For the best experience, open
https://m.punjabitribuneonline.com
on your mobile browser.
Advertisement

ਜਮਹੂਰੀ ਅਧਿਕਾਰ ਸਭਾ ਦਾ ਚੋਣ ਇਜਲਾਸ

08:50 AM Mar 27, 2024 IST
ਜਮਹੂਰੀ ਅਧਿਕਾਰ ਸਭਾ ਦਾ ਚੋਣ ਇਜਲਾਸ
ਚੋਣ ਇਜਲਾਸ ਦੌਰਾਨ ਨਵੀਂ ਚੁਣੀ ਕਾਰਜਕਾਰੀ ਕਮੇਟੀ ਸੂਬਾ ਤੇ ਜ਼ਿਲ੍ਹਾ ਆਗੂਆਂ ਨਾਲ। ਫੋਟੋ: ਲਾਲੀ।
Advertisement

ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 26 ਮਾਰਚ
ਜਮਹੂਰੀ ਅਧਿਕਾਰ ਸਭਾ ਦਾ ਜ਼ਿਲ੍ਹਾ ਪੱਧਰੀ ਚੋਣ ਇਜਲਾਸ ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਅਤੇ ਸੂਬਾ ਆਗੂ ਗੁਰਮੇਲ ਸਿੰਘ ਠੁੱਲੀਵਾਲ ਦੀ ਅਗਵਾਈ ਹੇਠ ਹੋਇਆ ਜੋ ਮਰਹੂਮ ਜਮਹੂਰੀ ਆਗੂ ਨਾਮਦੇਵ ਭੁਟਾਲ ਨੂੰ ਸਮਰਪਿਤ ਕੀਤਾ ਗਿਆ ਜਿਨ੍ਹਾਂ ਦੀ ਪਤਨੀ ਜਸਵੰਤ ਕੌਰ ਅਤੇ ਪਰਿਵਾਰ ਨੂੰ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਜਨਰਲ ਸਕੱਤਰ ਕੁਲਦੀਪ ਸਿੰਘ ਵੱਲੋਂ ਦੋ ਸਾਲਾਂ ਦੀ ਕਾਰਗੁਜ਼ਾਰੀ ਰਿਪੋਰਟ ਅਤੇ ਵਿੱਤ ਸਕੱਤਰ ਮਨਧੀਰ ਸਿੰਘ ਵਲੋਂ ਵਿੱਤੀ ਰਿਪੋਰਟ ਪੇਸ਼ ਕੀਤੀ ਗਈ।
ਜ਼ਿਲ੍ਹਾ ਪ੍ਰਧਾਨ ਸਵਰਨਜੀਤ ਸਿੰਘ ਨੇ ਸਾਰੇ ਲੋਕਪੱਖੀ ਕਾਰਕੁਨਾਂ ਨੂੰ ਇਕਮੁੱਠ ਹੋ ਕੇ ਦੇਸ਼ ਦਾ ਧਰੁਵੀਕਰਨ ਕਰਨ ਤੇ ਮੁਲਕ ਨੂੰ ਧਰਮ ਦੇ ਆਧਾਰ ’ਤੇ ਵੰਡਣ ਵਾਲੀਆਂ ਫਿਰਕੂ ਤਾਕਤਾਂ ਦਾ ਟਾਕਰਾ ਕਰਨ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਰਿਪੋਰਟ ’ਤੇ ਚਰਚਾ ਦੌਰਾਨ ਜਗਜੀਤ ਸਿੰਘ ਭੁਟਾਲ, ਕਾਮਰੇਡ ਭੂਰਾ ਸਿੰਘ ਦੁੱਗਾਂ, ਮੱਘਰ ਸਿੰਘ, ਰੋਹੀ ਸਿੰਘ, ਨੈਬ ਸਿੰਘ ਦੁੱਗਾਂ ਨੇ ਵਿਚਾਰ ਪੇਸ਼ ਕੀਤੇ ਜਿਸ ਦੇ ਜਵਾਬ ਸਵਰਨਜੀਤ ਸਿੰਘ ਨੇ ਦਿੱਤੇ। ਸੂਬਾ ਚੋਣ ਅਬਜ਼ਰਵਰ ਗੁਰਮੇਲ ਸਿੰਘ ਠੁੱਲੀਵਾਲ ਦੀ ਨਿਗਰਾਨੀ ਹੇਠ ਸਰਬਸੰਮਤੀ ਨਾਲ 19 ਮੈਂਬਰੀ ਜ਼ਿਲ੍ਹਾ ਕਾਰਜਕਾਰੀ ਕਮੇਟੀ ਅਤੇ ਡੈਲੀਗੇਟਾਂ ਦੀ ਚੋਣ ਕੀਤੀ ਗਈ।

Advertisement

Advertisement
Author Image

joginder kumar

View all posts

Advertisement
Advertisement
×