For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਅਧਿਕਾਰ ਸਭਾ ਦਾ ਚੋਣ ਇਜਲਾਸ

08:39 AM Apr 05, 2024 IST
ਜਮਹੂਰੀ ਅਧਿਕਾਰ ਸਭਾ ਦਾ ਚੋਣ ਇਜਲਾਸ
ਜਮਹੂਰੀ ਅਧਿਕਾਰ ਸਭਾ ਦੀ ਨਵੀਂ ਟੀਮ ਦੇ ਮੈਂਬਰ। -ਫੋਟੋ: ਮਲਕੀਅਤ ਸਿੰਘ
Advertisement

ਪੱਤਰ ਪ੍ਰੇਰਕ
ਜਲੰਧਰ, 4 ਅਪਰੈਲ
ਦੇਸ਼ ਭਗਤ ਯਾਦਗਾਰ ਹਾਲ ਵਿਚ ਕਰਨੈਲ ਸਿੰਘ, ਜੋਗਿੰਦਰ ਸਿੰਘ ਅਤੇ ਜਸਵਿੰਦਰ ਸਿੰਘ ਭੋਗਲ ਦੀ ਪ੍ਰਧਾਨਗੀ ਹੇਠ ਅਤੇ ਸੂਬਾ ਆਬਜ਼ਰਵਰ ਬੂਟਾ ਸਿੰਘ ਤੇ ਡਾ. ਪਰਮਿੰਦਰ ਸਿੰਘ ਦੀ ਨਿਗਰਾਨੀ ਹੇਠ ਜਮਹੂਰੀ ਅਧਿਕਾਰ ਸਭਾ (ਪੰਜਾਬ) ਜ਼ਿਲ੍ਹਾ ਜਲੰਧਰ ਦਾ ਇਜਲਾਸ ਕੌਮੀ ਮੁਕਤੀ ਲਹਿਰ ਦੇ ਸ਼ਹੀਦਾਂ ਅਤੇ ਸਭਾ ਦੇ ਕਾਫਲੇ ’ਚੋਂ ਵਿਛੜੇ ਸਾਥੀਆਂ ਨੂੰ ਸ਼ਰਧਾਂਜੀਆਂ ਭੇਟ ਕਰਨ ਨਾਲ ਸ਼ੁਰੂ ਹੋਇਆ। ਇਜਲਾਸ ਵਿਚ 46 ਡੈਲੀਗੇਟਾਂ ਨੇ ਭਾਗ ਲਿਆ। ਜਸਵਿੰਦਰ ਸਿੰਘ ਭੋਗਲ ਨੇ ਇਜਲਾਸ ਦੀ ਸ਼ੁਰੂਆਤ ਕਰਦਿਆਂ ਚੁਣੌਤੀਆਂ ਦਾ ਟਾਕਰਾ ਕਰਨ ਲਈ ਵਿਸ਼ਾਲ ਜਨਤਕ ਜਮਹੂਰੀ ਲਹਿਰ ਕਰਨ ਦਾ ਸੱਦਾ ਦਿੱਤਾ। ਅਗਲੇ 2 ਸਾਲਾਂ ਲਈ ਸਰਬਸੰਮਤੀ ਨਾਲ ਡਾ. ਜਗਜੀਤ ਸਿੰਘ ਚੀਮਾ ਪ੍ਰਧਾਨ, ਜਸਵਿੰਦਰ ਸਿੰਘ ਭੋਗਲ ਮੀਤ ਪ੍ਰਧਾਨ, ਡਾ. ਮੰਗਤ ਰਾਏ ਔਜਲਾ ਸਕੱਤਰ, ਪਰਮਜੀਤ ਸਿੰਘ ਕਡਿਆਣਾ ਸਹਾਇਕ ਸਕੱਤਰ, ਕਰਨੈਲ ਸਿੰਘ ਵਿੱਤ ਸਕੱਤਰ, ਜੋਗਿੰਦਰ ਸਿੰਘ, ਲਵਿੰਦਰ ਸਿੰਘ, ਗੁਰਮੇਲ ਸਿੰਘ, ਪਰਮਜੀਤ ਸਿੰਘ ਕਲਸੀ ਅਤੇ ਗੁਰਦੇਵ ਸਿੰਘ ਐਗਜ਼ੈਕਟਿਵ ਕਮੇਟੀ ਮੈਂਬਰ ਅਤੇ ਪਰਮਜੀਤ ਸਿੰਘ ਕਡਿਆਣਾ ਸੂਬਾ ਡੈਲੀਗੇਟ ਚੁਣੇ ਗਏ।

Advertisement

Advertisement
Author Image

Advertisement
Advertisement
×