ਚੋਣ ਬਾਂਡ: ‘ਇੰਡੀਆ’ ਗੱਠਜੋੜ ਦੇ ਸੱਤਾ ’ਚ ਆਉਣ ’ਤੇ ਚੋਣ ਬਾਂਡ ਸਕੀਮ ਦੀ ਜਾਂਚ ਕਰਾਵਾਂਗੇ: ਜੈਰਾਮ ਰਮੇਸ਼
10:03 PM Mar 23, 2024 IST
Congress leader Jairam Ramesh addresses a press conference at AICC headquarters, in New Delhi on Sunday. TRIBUNE PHOTO: MANAS RANJAN BHUI
ਨਵੀਂ ਦਿੱਲੀ, 23 ਮਾਰਚ
ਕਾਂਗਰਸ ਨੇ ਅੱਜ ਚੋਣ ਬਾਂਡ ਮਾਮਲੇ ਦੀ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਸਿਟ ਜਾਂਚ ਦੀ ਮੰਗ ਦੁਹਰਾਈ ਅਤੇ ਕਥਿਤ ਦੋਸ਼ ਲਾਇਆ ਕਿ ਇਸ ‘ਅਪਾਰਦਰਸ਼ੀ ਸਕੀਮ’ ਨੇ ਇਹ ਯਕੀਨੀ ਬਣਾਇਆ ਹੈ ਕਿ ਪ੍ਰੀਪੇਡ, ਪੋਸਟਪੇਡ ਅਤੇ ਇੱਥੋਂ ਤੱਕ ਕਿ ਪੋੋਸਟ-ਰੇਡ (ਛਾਪਿਆਂ ਤੋਂ ਬਾਅਦ) ਵੀ ਬੈਂਕਿੰਗ ਚੈਨਲ ਰਾਹੀਂ ਵੀ ਰਿਸ਼ਵਤ ਭੇਜੀ ਜਾ ਸਕਦੀ ਹੈ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਜਦੋਂ ਕੇਂਦਰ ਵਿੱਚ ਇੰਡੀਆ ਗੱਠਜੋੜ ਦੀ ਸਰਕਾਰ ਬਣੇਗੀ ਤਾਂ ਚੋਣ ਬਾਂਡ ਘੁਟਾਲੇ ਦੀ ਸਿਟ ਤੋਂ ਜਾਂਚ ਕਰਵਾਈ ਜਾਵੇਗੀ। ਅਡਾਨੀ ਮਾਮਲੇ ਦੀ ਜਾਂਚ ਲਈ ਜੇਪੀਸੀ ਬਣਾਈ ਜਾਵੇਗੀ ਅਤੇ ਇੱਕ ਐੱਸਆਈਟੀ ਪੀਐੱਮ-ਕੇਅਰਸ ਫੰਡ ਦੀ ਪੜਤਾਲ ਕਰੇਗੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਜਿਸ ਵਿਅਕਤੀ ਨੇ ‘‘ਕਾਲਾ ਧਨ ਵਾਪਸ ਲਿਆਉਣ’’ ਦੀ ਗਾਰੰਟੀ ਦਿੱਤੀ ਸੀ, ਉਹ ਇਸ ਦੀ ਬਜਾਏ ‘‘ਭ੍ਰਿਸ਼ਟਾਚਾਰ ਨੂੰ ਕਾਨੂੰਨੀ ਬਣਾ ਰਿਹਾ ਹੈ ਤੇ ਇਸ ਨੂੰ ਲੁਕਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ।’’ -ਏਜੰਸੀ
Advertisement
Advertisement