ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਿਜਲੀ ਕਾਮੇ ਸੰਘਰਸ਼ ਦੇ ਰੌਂਅ ਵਿੱਚ

10:22 AM Nov 05, 2024 IST
ਉੱਚ ਅਧਿਕਾਰੀਆਂ ਨੂੰ ਮੰਗ ਪੱਤਰ ਦਿੰਦੇ ਹੋਏ ਬਿਜਲੀ ਕਾਮੇ।

ਰਮੇਸ਼ ਭਾਰਦਵਾਜ
ਲਹਿਰਾਗਾਗਾ, 4 ਨਵੰਬਰ
ਪੀਐੱਸਈਬੀ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰ ਵਿੱਚ ਕੰਮ ਕਰਦੀਆਂ ਬਿਜਲੀ ਬੋਰਡ ਦੀਆਂ ਜਥੇਬੰਦੀਆਂ ਦਾ ਵਫਦ ਅੱਜ ਨਿਗਰਾਨ ਇੰਜਨੀਅਰ ਵੰਡ ਹਲਕਾ ਸੰਗਰੂਰ ਨੂੰ ਪਰਾਲੀ ਸਾੜਨ ਤੋਂ ਰੋਕਣ ਸਬੰਧੀ ਲੱਗੀਆਂ ਕਰਮਚਾਰੀਆਂ ਦੀਆਂ ਡਿਊਟੀਆਂ ਕਟਵਾਉਣ ਸਬੰਧੀ ਮਿਲਿਆ। ਜਿਸ ’ਤੇ ਜਥੇਬੰਦੀਆਂ ਵੱਲੋਂ ਨਿਗਰਾਨ ਇੰਜਨੀਅਰ ਸੰਗਰੂਰ ਨੂੰ ਪਹਿਲਾਂ ਦਿੱਤੇ ਮੰਗ ਪੱਤਰ ਦੀ ਲਗਾਤਾਰਤਾ ਵਿੱਚ ਸੰਘਰਸ਼ ਦਾ ਨੋਟਿਸ ਦਿੱਤਾ ਗਿਆ। ਇਸ ਵਿੱਚ ਮਿਤੀ 5 ਨਵੰਬਰ 2024 ਤੋਂ ਸਮੁੱਚੇ ਸਰਕਲ ਸੰਗਰੂਰ ਦਾ ਕੰਮ ਕਾਜ ਬੰਦ ਕਰਕੇ, ਸਰਕਲ ਦਫਤਰ ਸੰਗਰੂਰ ’ਤੇ ਸਮੁੱਚੇ ਕਰਮਚਾਰੀਆਂ ਵੱਲੋਂ ਧਰਨਾ ਦਿੱਤਾ ਜਾਵੇਗਾ। ਅੱਜ ਦੀ ਇਸ ਹੰਗਾਮੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸਟੇਟ ਆਗੂ ਕੁਲਵਿੰਦਰ ਸਿੰਘ ਢਿਲੋਂ, ਦਵਿੰਦਰ ਸਿੰਘ ਪਸ਼ੌਰ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਮਹਿਕਮੇ ਦੇ ਕਰਮਚਾਰੀਆਂ ਨੂੰ ਪਰਾਲੀ ਦੀ ਰਹਿੰਦ-ਖੂਹੰਦ ਨੂੰ ਅੱਗ ਲਾਉਣ ਵਿਰੁੱਧ ਲਾਈਆਂ ਡਿਊਟੀਆਂ ਨਾ ਕਰਨ ਸਬੰਧੀ ਐੱਫਆਈਆਰ ਵੀ ਦਰਜ ਕੀਤੀਆਂ ਜਾ ਰਹੀਆਂ ਹਨ।

Advertisement

Advertisement