ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਪੰਜਾਬੀਆਂ ਦੀ ਪਸੰਦ ਨਾ ਬਣੇ ਇਲੈਕਟ੍ਰਿਕ ਵਾਹਨ

07:12 AM Nov 30, 2024 IST

ਆਤਿਸ਼ ਗੁਪਤਾ
ਚੰਡੀਗੜ੍ਹ, 29 ਨਵੰਬਰ
ਕੇਂਦਰ ਸਰਕਾਰ ਵੱਲੋਂ ਪ੍ਰਦੂਸ਼ਣ ’ਤੇ ਕਾਬੂ ਪਾਉਣ ਲਈ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਪਰ ਪੰਜਾਬ ਵਾਸੀਆਂ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਪਸੰਦ ਨਹੀਂ ਕੀਤਾ ਜਾ ਰਿਹਾ। ਇਹ ਖੁਲਾਸਾ ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਘੱਟ ਹੋਈ ਵਿਕਰੀ ਤੋਂ ਹੋਇਆ ਹੈ। ਸੂਬਾ ਸਰਕਾਰ ਵੱਲੋਂ ਇਲੈਕਟ੍ਰਿਕ ਵਾਹਨਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੇ ਬਾਵਜੂਦ ਬਹੁਤ ਘੱਟ ਗਿਣਤੀ ਲੋਕ ਇਲੈਕਟ੍ਰਿਕ ਵਾਹਨ ਖ਼ਰੀਦ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੌਜੂਦਾ ਵਿੱਤੀ ਵਰ੍ਹੇ ਦੌਰਾਨ ਪੰਜਾਬ ਵਿੱਚ ਸਿਰਫ਼ 6.47 ਫ਼ੀਸਦ ਇਲੈਕਟ੍ਰਿਕ ਵਾਹਨ ਖ਼ਰੀਦੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬ ਵਿੱਚ ਅਪਰੈਲ ਤੋਂ ਅਕਤੂਬਰ 2024 ਤੱਕ ਕੁੱਲ 3,82,672 ਵਾਹਨ ਖ਼ਰੀਦੇ ਗਏ ਹਨ। ਇਸ ਵਿੱਚ 24,770 ਇਲੈਕਟ੍ਰਿਕ ਵਾਹਨ ਹਨ, ਜਦੋਂ ਕਿ 3,57,902 ਗੈਰ ਇਲੈਕਟ੍ਰਿਕ ਵਾਹਨ ਹਨ। ਜ਼ਿਕਰਯੋਗ ਹੈ ਕਿ ਅਪਰੈਲ ਮਹੀਨੇ ਵਿੱਚ 3,443 ਇਲੈਕਟ੍ਰਿਕ ਵਾਹਨ ਤੇ ਗੈਰ-ਇਲੈਕਟ੍ਰਿਕ 50,988, ਮਈ ਮਹੀਨੇ ਵਿੱਚ ਇਲੈਕਟ੍ਰਿਕ ਵਾਹਨ 3,297 ਤੇ ਗੈਰ-ਇਲੈਕਟ੍ਰਿਕ 51,838, ਜੂਨ ਮਹੀਨੇ ਵਿੱਚ ਇਲੈਕਟ੍ਰਿਕ ਵਾਹਨ 2,120 ਤੇ ਗੈਰ-ਇਲੈਕਟ੍ਰਿਕ 43,349, ਜੁਲਾਈ ਵਿੱਚ ਇਲੈਕਟ੍ਰਿਕ ਵਾਹਨ 3,995 ਤੇ ਗੈਰ-ਇਲੈਕਟ੍ਰਿਕ 53,022, ਅਗਸਤ ਮਹੀਨੇ ਵਿੱਚ ਇਲੈਕਟ੍ਰਿਕ ਵਾਹਨ 3,769 ਤੇ ਗੈਰ-ਇਲੈਕਟ੍ਰਿਕ 53,876 ਵਾਹਨ ਵਿਕੇ ਹਨ। ਇਸੇ ਤਰ੍ਹਾਂ ਸਤੰਬਰ ਮਹੀਨੇ ਵਿੱਚ ਇਲੈਕਟ੍ਰਿਕ ਵਾਹਨ 3,679 ਤੇ ਗੈਰ-ਇਲੈਕਟ੍ਰਿਕ ਵਾਹਨ 43,478 ਅਤੇ ਅਕਤੂਬਰ ਮਹੀਨੇ ਵਿੱਚ 4,467 ਇਲੈਕਟ੍ਰਿਕ ਅਤੇ 61,351 ਗੈਰ-ਇਲੈਕਟ੍ਰਿਕ ਵਾਹਨ ਵਿਕੇ ਹਨ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਫਰਵਰੀ 2023 ਵਿੱਚ ਇਲੈਕਟ੍ਰਿਕ ਵਾਹਨ ਪਾਲਸੀ ਜਾਰੀ ਕੀਤੀ ਸੀ। ਇਸ ਪਾਲਸੀ ਤਹਿਤ ਸੂਬਾ ਸਰਕਾਰ ਵੱਲੋਂ ਵੱਖ-ਵੱਖ ਥਾਵਾਂ ’ਤੇ ਇਲੈਕਟ੍ਰਿਕ ਵਾਹਨਾਂ ਨੂੰ ਚਾਰਜ ਕਰਨ ਲਈ ਯੋਜਨਾ ਵੀ ਤਿਆਰ ਕੀਤੀ ਗਈ ਸੀ। ਇਸ ਦੇ ਬਾਵਜੂਦ ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ ਨੂੰ ਖਰੀਦਣ ਵਿੱਚ ਲੋਕ ਘੱਟ ਤਰਜੀਹ ਦੇ ਰਹੇ ਹਨ।

Advertisement

ਚੰਡੀਗੜ੍ਹ ’ਚ 14.80 ਤੇ ਹਰਿਆਣਾ ਵਿੱਚ 4.39 ਫ਼ੀਸਦ ਵਾਹਨ ਖ਼ਰੀਦੇ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਵਸਨੀਕ ਇਲੈਕਟ੍ਰਿਕ ਵਾਹਨ ਖ਼ਰੀਦਣ ਵਿੱਚ ਪੰਜਾਬ ਨਾਲੋਂ ਵੱਧ ਉਤਸ਼ਾਹਿਤ ਦਿਖਾਈ ਦੇ ਰਹੇ ਹਨ। ਚੰਡੀਗੜ੍ਹ ਵਿੱਚ ਅਪਰੈਲ ਤੋਂ ਅਕਤੂਬਰ 2024 ਤੱਕ 14.80 ਫ਼ੀਸਦ ਇਲੈਕਟ੍ਰਿਕ ਵਾਹਨ ਖਰੀਦੇ ਗਏ ਹਨ। ਇਸ ਵਿੱਚ 4,204 ਇਲੈਕਟ੍ਰਿਕ ਅਤੇ 24,200 ਗੈਰ-ਇਲੈਕਟ੍ਰਿਕ ਵਾਹਨ ਸ਼ਾਮਲ ਹਨ, ਜਦੋਂ ਕਿ ਹਰਿਆਣਾ ਵਿੱਚ ਸਿਰਫ਼ 4.39 ਫ਼ੀਸਦ ਇਲੈਕਟ੍ਰਿਕ ਵਾਹਨ ਖ਼ਰੀਦੇ ਗਏ ਹਨ। ਲੋਕਾਂ ਨੇ ਅਪਰੈਲ ਤੋਂ ਅਕਤੂਬਰ ਮਹੀਨੇ ਤੱਕ 24,095 ਇਲੈਕਟ੍ਰਿਕ ਅਤੇ 52,4,392 ਗੈਰ-ਇਲੈਕਟ੍ਰਿਕ ਵਾਹਨ ਖ਼ਰੀਦੇ ਹਨ।

Advertisement
Advertisement