ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਥੋੜ੍ਹਾ ਮੀਂਹ ਪੈਣ ਕਾਰਨ ਬਿਜਲੀ ਦੀ ਮੰਗ 746 ਮੈਗਾਵਾਟ ਘਟੀ

08:03 AM Jun 21, 2024 IST

ਪੱਤਰ ਪ੍ਰੇਰਕ
ਪਟਿਆਲਾ, 20 ਜੂਨ
ਪੰਜਾਬ ਦੇ ਕੁਝ ਖੇਤਰਾਂ ਵਿੱਚ ਕੱਲ੍ਹ ਰਾਤ ਬਾਰਸ਼ ਪੈਣ ਕਾਰਨ ਬਿਜਲੀ ਦੀ ਮੰਗ ਮਾਮੂਲੀ ਘਟੀ ਹੈ, ਪਰ ਤਾਪਮਾਨ ਘਟਣ ਦੇ ਬਾਵਜੂਦ ਗਰਮੀ ਦਾ ਕਹਿਰ ਜਾਰੀ ਰਿਹਾ। ਦੂਜੇ ਪਾਸੇ ਸਾਰੇ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਤਸੱਲੀਬਖ਼ਸ਼ ਦੱਸੀ ਗਈ ਹੈ। ਪਾਵਰਕੌਮ ਦੇ ਸੂਤਰਾਂ ਅਨੁਸਾਰ ਅੱਜ ਪੰਜਾਬ ਵਿੱਚ ਬਿਜਲੀ ਦੀ ਮੰਗ 15284 ਮੈਗਾਵਾਟ ’ਤੇ ਆ ਗਈ ਜੋ ਕੱਲ੍ਹ 16030 ਮੈਗਾਵਾਟ ਸੀ। ਅੱਜ ਵੀ ਕਿਸਾਨਾਂ ਦੀਆਂ ਮੋਟਰਾਂ ਚੱਲਦੀਆਂ ਰਹੀਆਂ। ਪਾਵਰਕੌਮ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਅੱਜ ਗੁਰੂ ਗੋਬਿੰਦ ਸਿੰਘ ਥਰਮਲ ਪਲਾਟ ਰੋਪੜ ਵਿੱਚ 13 ਦਿਨਾਂ ਦਾ ਕੋਲਾ ਮੌਜੂਦ ਹੈ। ਇਸੇ ਤਰ੍ਹਾਂ ਲਹਿਰਾ ਮੁਹੱਬਤ ਥਰਮਲ ਪਲਾਂਟ ਵਿੱਚ ਕੋਲਾ 21 ਦਿਨਾਂ ਦਾ, ਗੋਇੰਦਵਾਲ ਸਾਹਿਬ ਥਰਮਲ ਪਲਾਂਟ ਵਿੱਚ 19 ਦਿਨਾਂ ਦਾ ਕੋਲਾ ਪਿਆ ਹੈ। ਨਿੱਜੀ ਥਰਮਲਾਂ ਵਿੱਚ ਜਿਵੇਂ ਕਿ ਰਾਜਪੁਰਾ ਵਿੱਚ 22 ਦਿਨਾਂ ਦਾ, ਤਲਵੰਡੀ ਸਾਬੋ ਵਿੱਚ ਦੋ ਦਿਨਾਂ ਦਾ ਹੀ ਕੋਲਾ ਬਚਿਆ ਹੈ। ਪਤਾ ਲੱਗਿਆ ਹੈ ਕਿ ਤਲਵੰਡੀ ਸਾਬੋ ਵਿੱਚ ਕੋਲੇ ਦੀ ਸਪਲਾਈ ਠੀਕ ਕੀਤੀ ਜਾ ਰਹੀ ਹੈ।

Advertisement

Advertisement