For the best experience, open
https://m.punjabitribuneonline.com
on your mobile browser.
Advertisement

ਬੱਚਿਆਂ ਨੂੰ ਪੰਜਾਬ ਤੇ ਪੰਜਾਬੀਅਤ ਨਾਲ ਜੋੜਨ ’ਤੇ ਜ਼ੋਰ

07:19 AM Nov 18, 2023 IST
ਬੱਚਿਆਂ ਨੂੰ ਪੰਜਾਬ  ਤੇ ਪੰਜਾਬੀਅਤ ਨਾਲ ਜੋੜਨ ’ਤੇ ਜ਼ੋਰ
ਬਠਿੰਡਾ ਵਿੱਚ ਸੈਮੀਨਾਰ ਦੌਰਾਨ ਮੰਚ ’ਤੇ ਬਿਰਾਜਮਾਨ ਬੁੱਧੀਜੀਵੀ।
Advertisement

ਪੱਤਰ ਪ੍ਰੇਰਕ
ਬਠਿੰਡਾ, 17 ਨਵੰਬਰ
ਟੀਚਰਜ਼ ਹੋਮਜ਼ ਬਠਿੰਡਾ ਟਰਸਟ ਵੱਲੋਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ‘ਦੇਸ਼ ਦੀ ਮੌਜੂਦਾ ਸਥਿਤੀ ਤੇ ਨਸ਼ਿਆਂ ਦਾ ਕਹਿਰ’ ਵਿਸ਼ੇ ਉਪਰ ਬੋਲਦਿਆਂ ਬੁੱਧੀਜੀਵੀ ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਨੇ ਬੇਬਾਕੀ ਨਾਲ ਵਿਚਾਰ ਪੇਸ਼ ਕੀਤੇ। ਉਨ੍ਹਾਂ ਅੰਕੜਿਆਂ ਜ਼ਰੀਏ ਗੱਲ ਕਰਦਿਆਂ ਕਿਹਾ ਕਿ ਜੇ ਇਹੀ ਹਾਲਾਤ ਰਹੇ ਤਾਂ 2035 ਤਕ ਪੰਜਾਬ ਵਿਚ ਬੋਲੀ ਸਭਿਆਚਾਰ ਦਾ ਭੋਗ ਪੈ ਜਾਵੇਗਾ। ਡਾ. ਹਰਸ਼ਿੰਦਰ ਕੌਰ ਨੇ ਦੱਸਿਆ ਕਿ ਉਹ ਰੋਜ਼ਾਨਾ 250 ਬੱਚਿਆਂ ਨਾਲ ਗੱਲਬਾਤ ਕਰਦੇ ਹਨ ਪਰ ਇਕ ਵੀ ਬੱਚਾ ਆਪਣੀ ਪੰਜਾਬੀ ਹੋਣ ਦੀ ਪਛਾਣ ਨਹੀਂ ਦੱਸਦਾ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਅੰਦਰ ਅੰਮ੍ਰਿਤਸਰ, ਲੁਧਿਆਣਾ, ਜਲੰਧਰ, ਪਟਿਆਲਾ ਆਦਿ ਪ੍ਰਮੁੱਖ ਸ਼ਹਿਰਾਂ ਵਿਚ ਯੂ ਪੀ ਤੇ ਬਿਹਾਰੀਆਂ ਦਾ ਕਬਜ਼ਾ ਹੋ ਗਿਆ ਹੈ। ਪੰਜਾਬ ਵਿੱਚ ਜੋ ਸਿਹਤ ਸਹੂਲਤਾਂ ਦਾ ਲਾਹਾ ਪੰਜਾਬੀਆਂ ਨੇ ਲੈਣਾ ਸੀ ਉਹ ਪ੍ਰਵਾਸੀ ਲੈ ਰਹੇ ਹਨ। ਇਸ ਮੌਕੇ ਮੁੱਖ ਮਹਿਮਾਨ ਪਿੰਡ ਮਾਣਕਖਾਨਾ ਦੀ ਸਰਪੰਚ ਬੀਬਾ ਸ਼ੈਸ਼ਨਦੀਪ ਕੌਰ ਨੂੰ ਰੂਬਰੂ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਲਈ ਮੰਦਰ ਗੁਰਦੁਆਰੇ ਤੋਂ ਪਹਿਲਾਂ ਪਿੰਡ ਦਾ ਸਕੂਲ ਹੈ। ਉਨ੍ਹਾਂ ਦੇ ਪਿੰਡ ਘਰਾਂ ਦੇ ਬੂਹੇ ਅੱਗੇ ਨੇਮ ਪਲੇਟ ਵਿਚ ਔਰਤਾਂ ਦਾ ਨਾਮ ਪਹਿਲਾਂ ਲਿਖਵਾਇਆ ਗਿਆ ਹੈ। ਇਸ ਮੌਕੇ ਵਿਧਾਇਕ ਜਗਰੂਪ ਸਿੰਘ ਗਿੱਲ ਨੇ ਵਿਚਾਰ ਪੇਸ਼ ਕੀਤੇ। ਜਸਪਾਲ ਮਾਨਖੇੜਾ ਨੇ ਜੀ ਆਇਆਂ ਕਿਹਾ। ਟੀਚਰ ਹੋਮਜ਼ ਟਰੱਸਟ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਲਛਮਣ ਮਲੂਕਾ ਨੇ ਕੀਤਾ। ਇਸ ਮੌਕੇ ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਸ਼ਰਧਾਂਜਲੀ ਭੇਟ ਕੀਤੀ।

Advertisement

Advertisement
Author Image

Advertisement
Advertisement
×