For the best experience, open
https://m.punjabitribuneonline.com
on your mobile browser.
Advertisement

ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ

07:25 AM Oct 04, 2024 IST
ਪੱਛਮੀ ਏਸ਼ੀਆ ’ਤੇ ਸੰਕਟ ਬਾਰੇ ਯੂਐੱਨ ’ਚ ਹੰਗਾਮੀ ਬੈਠਕ
ਇਜ਼ਰਾਇਲੀ ਰਾਜਦੂਤ ਡੈਨੀ ਡੈਨਨ ਤੇ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ (ਵਿਚਾਲੇ) ਦੀ ਗੱਲ ਸੁਣਦੇ ਹੋਏ ਯੂਐੱਨ ਮੁਖੀ ਅੰਤੋਨੀਓ ਗੁਟੇਰੇਜ਼। -ਫੋਟੋਆਂ: ਏਪੀ
Advertisement

* ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੀਤੀ ਮੀਿਟੰਗ ਦੀ ਪ੍ਰਧਾਨਗੀ

Advertisement

ਸੰਯੁਕਤ ਰਾਸ਼ਟਰ, 3 ਅਕਤੂੁਬਰ
ਪੱਛਮੀ ਏਸ਼ੀਆ ਵਿਚ ਵਧਦੇ ਸੰਘਰਸ਼ ਦਰਮਿਆਨ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਨੇ ਹੰਗਾਮੀ ਬੈਠਕ ਕੀਤੀ, ਜਿਸ ਦੀ ਪ੍ਰਧਾਨਗੀ ਯੂਐੱਨ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕੀਤੀ। ਬੈਠਕ ਦੌਰਾਨ ਇਜ਼ਰਾਈਲ ਤੇ ਇਰਾਨ ਦੇ ਰਾਜਦੂਤਾਂ ਨੇ ਆਪੋ ਆਪਣਾ ਪੱਖ ਰੱਖਿਆ। ਯੂਐੱਨ ਵਿਚ ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਉਨ੍ਹਾਂ ਦੇ ਮੁਲਕ ਨੇ ਮੰਗਲਵਾਰ ਨੂੰ ਇਜ਼ਰਾਈਲ ’ਤੇ ਕਰੀਬ 200 ਮਿਜ਼ਾਈਲਾਂ ਦਾਗ਼ੀਆਂ ਸਨ ਤਾਂ ਕਿ ਇਜ਼ਰਾਈਲ ਦੀ ਹਿੰਸਾ ਨੂੰ ਰੋਕਿਆ ਜਾ ਸਕੇ, ਜਦੋਂਕਿ ਉਨ੍ਹਾਂ ਦੇ ਇਜ਼ਰਾਇਲੀ ਹਮਰੁਤਬਾ ਡੈਨੀ ਡੈਨਨ ਨੇ ਇਸ ਹਮਲੇ ਨੂੰ ‘ਬੇਮਿਸਾਲ ਹਮਲਾਵਰ ਕਾਰਵਾਈ’ ਕਰਾਰ ਦਿੱਤਾ।
ਇਜ਼ਰਾਇਲੀ ਰਾਜਦੂਤ ਡੈਨੀ ਡੈਨਨ ਨੇ ਕਿਹਾ, ‘ਤਣਾਅ ਘੱਟ ਕਰਨ ਲਈ ਖੋਖਲੇ ਸੱਦਿਆਂ ਦਾ ਸਮਾਂ ਖ਼ਤਮ ਹੋ ਗਿਆ ਹੈ। ਇਰਾਨ ਦਾ ਅਸਲੀ ਚਿਹਰਾ ਅਤਿਵਾਦ, ਮੌਤ ਤੇ ਅਰਾਜਕਤਾ ਹੈ। ਇਰਾਨ ਵਿਸ਼ਵ ਲਈ ਬਹੁਤ ਹੀ ਯਥਾਰਥਕ ਤੇ ਮੌਜੂਦਾ ਖ਼ਤਰਾ ਹੈ ਤੇ ਜੇ ਇਸ ਨੂੰ ਰੋਕਿਆ ਨਾ ਗਿਆ ਤਾਂ ਮਿਜ਼ਾਈਲ ਦੀ ਅਗਲੀ ਖੇਪ ਸਿਰਫ਼ ਇਜ਼ਰਾਈਲ ਵੱਲ ਸੇਧਤ ਨਹੀਂ ਹੋਵੇਗੀ।’ ਡੈਨਨ ਨੇ ਕਿਹਾ ਕਿ ਇਜ਼ਰਾਈਲ ਉਦੋਂ ਤੱਕ ਨਹੀਂ ਰੁਕੇਗਾ ਜਦੋਂ ਤੱਕ ਹਮਾਸ ਤੇ ਹੋਰ ਦਹਿਸ਼ਤਗਰਦਾਂ ਵੱਲੋਂ ਬੰਦੀ ਬਣਾਏ ਸਾਰੇ ਲੋਕ ਇਜ਼ਰਾਈਲ ਮੁੜ ਨਹੀਂ ਆਉਂਦੇ।
ਇਰਾਨ ਦੇ ਰਾਜਦੂਤ ਆਮਿਰ ਸਈਦ ਇਰਾਵਾਨੀ ਨੇ ਕਿਹਾ ਕਿ ਖਿੱਤੇ ਵਿਚ ਇਜ਼ਰਾਇਲੀ ਹਿੰਸਾ ਵਧਣ ਮਗਰੋਂ ਤਹਿਰਾਨ ਨੂੰ ‘ਤਵਾਜ਼ਨ ਬਣਾਈ ਰੱਖਣ ਲਈ’ ਇਜ਼ਰਾਈਲ ’ਤੇ ਮਿਜ਼ਾਈਲਾਂ ਦੀ ਬੁਛਾੜ ਕਰਨੀ ਪਈ। ਇਰਾਨੀ ਰਾਜਦੂਤ ਨੇ ਕਿਹਾ ਕਿ ਮਿਜ਼ਾਈਲ ਹਮਲਾ ‘ਪਿਛਲੇ ਦੋ ਮਹੀਨਿਆਂ ਵਿਚ ਇਜ਼ਰਾਈਲ ਦੀਆਂ ਦਹਿਸ਼ਤੀ ਹਮਲਾਵਰ ਕਾਰਵਾਈਆਂ ਲਈ ਜ਼ਰੂਰੀ ਅਤੇ ਉਚਿਤ ਪ੍ਰਤਿਕਿਰਿਆ ਸੀ।’ -ਏਪੀ

Advertisement

ਗਾਜ਼ਾ ਵਿੱਚ ਹਮਾਸ ਦਾ ਸੀਨੀਅਰ ਕਮਾਂਡਰ ਹਲਾਕ

ਯੇਰੂਸ਼ਲਮ:

ਇਜ਼ਰਾਇਲੀ ਫ਼ੌਜ ਨੇ ਅੱਜ ਦਾਅਵਾ ਕੀਤਾ ਕਿ ਉਸ ਨੇ ਤਿੰਨ ਮਹੀਨੇ ਪਹਿਲਾਂ ਗਾਜ਼ਾ ਪੱਟੀ ’ਤੇ ਹਵਾਈ ਹਮਲੇ ਦੌਰਾਨ ਹਮਾਸ ਦੇ ਸੀਨੀਅਰ ਕਮਾਂਡਰ ਰਵਹੀ ਮੁਸ਼ਤਹਾ ਨੂੰ ਮਾਰ ਮੁਕਾਇਆ ਸੀ। ਫ਼ੌਜ ਨੇ ਕਿਹਾ ਕਿ ਉੱਤਰੀ ਗਾਜ਼ਾ ਦੇ ਤਹਿਖਾਨੇ ’ਤੇ ਹੋਏ ਹਮਲੇ ਦੌਰਾਨ ਮੁਸ਼ਤਹਾ ਦੇ ਨਾਲ ਦੋ ਹੋਰ ਹਮਾਸ ਕਮਾਂਡਰ ਸਾਮੀ ਸਿਰਾਜ ਅਤੇ ਸਾਮੀ ਉਦਾ ਦੀ ਵੀ ਮੌਤ ਹੋ ਗਈ ਸੀ। ਫ਼ੌਜ ਨੇ ਕਿਹਾ ਕਿ ਮੁਸ਼ਤਹਾ ਹਮਾਸ ਦੇ ਸਿਖਰਲੇ ਆਗੂ ਯਾਹਯਾ ਸਿਨਵਾਰ ਦਾ ਨੇੜਲਾ ਸਹਿਯੋਗੀ ਸੀ, ਜਿਸ ਨੇ 7 ਅਕਤੂਬਰ ਨੂੰ ਇਜ਼ਰਾਈਲ ’ਤੇ ਹਮਲੇ ਦੀ ਸਾਜ਼ਿਸ਼ ਘੜਨ ’ਚ ਸਹਾਇਤਾ ਕੀਤੀ ਸੀ। -ਏਪੀ

Advertisement
Author Image

joginder kumar

View all posts

Advertisement