈ ਸੰਵੇਦਨਸ਼ੀਲਤਾ ਨੂੰ ਦੇਖ ਕੇ ਵੋਟ ਪਾਈ ਜਾਵੇ। ਅਮਨਦੀਪ ਸਿੰਘ ਦਰਦੀ ਦੀ ਪ੍ਰਧਾਨਗੀ ਹੇਠ ਕਰਵਾਏ ਗਏ ਸੈਮੀਨਾਰ ਦੌਰਾਨ ਮਾਲਵੇ ਦੇ ਬੁੱਧੀਜੀਵੀ ਤੇ ਸਮਾਜਿਕ ਕਾਰਕੁਨ ਡਾ. ਵੀਰਪਾਲ ਕੌਰ ਕਮਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਡਾ. ਵੀਰਪਾਲ ਕੌਰ ਕਮਲ ਨੇ ਅਫਸੋਸ ਪ੍ਰਗਟ ਕੀਤਾ ਕਿ ਹੁਣ ਤੱਕ ਦੀਆਂ ਸਰਕਾਰਾਂ ਤੇ ਮਹਿਲਾਵਾਂ ਅਤੇ ਬੱਚਿਆਂ ਦੇ ਹੱਕਾਂ ਲਈ ਕੰਮ ਕਰਨ ਦਾ ਦਾਅਵਾ ਕਰਨ ਵਾਲੇ ਸੰਗਠਨਾਂ ਦੇ ਦਾਅਵਿਆਂ ਦੇ ਬਾਵਜੂਦ ਸਮਾਜ ਵਿੱਚ ਲੜਕੀਆਂ ਅਤੇ ਬੱਚਿਆਂ ਨੂੰ ਆਪਣੇ ਭਵਿੱਖ ਦਾ ਫੈਸਲਾ ਕਰਨ ਦਾ ਹੱਕ ਪ੍ਰਾਪਤ ਨਹੀਂ ਹੈ। ਖਾਸ ਕਰਕੇ ਲੜਕੀਆਂ ਦੇ ਕੇਸ ਵਿੱਚ ਅੱਜ ਵੀ ਮਾਪੇ ਤੇ ਸਮਾਜ ਬੇਲੋੜੀਆਂ ਬੰਦਿਸ਼ਾਂ ਲਾ ਕੇ ਉਨ੍ਹਾਂ ਨੂੰ ਆਪਣੀ ਪ੍ਰਤਿਭਾ ਉਜਾਗਰ ਕਰਨ ਤੋਂ ਰੋਕ ਦਿੰਦੇ ਹਨ। ਇਸੇ ਤਰ੍ਹਾਂ ਲੋਕਤੰਤਰ ਦੇ ਤਿਉਹਾਰ ਵੇਲੇ ਵੀ ਮਰਦ ਪ੍ਰਧਾਨ ਸਮਾਜ ਆਪਣੇ ਫੈਸਲੇ ਮਹਿਲਾਵਾਂ ਤੇ ਨੌਜਵਾਨਾਂ ਉੱਪਰ ਥੋਪਣ ਦੀ ਕੋਸ਼ਿਸ਼ ਕਰਦਾ ਹੈ। ਸਮਾਜ ਸੇਵਕ ਪਵਨ ਗੁਪਤਾ ਅਤੇ ਕੌਂਸਲਰ ਅਮਨ ਅਫਰੀਦੀ ਨੇ ਵੀ ਬਿਨਾਂ ਕਿਸੇ ਲਾਲਚ ਅਤੇ ਦਬਾਅ ਦੇ ਮੁੱਦਿਆਂ ਦੇ ਆਧਾਰ ’ਤੇ ਵੋਟਾਂ ਪਾਉਣ ਦੀ ਵਕਾਲਤ ਕੀਤੀ।

Advertisement

Advertisement
Author Image

joginder kumar

View all posts

Advertisement
Advertisement
×