For the best experience, open
https://m.punjabitribuneonline.com
on your mobile browser.
Advertisement

ਬਿਜਲੀ ਮੁਲਾਜ਼ਮਾਂ ਵੱਲੋਂ ਭਲਕ ਤੋਂ ਪੰਜਾਬ ਭਰ ’ਚ ਹੜਤਾਲ ਕਰਨ ਦੀ ਚਿਤਾਵਨੀ

07:39 AM Jun 23, 2024 IST
ਬਿਜਲੀ ਮੁਲਾਜ਼ਮਾਂ ਵੱਲੋਂ ਭਲਕ ਤੋਂ ਪੰਜਾਬ ਭਰ ’ਚ ਹੜਤਾਲ ਕਰਨ ਦੀ ਚਿਤਾਵਨੀ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 22 ਜੂਨ
ਜਲੰਧਰ ਬਾਈਪਾਸ ਨੇੜੇ ਖੰਭੇ ’ਤੇ ਚੜ੍ਹ ਕੇ ਕੰਮ ਕਰਦੇ ਸਮੇਂ ਥੱਲੇ ਡਿੱਗਣ ਕਾਰਨ ਜ਼ਖ਼ਮੀ ਹੋਣ ਵਾਲੇ ਵਿਜੈ ਕੁਮਾਰ ਦੇ ਮਾਮਲੇ ਵਿੱਚ ਹੁਣ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਪੂਰੇ ਪੰਜਾਬ ਦੇ ਠੇਕਾ ਭਰਤੀ ਮੁਲਾਜ਼ਮਾਂ ਨਾਲ ਹੜਤਾਲ ਕਰਨ ਦੀ ਚਿਤਾਵਨੀ ਦਿੱਤੀ ਹੈ। ਲੁਧਿਆਣਾ ਵਿੱਚ ਪ੍ਰਦਰਸ਼ਨ ਕਰ ਰਹੇ ਬਿਜਲੀ ਮੁਲਾਜ਼ਮਾਂ ਨੇ ਦੱਸਿਆ ਕਿ ਸੋਮਵਾਰ ਤੋਂ ਮੁਲਾਜ਼ਮ ਹੜਤਾਲ ’ਤੇ ਜਾਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਸਕਦੀ ਹੈ। ਮੁਲਾਜ਼ਮਾਂ ਦੀ ਮੰਗ ਹੈ ਕਿ ਇਸ ਮਾਮਲੇ ਵਿੱਚ ਐਕਸੀਅਨ ਦੀ ਬਦਲੀ ਕੀਤੀ ਜਾਵੇ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਐਕਸੀਅਨ ਜ਼ਖਮੀ ਵਿਜੈ ਕੁਮਾਰ ਨੂੰ ਹਸਪਤਾਲ ਲਿਜਾਉਣ ਦੀ ਬਜਾਇ ਉੱਥੋਂ ਚਲੇ ਗਏ। ਵਿਜੈ ਕੁਮਾਰ ਨੂੰ ਸਰਕਾਰੀ ਪਿੱਕਅੱਪ ਵਿੱਚ ਹਸਪਤਾਲ ਲਿਜਾਂਦਾ ਗਿਆ, ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹਨ। ਵਿਜੈ ਕੁਮਾਰ ਦੇ ਭਰਾ ਬਲਜੀਤ ਸਿੰਘ ਨੇ ਦੋਸ਼ ਲਾਇਆ ਕਿ ਇਸ ਮਾਮਲੇ ਵਿੱਚ ਐਕਸੀਅਨ ਦੀ ਕਾਫ਼ੀ ਗਲਤੀ ਹੈ। ਉਨ੍ਹਾਂ ਦੱਸਿਆ ਕਿ ਠੇਕਾ ਮੁਲਾਜ਼ਮ ਯੂਨੀਅਨ ਦੇ ਮੈਂਬਰ ਉਨ੍ਹਾਂ ਦੇ ਨਾਲ ਖੜ੍ਹੇ ਹਨ। ਮੁਲਾਜ਼ਮ ਯੂਨੀਅਨ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਮੁਲਾਜ਼ਮ ਨੂੰ ਇਨਸਾਫ਼ ਨਹੀਂ ਮਿਲ ਰਿਹਾ। ਉਨ੍ਹਾਂ ਬੀਤੇ ਦਿਨ ਵੀ ਧਰਨਾ ਲਗਾਇਆ ਸੀ, ਪਰ ਕੋਈ ਹੱਲ ਨਹੀਂ ਹੋਇਆ। ਯੂਨੀਅਨ ਦੇ ਮੈਂਬਰਾਂ ਦੀ ਮੰਗ ਹੈ ਕਿ ਜਿੰਨਾ ਚਿਰ ਤੱਕ ਐਕਸੀਅਨ ਦੀ ਬਦਲੀ ਨਹੀਂ ਕੀਤੀ ਜਾ ਸਕਦੀ, ਉਦੋਂ ਤੱਕ ਮੁਲਾਜ਼ਮ ਕੰਮ ’ਤੇ ਵਾਪਸ ਨਹੀਂ ਜਾਣਗੇ। ਹੜਤਾਲ ਕਾਰਨ ਛਾਉਣੀ ਮੁਹੱਲਾ ਤੇ ਮੰਨਾ ਸਿੰਘ ਨਗਰ ਇਲਾਕੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਹੜਤਾਲ ਕਾਰਨ ਬਿਜਲੀ ਬੰਦ ਰਹੀ।

Advertisement

Advertisement
Author Image

Advertisement
Advertisement
×