ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕਾਲਾਂਵਾਲੀ ’ਚ ਸਾਰੀ ਰਾਤ ਠੱਪ ਰਹੀ ਬਿਜਲੀ ਸਪਲਾਈ

09:49 AM Jun 05, 2024 IST
featuredImage featuredImage

ਪੱਤਰ ਪ੍ਰੇਰਕ
ਕਾਲਾਂਵਾਲੀ, 4 ਜੂਨ
ਦਿਨੋਂ ਦਿਨ ਵਧ ਰਹੀ ਗਰਮੀ ਕਾਰਨ ਬੀਤੀ ਰਾਤ ਤੇਜ਼ ਹਨੇਰੀ ਕਾਰਨ ਚੋਰਮਾਰ ਪਾਵਰ ਪਲਾਂਟ ਤੋਂ ਕਾਲਾਂਵਾਲੀ ਪਾਵਰ ਪਲਾਂਟ ਨੂੰ ਬਿਜਲੀ ਸਪਲਾਈ ਕਰਨ ਵਾਲੀ ਕੇਬਲ ਵਿੱਚ ਨੁਕਸ ਪੈਣ ਕਾਰਨ ਸ਼ਹਿਰ ਦੇ ਮਾਡਲ ਟਾਊਨ, ਅਨਾਜ ਮੰਡੀ ਅਤੇ ਹੋਰ ਇਲਾਕਿਆਂ ਵਿੱਚ ਕਰੀਬ 12 ਘੰਟੇ ਬਿਜਲੀ ਸਪਲਾਈ ਠੱਪ ਰਹੀ, ਜਿਸ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਬੀਤੀ ਰਾਤ ਕਰੀਬ 12 ਵਜੇ ਸਪਲਾਈ ਵਿੱਚ ਵਿਘਨ ਪਿਆ। ਇਸ ਤੋਂ ਬਾਅਦ ਮੰਗਲਵਾਰ ਦੁਪਹਿਰ ਕਰੀਬ 12 ਵਜੇ ਸਪਲਾਈ ਬਹਾਲ ਕੀਤੀ ਗਈ। ਚੇਤੇ ਰਹੇ ਕਿ ਸ਼ਹਿਰ ਦੇ ਮਾਡਲ ਟਾਊਨ, ਅਨਾਜ ਮੰਡੀ, ਗੁਰਦੁਆਰਾ ਬਸਤੀ, ਜੰਗੀਰ ਸਿੰਘ ਕਲੋਨੀ, ਪੰਜਾਬ ਬੱਸ ਸਟੈਂਡ ਆਦਿ ਇਲਾਕੇ ਡੱਬਵਾਲੀ ਰੋਡ ’ਤੇ ਸਥਿਤ ਪੁਰਾਣੇ ਬਿਜਲੀ ਘਰ ਅਧੀਨ ਆਉਂਦੇ ਹਨ। ਪੁਰਾਣੇ ਬਿਜਲੀਘਰ ਨੂੰ ਸਪਲਾਈ ਚੋਰਮਾਰ ਤੋਂ ਆਉਂਦੀ 33 ਕੇਵੀ ਲਾਈਨ ’ਤੇ ਬੀਤੀ ਰਾਤ ਨੂੰ ਆਏ ਤੇਜ਼ ਝੱਖੜ ਕਾਰਨ ਇਕ-ਦੋ ਥਾਵਾਂ ’ਤੇ ਦਰੱਖਤ ਡਿੱਗ ਗਏ। ਭਾਵੇਂ ਵਿਭਾਗ ਨੇ ਲਾਈਨ ’ਤੇ ਡਿੱਗੇ ਦਰੱਖਤਾਂ ਨੂੰ ਜਲਦੀ ਹਟਾ ਦਿੱਤਾ ਸੀ ਪਰ ਨੁਕਸ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਐਸ.ਡੀ.ਓ. ਰਵੀ ਕੁਮਾਰ ਨੇ ਦੱਸਿਆ ਕਿ ਮਾਮੂਲੀ ਨੁਕਸ ਦਾ ਪਤਾ ਨਾ ਲੱਗਣ ਕਾਰਨ ਸਪਲਾਈ ਬਹਾਲ ਕਰਨ ਵਿੱਚ ਜ਼ਿਆਦਾ ਸਮਾਂ ਲੱਗ ਗਿਆ।

Advertisement

Advertisement