ਰਾਸ਼ਟਰ ਨਿਰਮਾਣ ਲਈ ਬੁੱਧ ਦੇ ਆਦਰਸ਼ਾਂ ਨੂੰ ਅਪਣਾਓ: ਮੁਰਮੂ
06:45 AM May 23, 2024 IST
Advertisement
ਨਵੀਂ ਦਿੱਲੀ:
Advertisement
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਬੁੱਧ ਪੂਰਨਿਮਾ ਦੀ ਪੂਰਬਲੀ ਸ਼ਾਮ ਅੱਜ ਦੇਸ਼ਵਾਸੀਆਂ ਨੂੰ ਭਗਵਾਨ ਗੌਤਮ ਬੁੱਧ ਦੇ ਜਨਮ ਦਿਨ ਦੀ ਵਧਾਈ ਦਿੱਤੀ ਅਤੇ ਸਾਰਿਆਂ ਨੂੰ ਸਮਾਜਿਕ ਏਕਤਾ ਮਜ਼ਬੂਤ ਕਰਨ ਅਤੇ ਭਗਵਾਨ ਬੁੱਧ ਦੇ ਆਦਰਸ਼ਾਂ ਨੂੰ ਅਪਣਾ ਕੇ ਰਾਸ਼ਟਰ ਨਿਰਮਾਣ ਦਾ ਅਹਿਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਆਖਿਆ ਕਿ ਭਗਵਾਨ ਬੁੱਧ ਨੇ ਮਨੁੱਖਤਾ ਤੇ ਸਾਰੇ ਪ੍ਰਾਣੀਆਂ ਲਈ ਸੱਚ, ਅਹਿੰਸਾ, ਸਦਭਾਵਨਾ ਤੇ ਪਿਆਰ ਦਾ ਸੁਨੇਹਾ ਦਿੱਤਾ ਹੈ। -ਪੀਟੀਆਈ
Advertisement