For the best experience, open
https://m.punjabitribuneonline.com
on your mobile browser.
Advertisement

ਦੇਸ਼ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੀਆਂ ਚੋਣਾਂ: ਰਾਜਾ ਵੜਿੰਗ

08:24 AM May 23, 2024 IST
ਦੇਸ਼ ਦੀ ਦਿਸ਼ਾ ਤੇ ਦਸ਼ਾ ਤੈਅ ਕਰਨਗੀਆਂ ਚੋਣਾਂ  ਰਾਜਾ ਵੜਿੰਗ
ਰਛਪਾਲ ਸਿੰਘ ਚੀਮਨਾ ਨੂੰ ਕਾਂਗਰਸ ਵਿੱਚ ਸ਼ਾਮਲ ਕਰਨ ਸਮੇਂ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਹੋਰ।
Advertisement

ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 22 ਮਈ
ਪੰਜਾਬ ਕਾਂਗਰਸ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਇਹ ਲੋਕ ਸਭਾ ਚੋਣਾਂ ਦੇਸ਼ ਦੀ ਦਿਸ਼ਾ ਅਤੇ ਦਸ਼ਾ ਤੈਅ ਕਰਨਗੀਆਂ। ਜੇ ਕਾਂਗਰਸ ਸੱਤਾ ਵਿੱਚ ਆਈ ਤਾਂ ਦੇਸ਼ ਬਚ ਜਾਵੇਗਾ ਅਤੇ ਜੇ ਗਲਤੀ ਨਾਲ ਨਰਿੰਦਰ ਮੋਦੀ ਦੀ ਅਗਵਾਈ ਹੇਠ ਮੁੜ ਸਰਕਾਰ ਬਣ ਗਈ ਤਾਂ ਦੇਸ਼ ਰਹਿਣਯੋਗ ਨਹੀਂ ਰਹੇਗਾ। ਇਥੇ ਪ੍ਰੀਤਮ ਸਿੰਘ ਅਖਾੜਾ ਵੱਲੋਂ ਵਿਕਟੋਰੀਆ ਪੈਲੇਸ ਵਿੱਚ ਰੱਖੇ ਇਕੱਠ ਦੌਰਾਨ ਹਲਕਾ ਵਿਧਾਇਕਾ ਸਰਵਜੀਤ ਕੌਰ ਮਾਣੂੰਕੇ ਦੇ ਨਜ਼ਦੀਕੀ ਸਾਥੀ ਰਛਪਾਲ ਸਿੰਘ ਚੀਮਨਾ ਕੁਝ ਹੋਰ ‘ਆਪ’ ਆਗੂਆਂ ਨਾਲ ਅੱਜ ਕਾਂਗਰਸ ਵਿੱਚ ਸ਼ਾਮਲ ਹੋ ਗਏ। ਕਾਂਗਰਸੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੰਵਿਧਾਨ ਨੂੰ ਛਿੱਕੇ ਟੰਗ ਕੇ ਦੇਸ਼ ਤਾਨਾਸ਼ਾਹੀ ਵੱਲ ਵਧ ਰਿਹਾ ਹੈ। ਨੋਟਬੰਦੀ ਨੇ ਦੇਸ਼ ਦਾ ਦੀਵਾਲਾ ਕੱਢਿਆ ਜਿਸ ਨਾਲ ਆਰਥਿਕ ਢਾਂਚਾ ਨਸ਼ਟ ਹੋਇਆ ਤੇ ਮਹਿੰਗਾਈ ਦਾ ਬੋਲਬਾਲਾ ਜਿਸ ’ਤੇ ਗੱਲ ਨਹੀਂ ਹੋ ਰਹੀ। 65 ਫ਼ੀਸਦੀ ਲੋਕ ਬੇਰੁਜ਼ਗਾਰ ਹਨ ਤੇ ਅਗਨੀਵੀਰ ਤੋਂ ਨੌਜਵਾਨ ਪ੍ਰੇਸ਼ਾਨ ਪਰ ਇਸ ਬਾਰੇ ਵੀ ਚਰਚਾ ਨਹੀਂ ਹੋ ਰਹੀ। ਸਿਰਫ ਰਾਮ ਮੰਦਰ ਨੂੰ ਮੁੱਦਾ ਬਣਾਉਣ ਦੀ ਕੋਸ਼ਿਸ਼ ਹੋ ਰਹੀ ਅਤੇ ਉਸੇ ’ਤੇ ਵੋਟਾਂ ਮੰਗੀਆਂ ਜਾ ਰਹੀਆਂ। ਭਗਵਾਨ ਰਾਮ ਸਭ ਦੇ ਸਾਂਝੇ ਹਨ।
ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਵਿਅਕਤੀ ਨੂੰ ਅਜਿਹੀਆਂ ਗੱਲਾਂ ਸ਼ੋਭਾ ਨਹੀਂ ਦਿੰਦੀਆਂ। ਜੋ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਉਸ ਨਾਲ ਭਰਾ ਨੂੰ ਭਰਾ ਮਾਰਨ ਦੀ ਨੌਬਤ ਆਵੇਗੀ। ਅਜਿਹੇ ਹਾਲਾਤ ਤੋਂ ਦੇਸ਼ ਨੂੰ ਬਚਾਉਣ ਲਈ ਕਾਂਗਰਸ ਦੇ ਹੱਥ ਮਜ਼ਬੂਤ ਕਰਨਾ ਸਮੇਂ ਦੀ ਲੋੜ ਹੈ। ਪੰਜਾਬ ਆ ਰਹੇ ਪ੍ਰਧਾਨ ਮੰਤਰੀ ਤੋਂ ਉਨ੍ਹਾਂ ਪੁੱਛਿਆ ਕਿ ਦਸ ਸਾਲਾਂ ਵਿੱਚ ਪੰਜਾਬ ਨੂੰ ਦੇਣ ਦੱਸਣ। ਰਵਨੀਤ ਬਿੱਟੂ ’ਤੇ ਹਮਲਾ ਕਰਦਿਆਂ ਉਨ੍ਹਾਂ ਕਿਹਾ ਕਿ ਚੋਣਾਂ ਜਿੱਤਣ ਤੋਂ ਪਹਿਲਾਂ ਹੀ ਉਹ ਕਿਸਾਨਾਂ ਨੂੰ ਡਿਬਰੂਗੜ੍ਹ ਭੇਜਣ ਵਰਗੀਆਂ ਗੱਲਾਂ ਕਰ ਰਹੇ ਹਨ। ਇਸ ਮੌਕੇ ਜਗਤਾਰ ਸਿੰਘ ਜੱਗਾ, ਕਰਨਜੀਤ ਸਿੰਘ ਸੋਨੀ ਗਾਲਿਬ, ਮੇਜਰ ਸਿੰਘ ਭੈਣੀ, ਐਡਵੋਕੇਟ ਮਹਿੰਦਰ ਸਿੰਘ ਸਿੱਧਵਾਂ, ਸਤਿੰਦਰਪਾਲ ਸਿੰਘ ਕਾਕਾ ਗਰੇਵਾਲ, ਕਾਮਰੇਡ ਰਵਿੰਦਰਪਾਲ ਰਾਜੂ, ਜਤਿੰਦਰਪਾਲ ਰਾਣਾ, ਹੈਪੀ ਰਾਏ ਮੌਜੂਦ ਸਨ।

Advertisement

ਆਮ ਆਦਮੀ ਪਾਰਟੀ ’ਤੇ ਦੋਹਰੇ ਮਾਪਦੰਡ ਅਪਣਾਉਣ ਦਾ ਦੋਸ਼

ਪੰਜਾਬ ਅੰਦਰ ਭਗਵੰਤ ਮਾਨ ਸਰਕਾਰ ਦੀ ਕਾਰਗੁਜ਼ਾਰੀ ਦਾ ਜ਼ਿਕਰ ਕਰਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੋਹਰੇ ਮਾਪਦੰਡਾਂ ਵਾਲੀ ਪਾਰਟੀ ਹੈ। ਭ੍ਰਿਸ਼ਟਾਚਾਰ ਖ਼ਤਮ ਨਹੀਂ ਹੋਇਆ ਅਤੇ ਨਾ ਹੀ ਨਸ਼ੇ ਖ਼ਤਮ ਹੋਏ ਹਨ। ਮਸਕਰੀਆਂ ਕਰਕੇ ਮੁੱਖ ਮੰਤਰੀ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੇ ਹਨ। ਸਰਕਾਰ ਬਿਨਾਂ ਕਿਸੇ ਨੀਤੀ ਦੇ ਚੱਲ ਰਹੀ ਹੈ ਜਿਸ ਦੇ ਨਤੀਜੇ ਭਿਆਨਕ ਹੋਣਗੇ। 900 ਕਰੋੜ ਦਾ ਬਜਟ ਤਾਂ ਮਸ਼ਹੂਰੀਆਂ ਲਈ ਰੱਖਿਆ ਹੋਇਆ।

Advertisement
Author Image

sukhwinder singh

View all posts

Advertisement
Advertisement
×