ਦੁਬਈ ਤੋਂ ਆ ਰਹੀ ਉਡਾਣ ਦੀ ਇਹਤਿਆਤੀ ਲੈਂਡਿੰਗ
02:22 PM Jan 03, 2025 IST
ਕੋਜ਼ੀਕੋਡ(ਕੇਰਲਾ), 3 ਜਨਵਰੀ
ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈੱਸ ਦੀ ਫਲਾਈਟ ਨੂੰ ਕਰੀਪੁਰ ਹਵਾਈ ਅੱਡੇ ਉੱਤੇ ਇਹਤਿਆਤੀ ਉਪਰਾਲੇ ਵਜੋਂ ਉਤਾਰਿਆ ਗਿਆ। ਹਵਾਈ ਅੱਡੇ ਦੇ ਸੂਤਰਾਂ ਨੇ ਕਿਹਾ ਕਿ ਜਹਾਜ਼ ਦੇ ਪਾਇਲਟ ਨੂੰ ਹਾਈਡਰੌਲਿਕ ਸਿਸਟਮ ਵਿਚ ਤਕਨੀਕੀ ਨੁਕਸ ਦਾ ਸ਼ੱਕ ਪਿਆ, ਜਿਸ ਮਗਰੋਂ ਉਡਾਣ ਨੂੰ ਇਹਤਿਆਤੀ ਉਪਰਾਲੇ ਵਜੋਂ ਉਤਾਰਨ ਦਾ ਫੈਸਲਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਉਡਾਣ IX344 ਸਵੇਰੇ ਸਾਢੇ ਅੱਠ ਵਜੇ ਲੈਂਡ ਕੀਤੀ। ਪਾਇਲਟ ਵੱਲੋਂ ਪ੍ਰਗਟਾਏ ਖ਼ਦਸ਼ੇ ਮਗਰੋਂ ਹਵਾਈ ਅੱਡੇ ਉੱਤੇ ਐਮਰਜੈਂਸੀ ਐਲਾਨ ਦਿੱਤੀ ਗਈ ਸੀ। ਜਹਾਜ਼ ਉੱਤੇ ਅਮਲੇ ਦੇ ਛੇ ਮੈਂਬਰਾਂ ਸਣੇ 182 ਵਿਅਕਤੀ ਸਵਾਰ ਸਨ। -ਪੀਟੀਆਈ
Advertisement
Advertisement