For the best experience, open
https://m.punjabitribuneonline.com
on your mobile browser.
Advertisement

ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ

09:11 AM Jun 03, 2024 IST
ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਸਖ਼ਤ ਸੁਰੱਖਿਆ ਹੇਠ ਰੱਖਿਆ
ਐੱਸਡੀ ਕਾਲਜ ਦੇ ਗੇਟ ’ਤੇ ਤਾਇਨਾਤ ਸੁਰੱਖਿਆ ਬਲਾਂ ਦੇ ਜਵਾਨ।
Advertisement

ਐਨ.ਪੀ.ਧਵਨ
ਪਠਾਨਕੋਟ, 2 ਜੂਨ
ਪਠਾਨਕੋਟ, ਭੋਆ ਅਤੇ ਸੁਜਾਨਪੁਰ ਵਿਧਾਨ ਸਭਾ ਹਲਕਿਆਂ ਦੀਆਂ ਈਵੀਐੱਮ ਅਤੇ ਵੀਵੀਪੈੱਟ ਮਸ਼ੀਨਾਂ ਨੂੰ ਵੋਟਿੰਗ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਲੰਘੀ ਰਾਤ ਹੀ ਐੱਸਡੀ ਕਾਲਜ ’ਚ ਬਣਾਏ ਗਏ ਵੱਖੋ-ਵੱਖਰੇ ਸਟਰੌਂਗ ਰੂਮਾਂ ਵਿੱਚ ਸਖਤ ਸੁਰੱਖਿਆ ਦੇ ਪਹਿਰੇ ਹੇਠ ਰੱਖਿਆ ਗਿਆ ਹੈ। ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਧਿਕਾਰੀ ਆਦਿੱਤਿਆ ਉੱਪਲ ਨੇ ਦੱਸਿਆ ਕਿ ਸਟਰੌਂਗ ਰੂਮ ਵਿੱਚ ਦੋ ਕਿਸਮ ਦੀ ਸੁਰੱਖਿਆ ਲਗਾਈ ਗਈ ਹੈ। ਪਹਿਲਾ ਘੇਰਾ ਸੀਆਰਪੀਐੱਫ ਦੇ ਜਵਾਨਾਂ ਦਾ ਹੈ ਜਦ ਕਿ ਸਟਰੌਂਗ ਰੂਮ ਦੇ ਬਾਹਰ ਪੰਜਾਬ ਪੁਲੀਸ ਦੇ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਈਵੀਐਮ ਮਸ਼ੀਨਾਂ 24 ਘੰਟੇ ਸੁਰੱਖਿਆ ਮੁਲਾਜ਼ਮਾਂ ਦੀ ਨਿਗਰਾਨੀ ਵਿੱਚ ਰਹਿਣਗੀਆਂ। ਇਸ ਦੇ ਇਲਾਵਾ ਸ਼ੱਕੀ ਵਿਅਕਤੀਆਂ ਦੀਆਂ ਨਕਲੋ ਹਰਕਤਾਂ ਉਪਰ ਨਜ਼ਰ ਰੱਖਣ ਲਈ ਸੀਸੀਟੀਵੀ ਕੈਮਰੇ ਵੀ ਲਗਾਏ ਗਏ ਹਨ ਜਿਨ੍ਹਾਂ ਦੀ ਫੁਟੇਜ ਦਿਹਾੜੀ ਵਿੱਚ ਇੱਕ ਵਾਰ ਚੋਣ ਕਮਿਸ਼ਨ ਨੂੰ ਰੋਜ਼ਾਨਾ ਭੇਜੀ ਜਾਵੇਗੀ। ਦਿਹਾੜੀ ਵਿੱਚ ਸਵੇਰੇ ਤੇ ਸ਼ਾਮ ਦੋ ਵਾਰ ਉਚ ਅਧਿਕਾਰੀਆਂ ਵੱਲੋਂ ਚੈਕਿੰਗ ਕੀਤੀ ਜਾਵੇਗੀ ਅਤੇ ਇਸ ਦੀ ਰਿਪੋਰਟ ਚੋਣ ਕਮਿਸ਼ਨ ਨੂੰ ਭੇਜੀ ਜਾਵੇਗੀ। ਜ਼ਿਕਰਯੋਗ ਹੈ ਕਿ ਗੁਰਦਾਸਪੁਰ ਲੋਕ ਸਭਾ ਹਲਕੇ ਅੰਦਰ ਕੁੱਲ 9 ਵਿਧਾਨ ਸਭਾ ਹਲਕੇ ਪੈਂਦੇ ਹਨ ਜਿਨ੍ਹਾਂ ’ਚੋਂ 3 ਵਿਧਾਨ ਸਭਾ ਹਲਕੇ ਜ਼ਿਲ੍ਹਾ ਪਠਾਨਕੋਟ ਵਿੱਚ ਪੈਂਦੇ ਹਨ ਤੇ ਇਨ੍ਹਾਂ ਤਿੰਨਾਂ ਹਲਕਿਆਂ ਦੀ ਗਿਣਤੀ 4 ਜੂਨ ਨੂੰ ਪਠਾਨਕੋਟ ਵਿੱਚ ਹੀ ਐੱਸਡੀ ਕਾਲਜ ਵਿੱਚ ਕੀਤੀ ਜਾਵੇਗੀ।
ਨਵਾਂਸ਼ਹਿਰ (ਲਾਜਵੰਤ ਸਿੰਘ): ਲੋਕ ਸਭਾ ਹਲਕਾ-06 ਆਨੰਦਪੁਰ ਸਾਹਿਬ ਵਿੱਚ ਵੋਟਿੰਗ ਤੋਂ ਬਾਅਦ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨੂੰ ਠੀਕਰੀ ਪਹਿਰੇ ਹੇਠ ਸਟਰੌਂਗ ਰੂਮਾਂ ਵਿੱਚ ਰੱਖਿਆ ਗਿਆ ਹੈ। ਬੀਤੀ ਰਾਤ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ ਆਨੰਦਪੁਰ ਸਾਹਿਬ ਲਈ ਨਿਯੁਕਤ ਕੀਤੇ ਜਨਰਲ ਅਬਜ਼ਰਵਰ ਡਾ. ਹੀਰਾ ਲਾਲ ਆਈ.ਏ.ਐਸ, ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ, ਏਆਰਓ ਅਤੇ ਪੁਲੀਸ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸਟਰੌਂਗ ਰੂਮ ਨੂੰ ਤਾਲਾ ਲਗਾ ਕੇ ਸੀਲਬੰਦ ਕੀਤਾ ਗਿਆ।
ਇਸ ਸਬੰਧੀ ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਨਵਾਂਸ਼ਹਿਰ, ਬੰਗਾ, ਬਲਾਚੌਰ ਅਤੇ ਗੜ੍ਹਸ਼ੰਕਰ ਦੀਆਂ ਵੋਟਿੰਗ ਮਸ਼ੀਨਾਂ ਦੋਆਬਾ ਕਾਲਜ ਛੋਕਰਾਂ ਸਥਿਤ ਸਟਰੌਂਗ ਰੂਮ ਵਿੱਚ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸਟਰੌਂਗ ਰੂਮਾਂ ਦੇ ਬਾਹਰਵਾਰ ਕੇਂਦਰੀ ਸੁਰੱਖਿਆ ਬਲਾਂ, ਪੰਜਾਬ ਆਰਮਡ ਪੁਲੀਸ ਅਤੇ ਪੰਜਾਬ ਪੁਲੀਸ ਜਵਾਨਾਂ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਚਾਰ ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ।

Advertisement

Advertisement
Advertisement
Author Image

Advertisement