For the best experience, open
https://m.punjabitribuneonline.com
on your mobile browser.
Advertisement

ਪੱਤਰਕਾਰ ਮਨਧੀਰ ਦਿਓਲ ਨੂੰ ‘ਯੋਗ ਪੁੱਤਰ ਪੁਰਸਕਾਰ’

07:49 AM Feb 01, 2024 IST
ਪੱਤਰਕਾਰ ਮਨਧੀਰ ਦਿਓਲ ਨੂੰ ‘ਯੋਗ ਪੁੱਤਰ ਪੁਰਸਕਾਰ’
Advertisement

ਖੇਤਰੀ ਪ੍ਰਤੀਨਿਧ
ਬਰਨਾਲਾ, 31 ਜਨਵਰੀ
ਪੰਜਾਬੀ ਲੇਖਕ ਅਤੇ ਭਾਰਤੀ ਸਾਹਿਤ ਅਕੈਡਮੀ ਦਿੱਲੀ ਦੀ ਗਵਰਨਿੰਗ ਕੌਂਸਲ ਦੇ ਮੈਂਬਰ ਬੂਟਾ ਸਿੰਘ ਚੌਹਾਨ ਨੇ ਦੱਸਿਆ ਕਿ ਇਸ ਵਾਰ ‘ਯੋਗ ਪੁੱਤਰ ਐਵਾਰਡ’ ਪੱਤਰਕਾਰ ਮਨਧੀਰ ਸਿੰਘ ਦਿਓਲ ਨੂੰ ਦਿੱਤਾ ਜਾ ਰਿਹਾ ਹੈ। ਇਹ ਐਵਾਰਡ ਉਸ ਯੋਗ ਪੁੱਤਰ ਨੂੰ ਦਿੱਤਾ ਜਾਂਦਾ ਹੈ ਜਿਸ ਨੇ ਆਪਣੇ ਸਾਹਿਤਕਾਰ ਪਿਤਾ ਦੀ ਸਾਹਿਤਕ ਵਿਰਾਸਤ ਨੂੰ ਸੰਭਾਲਿਆ ਹੋਵੇ। ਉਨ੍ਹਾਂ ਦੱਸਿਆ ਕਿ ਇਹ ਐਵਾਰਡ ਹਰੇਕ ਵਾਰ ਲੋਹੜੀ ਦੇ ਨੇੜੇ-ਤੇੜੇ ਆਪਣੀ ਪੋਤੀ ਅਰਪਿਤ ਕੌਰ ਚੌਹਾਨ ਦੀ ਲੋਹੜੀ ਮਨਾਉਣ ਵਜੋਂ ਦਿੱਤਾ ਜਾਂਦਾ ਹੈ। ਇਸ ਵਾਰ ਦਾ ਪੁਰਸਕਾਰ ਕਵੀ ਤੇ ਕਹਾਣੀਕਾਰ ਬਖਤਾਵਰ ਸਿੰਘ ਦਿਓਲ ਦੇ ਪੁੱਤਰ ਮਨਧੀਰ ਸਿੰਘ ਦਿਓਲ ਨੂੰ 3 ਫਰਵਰੀ ਨੂੰ ਦਿੱਲੀ ਵਿੱਚ ਦਿੱਤਾ ਜਾ ਰਿਹਾ ਹੈ।

Advertisement

Advertisement
Author Image

joginder kumar

View all posts

Advertisement
Advertisement
×