ਛੱਤ ਤੋਂ ਡਿੱਗਣ ਕਾਰਨ ਬਿਜਲੀ ਕਾਮੇ ਦੀ ਮੌਤ
08:02 AM Dec 24, 2024 IST
ਪੱਤਰ ਪ੍ਰੇਰਕ
ਫਗਵਾੜਾ, 23 ਦਸੰਬਰ
ਇੱਥੇ ਮੁਕੰਦਪੁਰ ਰੋਡ ’ਤੇ ਸਥਿਤ ਪਿੰਡ ਦੁਸਾਂਝ ਕਲਾਂ ਨੇੜੇ ਸ਼ੈੱਲਰ ’ਚ ਬਿਜਲੀ ਦਾ ਕੰਮ ਕਰਦੇ 45 ਸਾਲਾ ਵਿਅਕਤੀ ਦੀ ਪੌੜੀ ਤੋਂ ਡਿੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਸੁਖਬੀਰ ਸਿੰਘ ਪਿੰਡ ਖਲਵਾੜਾ ਵਜੋਂ ਹੋਈ ਹੈ। ਸੁਖਬੀਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ੈੱਲਰ ਪ੍ਰਬੰਧਕਾਂ ਉਸ ਨੂੰ ਪਿੰਡ ਦੁਸਾਂਝ ਕਲਾ ਲਾਗੇ ਸ਼ੈੱਲਰ ’ਤੇ ਭੇਜ ਦਿੱਤਾ ਜਿੱਥੇ ਉਹ ਇਕੱਲਾ ਹੀ 30-40 ਫੁੱਟ ਉੱਚੀ ਛੱਤ ’ਤੇ ਕੰਮ ਕਰ ਰਿਹਾ ਸੀ। ਇਸ ਦੌਰਾਨ ਉਸ ਦੀ ਪੌੜੀ ਹੇਠਾਂ ਡਿੱਗ ਗਈ ਤੇ ਉਹ ਛੱਤ ’ਤੇ ਹੀ ਲਟਕ ਗਿਆ। ਉਸ ਦੀ ਮਦਦ ਲਈ ਕੋਈ ਨਾ ਆਇਆ ਜਿਸ ਕਾਰਨ ਛੱਤ ਤੋਂ ਡਿੱਗ ਕੇ ਉਸ ਦੀ ਮੌਤ ਹੋ ਗਈ। ਪਰਿਵਾਰ ਨੇ ਕਿਹਾ ਕਿ ਸ਼ੈੱਲਰ ਪ੍ਰਬੰਧਕਾਂ ਨੇ ਉਸ ਦੀ ਲਾਸ਼ ਕਾਰ ’ਚ ਰੱਖ ਕੇ ਇੱਕ ਪ੍ਰਾਈਵੇਟ ਹਸਪਤਾਲ ਦੇ ਬਾਹਰ ਖੜ੍ਹੀ ਕਰ ਦਿੱਤੀ ਤੇ ਖ਼ੁਦ ਉੱਥੋਂ ਗਾਇਬ ਹੋ ਗਏ। ਪੁਲੀਸ ਨੇ ਚਾਰ ਖ਼ਿਲਾਫ਼ ਕੇਸ ਦਰਜ ਕੀਤਾ ਹੈ।
Advertisement
Advertisement