ਖੇਤ ’ਚ ਲੱਗੇ ਟਿਊਬਵੈੱਲ ’ਚੋਂ ਬਿਜਲੀ ਦੀ ਤਾਰ ਚੋਰੀ
08:56 AM Feb 19, 2024 IST
Advertisement
ਰਤੀਆ: ਰਤੀਆ ਇਲਾਕੇ ਦੇ ਪਿੰਡ ਨਥਵਾਨ ਵਿੱਚ ਕੁਝ ਅਣਪਛਾਤੇ ਲੋਕਾਂ ਨੇ ਖੇਤਾਂ ਵਿੱਚ ਲੱਗੀਆਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ। ਇਸ ਸਬੰਧ ਵਿੱਚ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਉਪ ਮੰਡਲ ਅਧਿਕਾਰੀ ਵਿਕਾਸ ਠਕਰਾਲ ਦੀ ਸ਼ਿਕਾਇਤ ’ਤੇ ਸਥਾਨਕ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਪ ਮੰਡਲ ਅਧਿਕਾਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਬੀਤੇ ਦਿਨ ਪਿੰਡ ਨਥਵਾਨ ਦੇ ਸੋਨੂੰ ਸਿੰਘ ਨੇ ਉਨ੍ਹਾਂ ਦੇ ਦਫ਼ਤਰ ਵਿੱਚ ਆ ਕੇ ਸੂਚਨਾ ਦਿੱਤੀ ਸੀ ਕਿ ਕਿਸੇ ਨੇ ਹਨੂੰਮਾਨ ਦਾਸ ਦੇ ਠੇਕੇ ਕੋਲ ਉਸ ਦੀ ਜ਼ਮੀਨ ਵਿੱਚ ਲੱਗੇ ਟਿਊਬਵੈੱਲ ਕੁਨੈਕਸ਼ਨ ਤੋਂ ਬਿਜਲੀ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ। ਇਸ ਤਾਰ ਦੀ ਕੀਮਤ ਲਗਪਗ 29,300 ਰੁਪਏ ਬਣਦੀ ਹੈ। -ਪੱਤਰ ਪ੍ਰੇਰਕ
Advertisement
Advertisement