ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਿਜਲੀ ਮੁਲਾਜ਼ਮਾਂ ਨੇ ਪਾਵਰਕੌਮ ਦਾ ਮੁੱਖ ਦਫ਼ਤਰ ਘੇਰਿਆ

08:51 AM Sep 12, 2024 IST
ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫਤਰ ਦੇ ਬਾਹਰ ਪ੍ਰਦਰਸ਼ਨ ਕਰਦੇ ਹੋਏ ਬਿਜਲੀ ਮੁਲਾਜ਼ਮ।

ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਸਤੰਬਰ
ਸਮੂੂਹਿਕ ਛੁੱਟੀ ਲੈ ਕੇ ਸੰਘਰਸ਼ੀ ਪਿੜ ’ਚ ਨਿੱਤਰੇ ਬਿਜਲੀ ਮੁਲਾਜ਼ਮਾਂ ਨੇ ਤਿੰਨ ਦਿਨਾ ਸੂਬਾਈ ਹੜਤਾਲ ਦੇ ਦੂਜੇ ਦਿਨ ਵੀ ਪੰਜਾਬ ’ਚ ਸੈਂਕੜੇ ਥਾਵਾਂ ’ਤੇ ਰੈਲੀਆਂ ਅਤੇ ਧਰਨੇ ਮੁਜ਼ਾਹਰੇ ਕਰਕੇ ਪੰਜਾਬ ਸਰਕਾਰ ਅਤੇ ਪਾਵਰਕੌਮ ਮੈਨੇਜਮੈਂਟ ਖ਼ਿਲਾਫ਼ ਭੜਾਸ ਕੱਢੀ। ਇਸ ਦੌਰਾਨ ਪਾਵਰਕੌਮ ਦੇ ਪਟਿਆਲਾ ਸਥਿਤ ਮੁੱਖ ਦਫ਼ਤਰ ਦੇ ਬਾਹਰ ਵੀ ਬਿਜਲੀ ਮੁਲਾਜ਼ਮਾਂ ਦੇ ਨਾਅਰੇ ਗੂੰਜਦੇ ਰਹੇ। ਬਿਜਲੀ ਮੁਲਾਜ਼ਮਾਂ ਨੇ ਮੰਗ ਕੀਤੀ ਕਿ ਹਾਦਸੇ ਦੌਰਾਨ ਫੌਤ ਹੋਣ ਵਾਲੇ ਬਿਜਲੀ ਮੁਲਾਜ਼ਮਾਂ ਦੇ ਵਾਰਸਾਂ ਲਈ ਸਰਕਾਰ ਇੱਕ ਕਰੋੜ ਰੁਪਏ ਦਾ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਸਮੇਤ ਹੋਰ ਸੁਵਿਧਾਵਾਂ ਦੇਣਾ ਯਕੀਨੀ ਬਣਾਵੇ। ਜ਼ਿਕਰਯੋਗ ਹੈ ਕਿ ਪੰਜਾਬ ਦੇ ਹਜ਼ਾਰਾਂ ਬਿਜਲੀ ਮੁਲਾਜ਼ਮ 10 ਤੋਂ 12 ਸਤੰਬਰ ਤੱਕ ਸਮੂਹਿਕ ਛੁੱਟੀ ਲੈ ਕੇ ਸੰਘਰਸ਼ ਕਰ ਰਹੇ ਹਨ। ਇਸ ਦੌਰਾਨ ਉਹ ਬਿਜਲੀ ਦੇ ਕਿਸੇ ਵੀ ਕੰਮ ਨੂੰ ਹੱਥ ਨਹੀਂ ਪਾ ਰਹੇ। ਇਸ ਦੌਰਾਨ ਬਿਜਲੀ ਸਪਲਾਈ ’ਚ ਕਿਤੇ ਵੱਡੀ ਖੜੋਤ ਦਾ ਮਾਮਲਾ ਵੀ ਸਾਹਮਣੇ ਨਹੀਂ ਆਇਆ। ਮੈਨੇਜਮੈਂਟ ਵੱਲੋਂ ਬਦਲਵੇਂ ਪ੍ਰਬੰਧ ਵੀ ਕੀਤੇ ਹੋਏ ਹਨ। ਉਧਰ ਕਿਸਾਨ ਆਗੂ ਜਗਮੋਹਣ ਉਪਲ, ਜਗਮੇਲ ਸੁੱਧੇਵਾਲ, ਜਗਸੀਰ ਲਾਟੀ, ਪਰਮਿੰਦਰ ਅੜਕਵਾਸ, ਦਰਸ਼ਨ ਅੁਬਾਣਾ, ਅਕਾਲੀ ਆਗੂ ਸ਼ਰਨਜੀਤ ਜੋਗੀਪੁਰ, ਕਾਂਗਰਸ ਆਗੂ ਮਹੰਤ ਹਰਵਿੰਦਰ ਖਨੌੜਾ, ਜਨਤਕ ਆਗੂ ਰਮਿੰਦਰ ਪਟਿਆਲਾ, ਰਣਦੀਪ ਸੰਗਤਪੁਰਾ, ਹਰਦੀਪ ਟੋਡਰਪੁਰ ਤੇ ਗਗਨ ਰਾਣੂ ਨੇ ਵੀ ਬਿਜਲੀ ਮੁਲਾਜ਼ਮਾਂ ਦੇ ਇਸ ਸੰਘਰਸ਼ ਦੀ ਹਮਾਇਤ ਕਰਦਿਆਂ ਸਰਕਾਰ ਤੋਂ ਇਨ੍ਹਾਂ ਦੇ ਮਸਲਿਆਂ ਦੇ ਹੱਲ ਦੀ ਮੰਗ ਕੀਤੀ ਹੈ। ਇਸ ਹੜਤਾਲ ’ਚ ‘ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ’, ‘ਬਿਜਲੀ ਮੁਲਾਜ਼ਮ ਏਕਤਾ ਮੰਚ’ ਅਤੇ ‘ਪੰਜਾਬ ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼’ ’ਤੇ ਆਧਾਰਤ ਪੰਦਰਾਂ ਮੁਲਾਜ਼ਮ ਜਥੇਬੰਦੀਆਂ ਨਾਲ ਸਬੰਧਤ ਹਜ਼ਾਰਾਂ ਮੁਲਾਜ਼ਮ ਹਿੱਸਾ ਲੈ ਰਹੇ ਹਨ। ਇਸ ਦੌਰਾਨ ਪਾਵਰਕੌਮ ਦੀਆਂ ਸਮੁੱਚੀਆਂ ਸੌ ਦੇ ਕਰੀਬ ਡਿਵੀਜ਼ਨਾਂ ਅਤੇ ਅਨੇਕਾਂ ਹੀ ਸਬ-ਡਿਵੀਜ਼ਨਾ ਸਣੇ ਹੋਰ ਬਿਜਲੀ ਦਫਤਰਾਂ ਸਾਹਮਣੇ ਧਰਨੇ ਪ੍ਰਦਰਸ਼ਨ ਕੀਤੇ ਗਏ। ਰਣਜੀਤ ਢਿੱਲੋਂ, ਹਰਪਾਲ ਧਾਲੀਵਾਲ, ਰਤਨ ਮਜਾਰੀ, ਗੁਰਪ੍ਰੀਤ ਗੰਡੀਵਿੰਡ, ਗੁਰਵੇਲ ਬੱਲਪੁਰੀਆ, ਕੁਲਵਿੰਦਰ ਢਿੱਲੋਂ ਆਦਿ ਮੁਲਾਜ਼ਮ ਆਗੂਆਂ ਦੀ ਅਗਵਾਈ ਹੇਠਾਂ ਜਾਰੀ ਇਨ੍ਹਾਂ ਪ੍ਰਦਰਸ਼ਨਾ ਨੂੰ ਮਨਜੀਤ ਚਾਹਲ, ਪੂਰਨ ਖਾਈ, ਭਿੰਦਰ ਚਾਹਲ, ਬਲਦੇਵ ਮੰਢਾਲੀ, ਸਰਬਜੀਤ ਭਾਣਾ, ਦਵਿੰਦਰ ਪਿਸ਼ੌਰ, ਸੁਰਿੰਦਰਪਾਲ ਲਾਹੌਰੀਆ, ਜਗਜੀਤ ਕੋਟਲੀ, ਕੌਰ ਸਿੰਘ ਸੋਹੀ, ਜਗਜੀਤ ਕੰਡਾ, ਗੁਰਤੇਜ ਪੱਖੋ, ਗੁਰਵਿੰਦਰ ਹਜਾਰਾ, ਸੁਖਵਿੰਦਰ ਦੁੱਮਣਾ, ਰਛਪਾਲ ਪਾਲੀ, ਸੁਖਵਿੰਦਰ ਚਾਹਲ, ਰਵੇਲ ਸਹਾਏਪੁਰ, ਬਲਜੀਤ ਮੋਦਲਾ, ਅਵਤਾਰ ਕੈਂਥ, ਅਵਤਾਰ ਸ਼ੇਰਗਿੱਲ, ਮਹਿੰਦਰ ਰੂੜੇਕੇ ਤੇ ਬਲਜੀਤ ਬਰਾੜ ਨੇ ਵੀ ਸੰਬੋਧਨ ਕੀਤਾ। ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਜ਼ੋਰਦਾਰ ਨਿਖੇਧੀ ਕਰਦਿਆਂ, ਇਨ੍ਹਾਂ ਬੁਲਾਰਿਆਂ ਦਾ ਕਹਿਣਾ ਸੀ ਕਿ ਜੇ ਸਰਕਾਰ ਸੁਹਿਰਦ ਨਾ ਹੋਈ ਤਾਂ ਮੁਲਾਜ਼ਮ ਸੰਘਰਸ਼ ਨੂੰ ਹੋਰ ਵੀ ਤਿੱਖਾ ਕੀਤਾ ਜਾਵੇਗਾ। ਮੁਲਾਜ਼ਮ ਆਗੂਆਂ ਨੇ ਲੋਕਾਂ ਤੋਂ ਵੀ ਸਹਿਯੋਗ ਦੀ ਮੰਗ ਕੀਤੀ ਹੈ। ਹੜਤਾਲੀ ਮੁਲਾਜ਼ਮਾਂ ਨੇ ਸਾਰੀਆਂ ਖਾਲੀ ਆਸਾਮੀਆਂ ’ਤੇ ਰੈਗੂਲਰ ਭਰਤੀ ਕਰਨ ਅਤੇ ਮੁਲਾਜ਼ਮਾਂ ਦੇ ਹਰ ਤਰ੍ਹਾਂ ਦੇ ਬਕਾਇਆਂ ਦੀ ਅਦਾਇਗੀ ਸਣੇ ਬਾਕੀ ਸਾਰੀਆਂ ਮੰਗਾਂ ਦੀ ਪੂਰਤੀ ਦੀ ਵੀ ਮੰਗ ਕੀਤੀ ਹੈ।

Advertisement

Advertisement