For the best experience, open
https://m.punjabitribuneonline.com
on your mobile browser.
Advertisement

ਲੁਧਿਆਣਾ ’ਚੋਂ ਗਿਆਰਾਂ ਦੁਪਹੀਆ ਵਾਹਨ ਚੋਰੀ

08:29 AM Jun 06, 2024 IST
ਲੁਧਿਆਣਾ ’ਚੋਂ ਗਿਆਰਾਂ ਦੁਪਹੀਆ ਵਾਹਨ ਚੋਰੀ
Advertisement

ਗੁਰਿੰਦਰ ਸਿੰਘ
ਲੁਧਿਆਣਾ, 5 ਜੂਨ
ਇੱਥੇ ਦੁਪਹੀਆ ਵਾਹਨ ਚੋਰੀ ਕਰਨ ਵਾਲੇ ਗਰੋਹ ਸਰਗਰਮ ਹਨ, ਜੋ ਪਿਛਲੇ 24 ਘੰਟਿਆਂ ਦੌਰਾਨ ਵੱਖ-ਵੱਖ ਥਾਵਾਂ ਤੋਂ ਛੇ ਮੋਟਰਸਾਈਕਲ ਅਤੇ ਪੰਜ ਸਕੂਟਰ ਚੋਰੀ ਕਰਕੇ ਲੈ ਗਏ। ਈਡਬਲਿਊਐੱਸ ਕਲੋਨੀ ਤਾਜਪੁਰ ਰੋਡ ਵਾਸੀ ਵਿਨੋਦ ਕੁਮਾਰ ਦਾ ਮੋਟਰਸਾਈਕਲ ਨੇੜੇ ਵੱਡਾ ਪਾਰਕ ਈਡਬਲਿਊਐਸ ਕਲੋਨੀ ਦੇ ਬਾਹਰੋਂ ਹੋ ਗਿਆ ਹੈ। ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਚਲੀ ਪਾਰਕ ਤੋਂ ਵਰਿੰਦਰ ਕੁਮਾਰ ਵਾਸੀ ਨਿਊ ਅਸ਼ੋਕ ਨਗਰ ਸਲੇਮ ਟਾਬਰੀ ਦਾ ਮੋਟਰਸਾਈਕਲ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਰੱਖ ਬਾਗ ਬਾਹਰੋਂ ਦੀਪ ਨਗਰ ਬਾਜੀਗਰ ਬਸਤੀ ਗਿੱਲ ਚੌਕ ਵਾਸੀ ਅਜੇ ਰਾਮ ਦੇ ਦੋਸਤ ਕਰਨ ਕੁਮਾਰ ਦਾ ਮੋਟਰਸਾਈਕਲ ਚੋਰੀ ਹੋ ਗਿਆ। ਇਸੇ ਤਰ੍ਹਾਂ ਰਾਇਲ ਰੈਜ਼ੀਡੈਂਟਲ ਕਲੋਨੀ ਟਿੱਬਾ ਰੋਡ ਵਾਸੀ ਵਿਕਾਸ ਦਾ ਮੋਟਰਸਾਈਕਲ ਕੈਲਾਸ਼ ਨਗਰ ਫੈਕਟਰੀ ਦੇ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ। ਮੇਨ ਰੋਡ ਜੀਤੂ ਮਾਰਕੀਟ ਨਿਊ ਸ਼ਿਮਲਾਪੁਰੀ ਵਾਸੀ ਹਰਦੇਵ ਸਿੰਘ ਵਾਸੀ ਦਾ ਮੋਟਰਸਾਈਕਲ ਸ਼ਿੰਗਾਰ ਸਿਨੇਮਾ ਰੋਡ ਸਥਿਤ ਦਾਦਾ ਫਰਨੀਚਰ ਦੇ ਬਾਹਰੋਂ ਚੋਰੀ ਹੋ ਗਿਆ। ਗੁਰੂ ਨਾਨਕ ਕਲੋਨੀ ਵਾਸੀ ਸ਼ੈਂਕੀ ਭੰਡਾਰੀ ਦਾ ਐਕਟਿਵਾ ਸਕੂਟਰ ਘਰ ਦੇ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਫੇਸ-2 ਅਰਬਨ ਅਸਟੇਟ ਦੁੱਗਰੀ ਵਾਸੀ ਅਰੁਣ ਕੁਮਾਰ ਦਾ ਐਕਟਿਵਾ ਘਰ ਬਾਹਰੋਂ ਚੋਰੀ ਹੋ ਗਿਆ। ਪ੍ਰੀਤ ਨਰਸਿੰਗ ਹੋਮ ਰਾਹੋਂ ਰੋਡ ਦੀ ਪਾਰਕਿੰਗ ਵਿੱਚੋਂ ਰਘੂ ਰਾਜਾ ਵਾਸੀ ਨਿਊ ਸੁਭਾਸ਼ ਨਗਰ ਦਾ ਸਕੂਟਰ ਚੋਰੀ ਹੋ ਗਿਆ ਹੈ। ਪਿੰਡ ਕਾਸਾਬਾਦ ਭੱਟੀਆਂ ਵਾਸੀ ਅਮਰਕਾਂਤਾ ਦੀ ਸਕੂਟਰੀ ਘਰ ਦੇ ਬਾਹਰੋਂ ਕੋਈ ਵਿਅਕਤੀ ਚੋਰੀ ਕਰਕੇ ਲੈ ਗਿਆ ਹੈ। ਥਾਣਾ ਸ਼ਿਮਲਾਪੁਰੀ ਦੇ ਇਲਾਕੇ ਗੁਰੂ ਗੋਬਿੰਦ ਸਿੰਘ ਨਗਰ ਬਰੋਟਾ ਰੋਡ ਸ਼ਿਮਲਾਪੁਰੀ ਤੋਂ ਮਨੋਜ ਕਲੋਨੀ ਜੱਸੀਆਂ ਰੋਡ ਵਾਸੀ ਪੂਜਾ ਰਾਣੀ ਦਾ ਐਕਟਿਵਾ ਚੋਰੀ ਹੋ ਗਿਆ ਹੈ।

Advertisement

ਬਲੱਡ ਟੈਸਟ ਕਰਾਉਣ ਆਏ ਵਿਅਕਤੀ ਦਾ ਮੋਟਰਸਾਈਕਲ ਚੋਰੀ

ਨਿਊ ਕੁਲਦੀਪ ਨਗਰ ਵਾਸੀ ਅਮਰਜੀਤ ਕੁਮਾਰ ਵਾਸੀ ਨੇ ਦੱਸਿਆ ਕਿ ਉਹ ਸਚਿਨ ਜੈਨ ਚੈਰੀਟੇਬਲ ਹਸਪਤਾਲ ਨਿਊ ਸ਼ਿਵਾ ਜੀ ਨਗਰ ਵਿਖੇ ਕੰਮ ਕਰਦਾ ਹੈ। ਆਪਣਾ ਟੈਸਟ ਕਰਵਾਉਣ ਲਈ ਰਿਜਵਾਨ ਆਇਆ, ਜਿਸ ਦਾ ਟੈਸਟ ਸੈਂਪਲ ਲਿਆ ਗਿਆ ਤਾਂ ਉਸ ਨੇ ਪੀਣ ਲਈ ਪਾਣੀ ਮੰਗਿਆ। ਉਹ ਜਦੋਂ ਪਾਣੀ ਲੈਣ ਗਿਆ ਤਾਂ ਪਿੱਛੋਂ ਕਈ ਮੇਜ਼ ’ਤੇ ਪਈ ਮੋਟਰਸਾਈਕਲ ਦੀ ਚਾਬੀ ਚੁੱਕ ਕੇ ਹਸਪਤਾਲ ਦੇ ਬਾਹਰ ਖੜ੍ਹਾ ਮੋਟਰਸਾਈਕਲ ਚੋਰੀ ਕਰ ਕੇ ਲੈ ਗਿਆ।

Advertisement
Author Image

joginder kumar

View all posts

Advertisement
Advertisement
×