ਬਿਜਲੀ ਅੰਦੋਲਨ: ‘ਆਪ’ ਨੇ ਜਨ ਸੰਵਾਦ ਰਚਾਇਆ
ਪੱਤਰ ਪ੍ਰੇਰਕ
ਗੂਹਲਾ ਚੀਕਾ, 18 ਅਗਸਤ
ਆਮ ਆਦਮੀ ਪਾਰਟੀ ਦੇ ਬਿਜਲੀ ਅੰਦੋਲਨ ਦੇ ਤਹਿਤ ਭੂੰਸਲਾ ਪਿੰਡ ਵਿੱਚ ਕਰਵਾਏ ਜਨਸੰਵਾਦ ਪ੍ਰੋਗਰਾਮ ਵਿੱਚ ਪੰਜਾਬ ਦੇ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ, ਆਮ ਆਦਮੀ ਪਾਰਟੀ ਦੇ ਸੂਬਾ ਸੀਨੀਅਰ ਉਪਪ੍ਰਧਾਨ ਅਨੁਰਾਗ ਢਾਂਡਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਜੇਕਰ ਹਰਿਆਣਾ ਦੀ ਜਨਤਾ ਪੰਜਾਬ ਅਤੇ ਦਿੱਲੀ ਵਰਗੀਆਂ ਸੁਵਿਧਾਵਾਂ ਚਾਹੁੰਦੀ ਹੈ ਤਾਂ ਹਰਿਆਣਾ ਵਿੱਚ ਵੀ ‘ਆਪ’ ਸਰਕਾਰ ਲੈ ਕੇ ਆਉਣ। ਇਸ ਮੌਕੇ ਉਨ੍ਹਾਂ ਨੇ ਹਰਿਆਣਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ 300 ਯੂਨਿਟ ਪ੍ਰਤੀ ਮਹੀਨਾ ਬਿਜਲੀ ਫਰੀ ਦੇਣ ਦਾ ਐਲਾਨ ਕੀਤਾ। ਪ੍ਰੋਗਰਾਮ ਦਾ ਰੰਗ ਮੰਚ ਸੰਚਾਲਨ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਕੱਤਰ ਕੁਲਭੂਸ਼ਣ ਸ਼ਰਮਾ ਨੇ ਕੀਤਾ। ਇਸ ਮੌਕੇ ਪੰਜਾਬ ਦੇ ਬਿਜਲੀ ਮੰਤਰੀ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਵੱਲੋਂ ਪੰਜਾਬ ਅਤੇ ਦਿੱਲੀ ਵਿੱਚ ਮੁਫਤ ਬਿਜਲੀ ਸਹੂਲਤ ਮੁਹੱਈਆ ਕਰਵਾਈ ਜਾ ਸਕਦੀ ਹੈ ਤਾਂ ਹਰਿਆਣਾ ਸਰਕਾਰ ਮਹਿੰਗੀ ਬਿਜਲੀ ਦੇ ਮਾਧਿਅਮ ਤੋਂ ਲੋਕਾਂ ਨੂੰ ਕਿਉਂ ਲੁੱਟ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਜੋ ਵੀ ਵਾਅਦੇ ਕੀਤੇ ਉਹ ਹੌਲੀ- ਹੌਲੀ ਧਰਾਤਲ ’ਤੇ ਪੂਰੇ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦਾ ਫੋਕਸ ਬਿਜਲੀ , ਪਾਣੀ , ਸਿੱਖਿਆ ਵਿਵਸਥਾ, ਸਿਹਤ ਵਿਵਸਥਾ ਵੱਲ ਭ੍ਰਿਸ਼ਟਾਚਾਰ ਅਜ਼ਾਦ ਪ੍ਰਸ਼ਾਸਨ ਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਜੇਕਰ ਜਨਤਾ ਆਮ ਆਦਮੀ ਪਾਰਟੀ ਨੂੰ ਚੁਣਦੀ ਹੈ ਤਾਂ ਇਹੀ ਵਿਵਸਥਾ ਮੁਫਤ ਬਿਜਲੀ, ਮੁਫਤ ਸਿੱਖਿਆ, ਮੁਫਤ ਸਿਹਤ ਸੇਵਾਵਾਂ ਅਤੇ ਹੋਰ ਸੁਵਿਧਾਵਾਂ ਆਮ ਆਦਮੀ ਪਾਰਟੀ ਹਰ ਇੱਕ ਵਿਅਕਤੀ ਲਈ ਉਪਲੱਬਧ ਕਰਵਾਉਣ ਲਈ ਵਚਨਬੱਧ ਹੈ। ਪਾਰਟੀ ਦੇ ਸੂਬਾ ਉਪ ਪ੍ਰਧਾਨ ਅਨੁਰਾਗ ਢਾਂਡਾ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਹਰ ਇੱਕ ਵਰਗ ਲਈ ਸੋਚਦੀ ਹੈ ਅਤੇ ਅਜਿਹੇ ਫ਼ੈਸਲਾ ਲੈਂਦੀ ਹੈ ਜਿਸ ਦੇ ਨਾਲ ਪ੍ਰਦੇਸ਼ ਦਾ ਹਰ ਇੱਕ ਨਾਗਰਿਕ ਇਹ ਮਹਿਸੂਸ ਕਰੇ ਕਿ ਆਮ ਆਦਮੀ ਪਾਰਟੀ ਆਮ ਲੋਕਾਂ ਦੀ ਜ਼ਰੂਰ ਦਾ ਪੂਰਾ ਧਿਆਨ ਰੱਖਦੀ ਹੈ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕੱਲੀ ਅਜਿਹੀ ਪਾਰਟੀ ਹੈ ਜਿਸ ਦੀ ਜਿੱਥੇ ਵੀ ਸਰਕਾਰ ਹੈ ਉੱਥੇ ਦਾ ਬਜਟ ਘਾਟੇ ਵਿੱਚ ਨਹੀਂ ਮੁਨਾਫੇ ਵਿੱਚ ਹੈ।