For the best experience, open
https://m.punjabitribuneonline.com
on your mobile browser.
Advertisement

ਐਮੀਨੈਂਸ ਸਕੂਲ: ਗਮਲਿਆਂ ਵਿੱਚ ਲੱਗੇ ਸੁੱਕੇ ਬੂਟੇ ਕਰਦੇ ਨੇ ਪਾੜ੍ਹਿਆਂ ਦਾ ਸਵਾਗਤ

07:05 AM Jul 22, 2024 IST
ਐਮੀਨੈਂਸ ਸਕੂਲ  ਗਮਲਿਆਂ ਵਿੱਚ ਲੱਗੇ ਸੁੱਕੇ ਬੂਟੇ ਕਰਦੇ ਨੇ ਪਾੜ੍ਹਿਆਂ ਦਾ ਸਵਾਗਤ
ਲੁਧਿਆਣਾ ਦੇ ਐਮੀਨੈਂਸ ਸਕੂਲ ਵਿੱਚ ਗਮਲਿਆਂ ਵਿੱਚ ਲੱਗੇ ਸੁੱਕੇ ਬੂਟੇ।
Advertisement

ਸਤਵਿੰਦਰ ਬਸਰਾ
ਲੁਧਿਆਣਾ, 21 ਜੁਲਾਈ
ਜ਼ਿਲ੍ਹਾ ਪ੍ਰਸਾਸ਼ਨ ਅਤੇ ਹੋਰ ਵਾਤਾਵਰਨ ਜੱਥੇਬੰਦੀਆਂ ਵੱਲੋਂ ਮੌਨਸੂਨ ਸੀਜ਼ਨ ਵਿੱਚ ਬੂਟੇ ਲਾਉਣ ਦੀਆਂ ਮੁਹਿੰਮਾਂ ਸ਼ੁਰੂ ਕੀਤੀਆਂ ਜਾ ਰਹੀਆਂ ਹਨ ਪਰ ਦੂਜੇ ਪਾਸੇ ਲੁਧਿਆਣਾ ਦੇ ਸੈਕਟਰ-32 ਨੇੜੇ ਸੂਬਾ ਸਰਕਾਰ ਵੱਲੋਂ ਹੁਸ਼ਿਆਰ ਵਿਦਿਆਰਥੀਆਂ ਲਈ ਇਸੇ ਸੈਸ਼ਨ ਤੋਂ ਖੋਲ੍ਹੇ ਗਏ ਐਮੀਨੈਂਸ ਸਕੂਲ ’ਚ ਗਮਲਿਆਂ ਵਿੱਚ ਲੱਗੇ ਸੁੱਕੇ ਬੂਟੇ ਸਵਾਗਤ ਕਰਦੇ ਨਜ਼ਰ ਆ ਰਹੇ ਹਨ। ਸਕੂਲ ਪ੍ਰਬੰਧਕਾਂ ਵੱਲੋਂ ਇਨ੍ਹਾਂ ਬੂਟਿਆਂ ਦੇ ਸੁੱਕਣ ਦਾ ਕਾਰਨ ਵੱਧ ਖਾਦ ਪੈ ਜਾਣਾ ਦੱਸਿਆ ਜਾ ਰਿਹਾ ਹੈ। ਮੌਨਸੂਨ ਦਾ ਸੀਜ਼ਨ ਹੋਣ ਕਰਕੇ ਜਿੱਥੇ ਹਰ ਪਾਸੇ ਹਰਿਆਲੀ ਦਿਖਾਈ ਦੇ ਰਹੀ ਹੈ। ਜ਼ਿਲ੍ਹਾ ਪ੍ਰਸਾਸ਼ਨ ਵੱਲੋਂ ਵੀ ਵੱਖ-ਵੱਖ ਥਾਵਾਂ ’ਤੇ ਬੂਟੇ ਲਗਾਉਣ ਦੀਆਂ ਮੁਹਿੰਮਾਂ ਸ਼ੁਰੂ ਕਰਕੇ ਬੂਟੇ ਲਾਏ ਜਾ ਰਹੇ ਹਨ ਦੂਜੇ ਪਾਸੇ ਐਮੀਨੈਂਸ ਸਕੂਲ ’ਚ ਰੱਖੇ ਗਮਲਿਆਂ ਵਿੱਚ ਲੱਗੇ ਸੁੱਕੇ ਬੂਟੇ ਵੱਲ ਕਿਸੇ ਦਾ ਕੋਈ ਧਿਆਨ ਨਹੀਂ ਗਿਆ। ਦਰਜਨਾਂ ਦੀ ਗਿਣਤੀ ਵਿੱਚ ਇਹ ਸੁੱਕੇ ਬੂਟੇ ਸਕੂਲ ਦੀ ਸਾਈਕਲ ਪਾਰਕਿੰਗ ਵਿੱਚ ਪਿਛਲੇ ਕਈ ਦਿਨਾਂ ਤੋਂ ਰੱਖੇ ਹੋਏ ਹਨ। ਉੱਧਰ, ਸਕੂਲ ਪ੍ਰਿੰਸੀਪਲ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਗਮਲਿਆਂ ਵਿੱਚ ਸਾਰੇ ਮੌਸਮੀ ਬੂਟੇ ਲਾਏ ਗਏ ਸਨ। ਇਸ ਤੋਂ ਇਲਾਵਾ ਹੋਰ ਜਿਹੜੇ ਬੂਟੇ ਸੁੱਕੇ ਹਨ , ਉਨ੍ਹਾਂ ਵਿੱਚ ਗੋਹੇ ਦੀ ਖਾਦ ਵੱਧ ਪੈ ਗਈ ਸੀ। ਇਸ ਵਾਰ ਮੌਸਮ ਕਾਫੀ ਗਰਮ ਰਿਹਾ ਜਿਸ ਕਾਰਕੇ ਗਮਲਿਆਂ ਵਿੱਚ ਪਈ ਗੋਹੇ ਦੀ ਵੱਧ ਖਾਦ ਨੇ ਹੋਰ ਗਰਮੀ ਕਰ ਦਿੱਤੀ ਅਤੇ ਬੁੱਟੇ ਸੁੱਕ ਗਏ। ਪ੍ਰਿੰਸੀਪਲ ਨੇ ਦੱਸਿਆ ਕਿ ਇਸ ਸਬੰਧੀ ਪੀਏਯੂ ਦੇ ਮਾਹਿਰਾਂ ਨਾਲ ਵੀ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਇਹ ਸਾਰੇ ਬੂਟੇ ਕੱਢ ਕੇ ਦੁਬਾਰਾ ਲਗਾਉਣ ਲਈ ਆਖਿਆ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਈ ਬੂਟੇ ਦੁਬਾਰਾ ਪੁੰਗਰਣੇ ਸ਼ੁਰੂ ਹੋ ਗਏ ਹਨ ਜਦਕਿ ਨਾ ਪੁੰਗਰਣ ਵਾਲੇ ਬੂਟਿਆਂ ਦੀ ਥਾਂ ਨਵੇਂ ਬੂਟੇ ਲਗਾ ਦਿੱਤੇ ਜਾਣਗੇ।

Advertisement

Advertisement
Author Image

Advertisement
Advertisement
×