For the best experience, open
https://m.punjabitribuneonline.com
on your mobile browser.
Advertisement

ਫ਼ਿਰਕੂ ਸਿਆਸਤ ਖ਼ਿਲਾਫ਼ ਇਨਕਲਾਬੀ ਲਹਿਰ ਉਸਾਰਨ ’ਤੇ ਜ਼ੋਰ

08:16 AM Mar 21, 2024 IST
ਫ਼ਿਰਕੂ ਸਿਆਸਤ ਖ਼ਿਲਾਫ਼ ਇਨਕਲਾਬੀ ਲਹਿਰ ਉਸਾਰਨ ’ਤੇ ਜ਼ੋਰ
ਸ਼ਹੀਦਾਂ ਦੀ ਯਾਦ ਵਿੱਚ ਕਰਵਾਏ ਸਮਾਗਮ ’ਚ ਹਾਜ਼ਰ ਕਾਰਕੁਨ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 20 ਮਾਰਚ
ਤੇਈ ਮਾਰਚ ਦੇ ਸ਼ਹੀਦਾਂ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਯਾਦ ’ਚ ਅਤੇ ਗ਼ਦਰ ਲਹਿਰ ਦੇ ਸ਼ਹੀਦ ਹਾਫਿਜ਼ ਅਬਦੁੱਲਾ ਜਗਰਾਉਂ ਦੀ ਯਾਦ ’ਚ ਅੱਜ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰ ਹਾਲ ਵਿਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਨਕਲਾਬੀ ਕੇਂਦਰ ਪੰਜਾਬ ਦੇ ਸੱਦੇ ’ਤੇ ਹੋਏ ਇਸ ਸਮਾਗਮ ’ਚ ਬੀਕੇਯੂ (ਡਕੌਂਦਾ) ਦੇ ਆਗੂ ਇੰਦਰਜੀਤ ਸਿੰਘ ਧਾਲੀਵਾਲ, ਇਸਤਰੀ ਵਿੰਗ ਦੀ ਆਗੂ ਹਰਜਿੰਦਰ ਕੌਰ, ਸਾਹਿਤਕਾਰ ਹਰਬੰਸ ਸਿੰਘ ਅਖਾੜਾ, ਨੌਜਵਾਨ ਆਗੂ ਅਕਾਸ਼ਦੀਪ ਸਿੰਘ ਪ੍ਰਧਾਨਗੀ ਮੰਡਲ ’ਚ ਸ਼ਾਮਲ ਸਨ। ਬੁਲਾਰਿਆਂ ਨੇ ਕੇਂਦਰੀ ਭਾਜਪਾ ਹਕੂਮਤ ਨੂੰ ਘੱਟ-ਗਿਣਤੀਆਂ ਲਈ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਮੌਕਾਪ੍ਰਸਤ ਤੇ ਫ਼ਿਰਕੂ ਸਿਆਸੀ ਪਾਰਟੀਆਂ ਦਾ ਖਹਿੜਾ ਛੱਡ ਕੇ ਇਨਕਲਾਬੀ ਲਹਿਰ ਦੀ ਉਸਾਰੀ ’ਤੇ ਵੀ ਜ਼ੋਰ ਦਿੱਤਾ।
ਇਨਕਲਾਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਨੇ ਸ਼ਹੀਦਾਂ ਦੇ ਆਦਰਸ਼ਾਂ, ਫਲਸਫੇ ਦੀ ਅੱਜ ਦੇ ਸਮੇਂ ’ਚ ਸਾਰਥਿਕਤਾ ਵਿਸ਼ੇ ’ਤੇ ਬੋਲਦਿਆਂ ਕਿਹਾ ਕਿ ਅੰਗਰੇਜ਼ ਕਾਲ ਸਮੇਂ ਵੀ ਸਾਮਰਾਜ ਭਾਰਤੀ ਲੋਕਾਂ ਦਾ ਦੁਸ਼ਮਣ ਸੀ ਤੇ ਅੱਜ ਵੀ ਸੰਸਾਰ ਬੈਂਕ, ਕੌਮਾਂਤਰੀ ਮੁਦਰਾ ਫੰਡ, ਵਿਸ਼ਵ ਵਪਾਰ ਸੰਸਥਾ ਰਾਹੀਂ ਵਿਕਾਸਸ਼ੀਲ ਤੇ ਪਛੜੇ ਮੁਲਕਾਂ ਨੂੰ ਲੁੱਟ ਰਿਹਾ ਸਾਮਰਾਜ ਅਮਰੀਕਾ ਦੀ ਅਗਵਾਈ ’ਚ ਮੁਨਾਫੇ ਦੀ ਦੌੜ ’ਚ ਗੜੁੱਚ ਹੈ। ਉਨ੍ਹਾਂ ਦੇਸ਼ ਭਰ ’ਚ ਕੇਂਦਰੀ ਹਕੂਮਤ ਦੀਆਂ ਪੂੰਜੀਪਤੀ ਅਤੇ ਫ਼ਿਰਕੂ ਨੀਤੀਆਂ ਨੂੰ ਭਾਰਤੀ ਲੋਕਾਂ ਖ਼ਾਸਕਰ ਘੱਟ-ਗਿਣਤੀ ਲੋਕਾਂ ਲਈ ਵੱਡੀ ਚੁਣੌਤੀ ਕਰਾਰ ਦਿੱਤਾ। ਉਨ੍ਹਾਂ ਮੌਕਾਪ੍ਰਸਤ ਪਾਰਟੀਆਂ ਦਾ ਖਹਿੜਾ ਛੱਡ ਕੇ ਇਨਕਲਾਬੀ ਲਹਿਰ ਦੀ ਉਸਾਰੀ ’ਤੇ ਵੀ ਜ਼ੋਰ ਦਿੱਤਾ।
ਰੰਗਕਰਮੀ ਸੁਰਿੰਦਰ ਸ਼ਰਮਾ ਅਤੇ ਤਰਕਸ਼ੀਲ ਆਗੂ ਸੁਰਜੀਤ ਦੌਧਰ ਨੇ ਸ਼ਹੀਦਾਂ ਦੀ ਧਰਮ ਪ੍ਰਤੀ ਪਹੁੰਚ ਅਤੇ ਨਾਸਤਿਕਤਾ ਬਾਰੇ ਖੁੱਲ੍ਹ ਕੇ ਚਰਚਾ ਕੀਤੀ।

Advertisement

Advertisement
Author Image

sukhwinder singh

View all posts

Advertisement
Advertisement
×