ਬਿਜਲੀ ਮੁਲਾਜ਼ਮਾਂ ਨੇ ਵਿਧਾਇਕ ਨੂੰ ਮੰਗ ਪੱਤਰ ਸੌਂਪਿਆ
ਜੋਗਿੰਦਰ ਸਿੰਘ ਓਬਰਾਏ
ਖੰਨਾ, 22 ਜੁਲਾਈ
ਅੱਜ ਇਥੇ ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਵਰਕਿੰਗ ਕਮੇਟੀ ਵੱਲੋਂ ਹਲਕਾ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੂੰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ/ਮਸਲਿਆਂ ਸਬੰਧੀ ਮੈਮੋਰੰਡਮ ਬਿਜਲੀ ਮੰਤਰੀ ਸਰਕਾਰ ਚੰਡੀਗੜ੍ਹ ਭੇਜਣ ਲਈ ਸੌਂਪਿਆ ਗਿਆ। ਇਸ ਮੌਕੇ ਜਸਵਿੰਦਰ ਸਿੰਘ, ਬੁੱਧ ਸਿੰਘ ਅਤੇ ਪ੍ਰੇਮ ਸਿੰਘ ਨੇ ਮੈਮੋਰੰਡਮ ਵਿਚ ਦਰਜ ਮੰਗਾਂ ਸਬੰਧੀ ਵਿਧਾਇਕ ਨਾਲ ਗੱਲਬਾਤ ਕੀਤੀ। ਉਨ੍ਹਾਂ ਦੱਸਿਆ ਕਿ ਮੈਨੇਜਮੈਂਟ ਵੱਲੋਂ ਸੰਘਰਸ਼ ਦੇ ਦਬਾਅ ਸਦਕਾ 19 ਮਈ ਨੂੰ ਜਥੇਬੰਦੀ ਨਾਲ ਲਿਖ਼ਤੀ ਮੀਟਿੰਗ ਕੀਤੀ ਗਈ ਸੀ, ਜਿਸ ਵਿੱਚ ਮੈਨੇਜਮੈਂਟ ਦਾ ਰਵੱਈਆ ਬਿਜਲੀ ਕਾਮਿਆਂ ਦੀਆਂ ਮੰਗਾਂ ਪ੍ਰਤੀ ਬੇਰੁੱਖਾ ਰਿਹਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਟਿਆਲਾ ਸਰਕਲ ਦੇ ਆਗੂਆਂ ਦੀਆਂ ਡਿਸਮਿਸਲਾਂ, ਮੁਕਤਸਰ ਸਰਕਲ ਦੇ ਆਗੂਆਂ ਦੀਆਂ ਮੁਅੱਤਲੀਆਂ, ਮੁਹਾਲੀ ਸਰਕਾਰ ਪ੍ਰਧਾਨ ਗੁਰਬਖਸ਼ ਸਿੰਘ ਦੀਆਂ ਸਿਆਸੀ ਅਧਾਰ ’ਤੇ ਬਦਲੀਆਂ ਕੀਤੀਆਂ ਹਨ, ਸੀਆਰਏ 295/19 ਵਾਲੇ ਸਾਥੀਆਂ ਦੇ ਪੁਲੀਸ ਕੇਸ ਵਾਪਸ ਨਹੀਂ ਲਏ ਆਦਿ ਮੰਗਾਂ ਨੂੰ ਹੱਲ ਕਰਵਾਉਣ ਲਈ 31 ਜੁਲਾਈ ਤੱਕ ਸਮੁੱਚੇ ਪੰਜਾਬ ਵਿੱਚ ਹਲਕਾ ਵਿਧਾਇਕ ਰਾਹੀਂ ਜਥੇਬੰਦੀ ਦੇ ਵੱਡੇ ਡੈਪੂਟੈਸ਼ਨ ਲੈ ਕੇ ਬਿਜਲੀ ਮੰਤਰੀ ਨੂੰ ਮੰਗ ਪੱਤਰ ਭੇਜੇ ਜਾਣਗੇ। ਡਿਵੀਜ਼ਨ ਪ੍ਰਧਾਨ ਕਰਤਾਰ ਚੰਦ ਨੇ ਕਿਹਾ ਕਿ ਜੇਕਰ ਮੈਨੇਜਮੈਂਟ ਤੇ ਪੰਜਾਬ ਸਰਕਾਰ ਨੇ ਜਥੇਬੰਦੀ ਵੱਲੋਂ ਦਿੱਤੇ ਮੈਮੋਰੰਡਮ ਤੇ ਮੰਗ ਪੱਤਰ ਵਿਚ ਦਰਜ ਮੰਗਾਂ ਮਸਲਿਆਂ ਦਾ ਹੱਲ ਨਾ ਕੀਤਾ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ। ਉਪਰੋਕਤ ਆਗੂਆਂ ਨੇ ਮਨੀਪੁਰ ਵਿੱਚ ਆਦਿਵਾਸੀ ਲੋਕਾਂ ਦੇ ਘਰਾਂ ਨੂੰ ਹਥਿਆਰ ਬੰਦ ਦਹਿਸ਼ਤ ਗਰਦਾ ਵੱਲੋਂ ਅੱਗ ਲਾਈ ਗਈ ਅਤੇ ਔਰਤਾਂ ਨਾਲ ਬਦਸਲੂਕੀ ਕਰਨ ਵਾਲੇ ਅਪਰਾਧੀਆਂ ਦੀ ਨਿਖੇਧੀ ਕੀਤੀ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਅਪਰਾਧੀਆਂ ਨੂੰ ਸਖ਼ਤ ਸ਼ਜਾਵਾਂ ਦਿੱਤੀਆਂ ਜਾਣ। ਇਸ ਮੌਕੇ ਬੁੱਧ ਸਿੰਘ, ਪ੍ਰੇਮ ਸਿੰਘ, ਜਗਦੇਵ ਸਿੰਘ, ਬਹਾਦਰ ਸਿੰਘ, ਕੁਲਵਿੰਦਰ ਸਿੰਘ, ਪਵਨ ਕੁਮਾਰ, ਮਨੀ ਰਾਮ, ਵਿਧੀਚੰਦ, ਸਨਦੀਪ ਸਿੰਘ, ਗੁਰਪ੍ਰੀਤ ਸਿੰਘ, ਦਲਵਾਰ ਸਿੰਘ, ਕੁਲਵਿੰਦਰ ਸਿੰਘ, ਜਸਵੰਤ ਸਿੰਘ, ਕ੍ਰਿਸ਼ਨ ਕੁਮਾਰ, ਅਮਨਦੀਪ ਸਿੰਘ ਆਦਿ ਹਾਜ਼ਰ ਸਨ।