For the best experience, open
https://m.punjabitribuneonline.com
on your mobile browser.
Advertisement

ਗਿਆਰਾਂ ਹਜ਼ਾਰ ਵਿਦਿਆਰਥੀਆਂ ਨੇ ਸੱਤ ਲੱਖ ਬੂਟੇ ਲਾਏ

07:18 AM Jul 19, 2023 IST
ਗਿਆਰਾਂ ਹਜ਼ਾਰ ਵਿਦਿਆਰਥੀਆਂ ਨੇ ਸੱਤ ਲੱਖ ਬੂਟੇ ਲਾਏ
ਉੱਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕਰਦੇ ਹੋਏ ਮੁੱਖ ਮਹਿਮਾਨ।
Advertisement

ਖੇਤਰੀ ਪ੍ਰਤੀਨਿਧ/ਨਿੱਜੀ ਪੱਤਰ ਪ੍ਰੇਰਕ
ਧੂਰੀ, 18 ਜੁਲਾਈ
ਆਪਣਾ ਪੰਜਾਬ ਫਾਊਂਡੇਸ਼ਨ ਪੰਜਾਬ ਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਦੇ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਧੂਰੀ ਵਿੱਚ ਕਾਲਜ ਦੇ ਖੁੱਲ੍ਹੇ ਸਟੇਡੀਅਮ ’ਚ 11 ਹਜ਼ਾਰ ਵਿਦਿਆਰਥੀਆਂ ਵੱਲੋਂ ਵੱਡਾ ‘ਮਨੁੱਖੀ ਦਰਖਤ’ ਬਣਾਉਣ ਤੇ ਇੱਕੋ ਦਨਿ ਸੂਬੇ ’ਚ 7 ਲੱਖ ਬੂਟੇ ਲਗਾ ਕੇ ਰਿਕਾਰਡ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਇਹ ਸੰਸਥਾ ਵੱਲੋਂ ਪਿਛਲੇ ਵਰ੍ਹੇ ਕਰੀਬ ਪੰਜ ਲੱਖ ਬੂਟੇ ਲਗਾਏ ਗਏ ਸਨ। ਸਮਾਗਮ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਉੱਘੀ ਧਾਰਮਿਕ ਸ਼ਖਸੀਅਤ ਬਾਬਾ ਕਾਲੀਦਾਸ ਪਰਮਹੰਸ ਨੇ ਸ਼ਿਰਕਤ ਕੀਤੀ। ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਡਾ. ਜਗਜੀਤ ਸਿੰਘ ਧੂਰੀ ਨੇ ਦੱਸਿਆ ਕਿ ਅੱਜ ਸਾਰੇ ਪੰਜਾਬ ਅੰਦਰ ਪ੍ਰਾਈਵੇਟ ਸਕੂਲਾਂ ਨਾਲ ਸਬੰਧਤ ਵਿਦਿਆਰਥੀ 1 ਬੂਟਾ ਲਗਾਉਣ ਦੇ ਨਾਲ ਉਸ ਦੀ ਦੇਖਭਾਲ ਕਰੇਗਾ। ਮਹਿਮਾਨਾਂ ਨੇ ਮਿਸ਼ਨ ਹਰਿਆਲੀ-2023 ਦਾ ਸ਼ੁਭ ਆਗਾਜ਼ ਕੀਤਾ ਜਿਸ ਮਗਰੋਂ 60 ਸਕੂਲਾਂ ਦੇ 11 ਹਜ਼ਾਰ ਸਕੂਲੀ ਬੱਚਿਆਂ ਨੇ ‘ਮਨੁੱਖੀ ਦਰਖਤ’ ਬਣਾ ਕੇ ਰਿਕਾਰਡ ਬਣਾਇਆ। ਇਸ ਮੌਕੇ ਜਨਿ੍ਹਾਂ ਵਿਦਿਆਰਥੀਆਂ ਨੇ ਹਿੱਸਾ ਲਿਆ ਉਨ੍ਹਾਂ ਨੂੰ ਵਰਲਡ ਰਿਕਾਰਡ ਇੰਡੀਆ ਵੱਲੋਂ ਸਰਟੀਫਿਕੇਟ ਦਿੱਤੇ ਗਏ।

Advertisement

Advertisement
Tags :
Author Image

joginder kumar

View all posts

Advertisement
Advertisement
×