For the best experience, open
https://m.punjabitribuneonline.com
on your mobile browser.
Advertisement

ਨੌਜਵਾਨਾਂ ’ਚ ਗਾਂਧੀਵਾਦੀ ਕਦਰਾਂ-ਕੀਮਤਾਂ ਪੈਦਾ ਕਰਨ ’ਤੇ ਜ਼ੋਰ

10:24 AM Mar 15, 2024 IST
ਨੌਜਵਾਨਾਂ ’ਚ ਗਾਂਧੀਵਾਦੀ ਕਦਰਾਂ ਕੀਮਤਾਂ ਪੈਦਾ ਕਰਨ ’ਤੇ ਜ਼ੋਰ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਪੱਤਰ ਪ੍ਰੇਰਕ
ਨਵੀਂ ਦਿੱਲੀ, 14 ਮਾਰਚ
ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ, ਦਿੱਲੀ ਯੂਨੀਵਰਸਿਟੀ ਦੇ ਗਾਂਧੀ ਸਟੱਡੀ ਸਰਕਲ ਨੇ ਕਾਲਜ ਦੇ ਸੈਮੀਨਾਰ ਹਾਲ ਵਿਚ ਆਪਣਾ ਸਾਲਾਨਾ ਸਮਾਗਮ ਕਰਵਾਇਆ। ਇਹ ਪ੍ਰੋਗਰਾਮ ਕੁੱਲ ਤਿੰਨ ਭਾਗਾਂ ਵਿਚ ਵੰਡਿਆ ਗਿਆ। ਕਾਲਜ ਦੀ ਪ੍ਰਿੰਸੀਪਲ ਪ੍ਰੋ. ਸੁਰਿੰਦਰ ਕੌਰ ਨੇ ਮੁੱਖ ਮਹਿਮਾਨ ਪ੍ਰੋ. ਬਿੰਦੂ ਪੁਰੀ ਦਾ ਸਵਾਗਤ ਕੀਤਾ। ਗਾਂਧੀ ਸਟੱਡੀ ਸਰਕਲ ਦੀ ਕਨਵੀਨਰ ਡਾ. ਜਗੀਰ ਕੌਰ ਤੇ ਇਸ ਸਰਕਲ ਦੇ ਵਿਦਿਆਰਥੀ ਪ੍ਰਧਾਨ ਮੋਨਦੀਪ ਬੋਹਰਾ ਨੇ ਅੱਜ ਦੇ ਨੌਜਵਾਨਾਂ ਵਿਚ ਗਾਂਧੀਵਾਦੀ ਕਦਰਾਂ-ਕੀਮਤਾਂ ਨੂੰ ਪੈਦਾ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ।
ਉਦਘਾਟਨੀ ਭਾਗ ਵਿਚ ਜੇਐੱਨਯੂ ਦੇ ਸਕੂਲ ਆਫ਼ ਫ਼ਿਲਾਸਫ਼ੀ, ਸਕੂਲ ਆਫ਼ ਸੋਸ਼ਲ ਸਾਇੰਸ ਵਿਭਾਗ ਦੀ ਪ੍ਰੋ. ਬਿੰਦੂ ਪੁਰੀ ਨੇ ‘ਸਾਡੇ ਸਮੇਂ ਦੇ ਗਾਂਧੀ: ਚਾਰ ਕੇਂਦਰੀ ਥੀਮ’ ਵਿਸ਼ੇ ’ਤੇ ਭਾਸ਼ਣ ਦਿੱਤਾ। ਉਨ੍ਹਾਂ ਨੇ ਗਾਂਧੀ ਦੁਆਰਾ ਇਕ ਅਦਭੁੱਤ ਨੇਤਾ ਬਣਨ ਲਈ ਕੀਤੇ ਗਏ ਸੰਘਰਸ਼ਾਂ ਦੀ ਰੂਪ ਰੇਖਾ ਦੱਸੀ। ਉਨ੍ਹਾਂ ਨੇ ‘ਅਹਿੰਸਾ, ਸੱਚ ਅਤੇ ਸਵਰਾਜ’ ਵਿਸ਼ਿਆਂ ਤੋਂ ਵੀ ਸਰੋਤਿਆਂ ਨੂੰ ਜਾਣੂ ਕਰਵਾਇਆ, ਜਿਨ੍ਹਾਂ ਦੇ ਆਲੇ ਦੁਆਲੇ ਗਾਂਧੀ ਦਾ ਸਮੁੱਚਾ ਜੀਵਨ ਕੇਂਦਰਿਤ ਸੀ। ਇਸ ਦੇ ਨਾਲ ਹੀ ਪ੍ਰੋ. ਪੁਰੀ ਨੇ ਗਾਂਧੀ ਦੇ ਮਹੱਤਵਪੂਰਨ ਇਨਕਲਾਬੀ ਵਿਚਾਰ ਵੀ ਸਾਂਝੇ ਕੀਤੇ, ਜਿਨ੍ਹਾਂ ਰਾਹੀਂ ਗਾਂਧੀ ਨੇ ਲੋਕਾਂ ਨੂੰ ਸਵੈ-ਨਿਰਭਰ ਅਤੇ ਸੁਤੰਤਰ ਬਣਨ ਲਈ ਪ੍ਰੇਰਿਆ। ਉਨ੍ਹਾਂ ਨੇ ਗਾਂਧੀ ਦੇ ਜੀਵਨ ਦੇ ਚਾਰ ਕੇਂਦਰੀ ਵਿਸ਼ਿਆਂ ‘ਅਹਿੰਸਾ’, ‘ਸਵਰਾਜ’, ‘ਇਕ ਰਾਸ਼ਟਰ ਬਾਰੇ ਵਿਕਲਪਕ ਸਮਝ’ ਅਤੇ ‘ਬ੍ਰਹਿਮੰਡੀ ਦਰਸ਼ਨ’ ਬਾਰੇ ਵੀ ਚਰਚਾ ਕੀਤੀ। ਆਪਣੇ ਸਮੁੱਚੇ ਭਾਸ਼ਣ ਰਾਹੀਂ ਮੁੱਖ ਵਕਤਾ ਨੇ ਵਿਦਿਆਰਥੀਆਂ ਨੂੰ ਗਾਂਧੀ-ਦਰਸ਼ਨ ਦੇ ਨੇੜੇ ਲਿਆਂਦਾ ਅਤੇ ਇਹ ਇਸ ਪੱਖ ਨੂੰ ਉਭਾਰਿਆ ਕਿ ਗਾਂਧੀ ਜੀ ਦੇ ਵਿਚਾਰ ਅੱਜ ਵੀ ਪ੍ਰਸੰਗਿਕ ਹਨ।

Advertisement

Advertisement
Author Image

sukhwinder singh

View all posts

Advertisement
Advertisement
×