For the best experience, open
https://m.punjabitribuneonline.com
on your mobile browser.
Advertisement

ਚੋਣਾਂ ਸਰਕਾਰ ਦੇ ਕੰਮ ਤਸਦੀਕ ਕਰਨਗੀਆਂ: ਕੰਗ

09:17 AM May 05, 2024 IST
ਚੋਣਾਂ ਸਰਕਾਰ ਦੇ ਕੰਮ ਤਸਦੀਕ ਕਰਨਗੀਆਂ  ਕੰਗ
ਪਿੰਡ ਸੂੰਢ ਮਕਸੂਦਪੁਰ ’ਚ ਸੰਬੋਧਨ ਕਰਦੇ ਹੋਏ ਮਾਲਵਿੰਦਰ ਸਿੰਘ ਕੰਗ।
Advertisement

ਸੁਰਜੀਤ ਮਜਾਰੀ
ਬੰਗਾ, 4 ਮਈ
ਆਨੰਦਪੁਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕੰਗ ਚੋਣ ਪ੍ਰਚਾਰ ਕਰਨ ਅੱਜ ਬੰਗਾ ਹਲਕੇ ’ਚ ਦੂਜੀ ਵਾਰ ਪੁੱਜੇ। ਉਨ੍ਹਾਂ ਚੋਣ ਪ੍ਰਚਾਰ ਦੀ ਲੜੀ ਤਹਿਤ ਪਿੰਡ ਸੂੰਢ ਮਕਸੂਦਪੁਰ ਵਿੱਚ ਕਿਹਾ ਕਿ ਇਹ ਚੋਣਾਂ ਪੰਜਾਬ ਅੰਦਰ ‘ਆਪ’ ਦੀ ਸਰਕਾਰ ਦੇ ਲੋਕ ਭਲਾਈ ਕੰਮਾਂ ਨੂੰ ਤਸਦੀਕ ਕਰਨਗੀਆਂ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਸਾਰੇ ਹਲਕਿਆਂ ’ਤੇ ਜਿੱਤ ਪ੍ਰਾਪਤ ਕਰਨ ਦੇ ਦਿੱਤੇ ਟੀਚੇ ਨੂੰ ਸਰ ਕਰਨ ਲਈ ਸਾਰੇ ਆਗੂ, ਵਰਕਰ ਪੱਬਾਂ ਭਾਰ ਹਨ ਅਤੇ ਲੋਕਾਂ ਵੱਲੋਂ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਹੁੰਗਾਰਾ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਪੰਜਾਬ ਬਚਾਉਣ ਦੇ ਨਾਂ ’ਤੇ ਪਰਿਵਾਰ ਦੀ ਸਿਆਸੀ ਸਾਖ਼ ਬਚਾਉਣ ਲਈ ਯਾਤਰਾ ਕੱਢ ਰਹੇ ਹਨ।
ਅੱਜ ਦੇ ਚੋਣ ਪ੍ਰਚਾਰ ਦੌਰਾਨ ਮਾਲਵਿੰਦਰ ਸਿੰਘ ਕੰਗ ਬੰਗਾ ਵਿਧਾਨ ਸਭਾ ਹਲਕੇ ਦੇ ਪਿੰਡ ਘੁੰਮਣਾ, ਸੰਧਵਾਂ, ਬਹਿਰਾਮ, ਬੰਗਾ, ਮੰਢਾਲੀ, ਔੜ, ਮੁਕੰਦਪੁਰ ਵੀ ਗਏ। ਉਨ੍ਹਾਂ ਹਲਕੇ ’ਚ ਸਥਾਪਿਤ ਧਾਰਮਿਕ ਸਥਾਨਾਂ ’ਤੇ ਮੱਥਾ ਵੀ ਟੇਕਿਆ।
ਇਸ ਦੌਰਾਨ ਉਨ੍ਹਾਂ ਅਹਿਦ ਲਿਆ ਕਿ ਉਹ ਹਲਕੇ ਨੂੰ ਹਰ ਪੱਖ ਤੋਂ ਉਦਾਹਰਣ ਵਾਲਾ ਹਲਕਾ ਬਣਾਉਣ ’ਚ ਕੋਈ ਕਸਰ ਬਾਕੀ ਨਹੀਂ ਛੱਡਣਗੇ। ਇਸ ਮੌਕੇ ਉਨ੍ਹਾਂ ਨਾਲ ਹਲਕਾ ਇੰਚਾਰਜ ਕੁਲਜੀਤ ਸਿੰਘ ਸਰਹਾਲ, ਜਗਜੀਤ ਸਿੰਘ ਬਲਾਕੀਪੁਰ, ਪਰਮਿੰਦਰ ਸਿੰਘ ਸਰਪੰਚ ਮਕਸੂਦਪੁਰ, ਹਰਪਾਲ ਸਿੰਘ ਸਰਪੰਚ ਸੂੰਢ, ਸੁਲੱਖਣ ਸਿੰਘ, ਰਣਬੀਰ ਰਾਣਾ, ਪੁਸ਼ਪਾ ਰਾਣੀ, ਕੁਲਵਿੰਦਰ ਭਾਟੀਆ, ਰੂਬੀ ਕੰਗ, ਬਲਵੀਰ ਕਰਨਾਣਾ ਸ਼ਾਮਲ ਸਨ।

Advertisement

Advertisement
Author Image

Advertisement
Advertisement
×