For the best experience, open
https://m.punjabitribuneonline.com
on your mobile browser.
Advertisement

ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਬਣਾਉਣ ’ਤੇ ਜ਼ੋਰ

11:14 AM Sep 15, 2024 IST
ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਬਣਾਉਣ ’ਤੇ ਜ਼ੋਰ
ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ।
Advertisement

ਪੱਤਰ ਪ੍ਰੇਰਕ
ਜਲੰਧਰ, 14 ਸਤੰਬਰ
ਨੂਰਮਹਿਲ ਵਿਖੇ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਸਾਥੀ ਸੰਤੋਖ ਸਿੰਘ ਤੱਗੜ ਦੀ ਯਾਦ ਨੂੰ ਸਮਰਪਿਤ ਕਾਨਫਰੰਸ ਕੀਤੀ ਗਈ। ਕਾਨਫਰੰਸ ਦੇ ਸ਼ੁਰੂ ਵਿੱਚ ਸਾਥੀ ਸੰਤੋਖ ਸਿੰਘ ਤੱਗੜ ਅਤੇ ਦਿੱਲੀ ਅੰਦੋਲਨ ਦੇ ਸ਼ਹੀਦਾਂ ਦੀ ਯਾਦ ਵਿੱਚ ਦੋ ਮਿੰਟ ਦਾ ਮੌਨ ਧਾਰਨ ਕਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ,‘ਹਰੀ ਕ੍ਰਾਂਤੀ ਨੇ ਸਾਡੇ ਤੋਂ ਪਾਣੀ ਮਿੱਟੀ ਹਵਾ ਸਾਡੀ ਸਿਹਤ ਸਾਡੇ ਤੋਂ ਖੋਹ ਲਈ। ਜ਼ਹਿਰੀਲੀਆਂ ਸਪਰੇਆਂ ਤੇ ਦਵਾਈਆਂ ਨਾਲ ਸਾਡਾ ਸਾਰਾ ਵਾਤਾਵਰਣ ਪ੍ਰਦੂਸ਼ਿਤ ਕਰ ਦਿੱਤਾ ਗਿਆ ਹੈ। ਇਸ ਦੇ ਹੱਲ ਲਈ ਜ਼ਰੂਰੀ ਹੈ ਕੁਦਰਤ ਪੱਖੀ ਤੇ ਹੰਢਣਸਾਰ ਖੇਤੀ ਮਾਡਲ ਬਣਾਇਆ ਜਾਵੇ।’ ਉਨ੍ਹਾਂ ਪਾਣੀਆਂ ਦਾ ਮਸਲਾ ਰਿਪੇਰੀਅਨ ਸਿਧਾਂਤ ਅਨੁਸਾਰ ਹੱਲ ਕਰਨ ਦੀ ਗੱਲ ਕੀਤੀ ਅਤੇ ਆ ਰਹੇ ਪਾਣੀ ਦੇ ਸੰਕਟ ਨੂੰ ਹੱਲ ਕਰਨ,ਪਾਣੀ ਨੂੰ ਪ੍ਰਦੂਸ਼ਣ ਤੋਂ ਬਚਾਉਣ ਦੀ ਗੱਲ ਕੀਤੀ।
ਨਾਟਕ ਮੰਡਲੀ ਮਾਲਵਾ ਗਰੁੱਪ ਵੱਲੋਂ ‘ਗੋਦੀ ਮੀਡੀਆ ਝੂਠ ਬੋਲਦਾ ਹੈ’ ਨਾਟਕ ਖੇਡਿਆ ਗਿਆ ਜਿਸ ਨੇ ਦਿੱਲੀ ਅੰਦੋਲਨ ਦੀ ਯਾਦ ਨੂੰ ਤਾਜ਼ਾ ਕੀਤਾ। ਕਾਨਫਰੰਸ ਦੀ ਸ਼ੁਰੂਆਤ ਜ਼ਿਲ੍ਹਾ ਪ੍ਰਧਾਨ ਸੰਤੋਖ ਸਿੰਘ ਸੰਧੂ ਨੇ ਆਪਣੇ ਵਿਛੜੇ ਸਾਥੀ ਨੂੰ ਯਾਦ ਕਰਦਿਆਂ ਕੀਤੀ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਜ਼ਿਲ੍ਹਾ ਸਕੱਤਰ ਗੁਰਕਮਲ ਸਿੰਘ ਨੇ ਨਿਭਾਈ। ਸਾਥੀ ਸੰਤੋਖ ਤੱਗੜ ਦੀ ਪਤਨੀ ਨੂੰ ਸੂਬਾ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਿੰਦਰ ਸਿੰਘ ਕੰਦੋਲਾ, ਮੱਖਣ ਸਿੰਘ ਕੰਦੋਲਾ,ਹਰਦੀਪ ਸਿੰਘ, ਸੁਰਜੀਤ ਸਿੰਘ ਸਮਰਾ, ਗੁਰਨਾਮ ਤੱਗੜ ਰਜਿੰਦਰ ਸਿੰਘ ਮੰਡ, ਤਰਪ੍ਰੀਤ ਸਿੰਘ ਉੱਪਲ, ਤਰਸੇਮ ਕੰਡਿਆਣਾ, ਅਵਤਾਰ ਸਿੰਘ ਸੰਧੂ ਅਤੇ ਬਲਿਹਾਰ ਕੌਰ ਸੈਦੋਵਾਲ ਆਦਿ ਨੇ ਸੰਬੋਧਨ ਕੀਤਾ।

Advertisement

Advertisement
Advertisement
Author Image

Advertisement